ਗੁਰੂਸਰ ਸੁਧਾਰ, 13 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਸ: ਜਸਪਾਲ ਸਿੰਘ ਚੋਪੜਾ ਅਤੇ ਸੀਨੀਅਰ ਆਗੂ ਰਿਟਾਇਰਡ ਡੀ.ਐੱਸ.ਪੀ. ਤਰਲੋਚਨ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁਮਾਣ ਵਿਖੇ ਪਹੁੰਚੇ ਕਾਰਕੁੰਨਾਂ ਨੇ ਬੱਚਿਆਂ ਨੂੰ ਮੁਫ਼ਤ ਵਿਚ ਕਾਪੀਆਂ, ਪੈੱਨ, ਪੈਨਸਲ, ਰਬੜਾਂ ਅਤੇ ਸਬੰਧਿਤ ਸਾਰਾ ਸਟੇਸ਼ਨਰੀ ਦਾ ਸਮਾਨ ਭੇਟ ਕੀਤਾ ਗਿਆ | ਐਸੋਸੀਏਸ਼ਨ ਪਿਛਲੇ ਦਿਨਾਂ ਦੌਰਾਨ ਜਗਰਾਉਂ ਏਰੀਆ ਦੇ ਦਰਜਨ ਦੇ ਕਰੀਬ ਸਕੂਲਾਂ ਵਿਚ ਸਟੇਸ਼ਨਰੀ ਭੇਟ ਕਰ ਚੁੱਕੀ ਹੈ | ਜ਼ਿਕਰਯੋਗ ਹੈ ਕਿ ਇਸ ਕਾਰਜ ਲਈ ਘੁਮਾਣ ਦੇ ਸੇਵਾਮੁਕਤ ਪੁਲਿਸ ਇੰਸਪੈਕਟਰ ਮੁਖਤਿਆਰ ਸਿੰਘ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਸਿਫਾਰਿਸ਼ ਕੀਤੀ ਸੀ | ਅਧਿਆਪਕਾ ਸ੍ਰੀਮਤੀ ਹਰਮਿੰਦਰ ਕੌਰ ਅਤੇ ਕਰਨਲ ਮੁਖਤਿਆਰ ਸਿੰਘ ਕੁਲਾਰ ਨੇ ਇਸ ਉੱਦਮ ਲਈ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਦੀ ਭਰਪੂਰ ਸ਼ਲਾਘਾ ਕੀਤੀ | ਇਸ ਸਮੇਂ ਸੇਵਾਮੁਕਤ ਮੁਲਾਜ਼ਮ ਜਗਜੀਤ ਸਿੰਘ, ਤਰਸੇਮ ਸਿੰਘ, ਜਸਵੰਤ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ, ਮੁੱਖ ਅਧਿਆਪਕਾ ਕੁਲਦੀਪ ਕੌਰ, ਅਧਿਆਪਕਾ ਹਰਮਿੰਦਰ ਕੌਰ, ਰਮਨਜੀਤ ਕੌਰ, ਸਰਬਜੀਤ ਕੌਰ, ਜਸਪ੍ਰੀਤ ਕੌਰ, ਇੰਸਪੈਕਟਰ ਮੁਖਤਿਆਰ ਸਿੰਘ, ਕਰਨਲ ਮੁਖਤਿਆਰ ਸਿੰਘ, ਇੰਸਪੈਕਟਰ ਹਰਨੇਕ ਸਿੰਘ, ਸੂਬੇਦਾਰ ਪਵਿੱਤਰ ਸਿੰਘ, ਚਮਕੌਰ ਸਿੰਘ, ਦਲਵਿੰਦਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |