ਜਗਰਾਉਂ, 13 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸਰਕਾਰੀ ਸਨਮਤੀ ਸਾਇੰਸ ਤੇ ਖੋਜ ਕਾਲਜ ਜਗਰਾਉਂ ਵਿਖੇ ਐੱਨ.ਐੱਸ.ਐੱਸ ਯੂਨਿਟ ਵਲੋਂ ਲਗਾਇਆ ਸੱਤ ਰੋਜ਼ਾ ਵਿਸ਼ੇਸ਼ ਕੈਂਪ ਸਮਾਪਤ ਹੋ ਗਿਆ | ਇਹ ਕੈਂਪ ਕਾਲਜ ਡਾਇਰੈਕਟਰ ਡਾ. ਸੁਮੀਤ ਕੌਰ ਬਰਾੜ ਰੰਧਾਵਾ ਦੀ ਰਹਿਨੁਮਾਈ ਹੇਠ ਅਤੇ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰਾਂ ਪ੍ਰੋਫੈਸਰ ਕੁਲਵਿੰਦਰ ਸਿੰਘ, ਪ੍ਰੋਫੈਸਰ ਸੁਰਭੀ ਗੁਪਤਾ ਦੀ ਦੇਖ-ਰੇਖ ਵਿਚ ਸਫ਼ਲਤਾਪੂਰਵਕ ਸੰਪੰਨ ਹੋਇਆ | ਸਮਾਪਤੀ ਸਮਾਰੋਹ 'ਚ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਐੱਨ.ਐੱਸ.ਐੱਸ. ਵਿਦਿਆਰਥੀਆਂ ਵਿਚ ਸੇਵਾ ਭਾਵਨਾ, ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦਾ ਹੈ | ਇਸ ਮੌਕੇ ਉਨ੍ਹਾਂ ਕਾਲਜ ਵਿਚ ਬੀ.ਸੀ.ਏ ਕੰਪਿਊਟਰ ਕੋਰਸ ਸ਼ੁਰੂ ਕਰਨ ਦੇ ਲਈ ਦਸ ਨਵੇਂ ਕੰਪਿਊਟਰ ਦੇਣ ਦਾ ਐਲਾਨ ਕੀਤਾ | ਇਸ ਮੌਕੇ ਡਾ. ਸੁਮੀਤ ਕੌਰ ਬਰਾੜ ਰੰਧਾਵਾ ਨੇ ਕਿਹਾ ਕਿ ਐੱਨ.ਐੱਸ.ਐੱਸ ਕੈਂਪ ਵਿਦਿਆਰਥੀਆਂ ਦੀ ਸ਼ਖਸੀਅਤ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮਾਜਿਕ ਸੇਵਾ ਨਾਲ ਜੋੜਨਾ ਅਤੇ ਉਨ੍ਹਾਂ ਵਿਚ ਚੰਗੇ ਗੁਣ ਵਿਕਸਿਤ ਕਰਨਾ ਸੀ | ਇਸ ਮੌਕੇ ਕਾਲਜ ਡਾਇਰੈਕਟਰ ਨੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬੀ.ਐੱਸ.ਸੀ. (ਭਾਗ ਦੂਜਾ ਨਾਨ ਮੈਡੀਕਲ) ਤੋਂ ਆਕਾਸ਼ਦੀਪ ਸਿੰਘ ਨੂੰ ਸਰਵ ਉੱਤਮ ਪੁਰਸ਼ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ ਅਤੇ ਬੀ.ਐੱਸ.ਸੀ (ਭਾਗ ਤੀਜਾ ਮੈਡੀਕਲ) ਤੋਂ ਕਿਰਨਦੀਪ ਕੌਰ ਨੂੰ ਸਾਂਝੇ ਤੌਰ 'ਤੇ ਸਰਵ ਉੱਤਮ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਕੁਲਭੂਸ਼ਨ ਗੁਪਤਾ, ਚੇਅਰਮੈਨ ਮਨੋਹਰ ਸਿੰਘ ਟੱਕਰ, ਆਰ.ਕੇ ਗੋਇਲ, ਕਮਲ ਕੱਕੜ, ਕੈਪਟਨ ਨਰੇਸ਼ ਵਰਮਾ, ਵਾਈਸ ਡਾਇਰੈਕਟਰ ਪ੍ਰੋ: ਨਿਧੀ ਮਹਾਜਨ, ਪ੍ਰੋ: ਡਾ: ਸਰਬਦੀਪ ਕੌਰ ਸਿੱਧੂ, ਪ੍ਰੋ: ਸੁਮੀਤ ਸੋਨੀ, ਪ੍ਰੋ: ਅਮਰਿੰਦਰ ਸਿੰਘ, ਪ੍ਰੋ: ਸਾਹਿਲ ਜਿੰਦਲ, ਪ੍ਰੋ: ਦਿਕਸ਼ਾ ਗਰਗ, ਪ੍ਰੋ: ਭੁਪਿੰਦਰ ਕੌਰ, ਪ੍ਰੋ: ਗੀਤਾਂਜਲੀ ਚੋਪੜਾ, ਪ੍ਰੋ: ਚਰਨਜੀਤ ਕੌਰ, ਪ੍ਰੋ: ਅਮਨਦੀਪ ਕੌਰ, ਪ੍ਰੋ: ਦਾਨਿਸ਼ ਪੁਰੀ, ਪ੍ਰੋ: ਕਰਮਦੀਪ ਕੌਰ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਨੇਹਾ, ਪ੍ਰੋ: ਅਮੀਤ ਰਾਣਾ ਆਦਿ ਹਾਜ਼ਰ ਸਨ |