ਰਾਏਕੋਟ, 13 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪੈਨਸ਼ਨਰ ਐਸੋਸੀਏਸ਼ਨ ਪੰਜਾਬ ਪੀ.ਐੱਸ.ਪੀ.ਸੀ.ਐੱਲ ਸਰਕਲ ਲੁਧਿਆਣਾ ਦੀ ਕਨਵੈਨਸ਼ਨ ਡਿਵੀਜ਼ਨ ਰਾਏਕੋਟ ਵਿਖੇ ਹੋਈ, ਜਿਸ ਵਿਚ ਮੰਡਲ ਰਾਏਕੋਟ, ਲੱਖਾ, ਅਹਿਮਦਗੜ੍ਹ, ਲਲਤੋਂ ਕਲਾਂ, ਜਗਰਾਉਂ ਦੇ ਪੈਨਸ਼ਨਰ ਸਾਥੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪੀ.ਐੱਸ.ਪੀ.ਸੀ.ਐੱਲ ਦੀ ਮੈਨੇਜਮੈਂਟ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਉਨ੍ਹਾਂ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਪਰਦਾਫਾਸ਼ ਕੀਤਾ | ਉਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਜਿਵੇਂ ਕਿ ਕੈੱਸ਼ ਲੈਸ ਸਕੀਮ ਚਾਲੂ ਕਰਨ, 2 ਸੌ ਰੁਪਏ ਮਹੀਨਾ ਕਟੌਤੀ ਬੰਦ ਕਰਵਾਉਣ, ਮੈਡੀਕਲ ਦੇ ਬਿੱਲ ਸਿਵਲ ਸਰਜਨ ਨੂੰ ਭੇਜਣ ਦੀ ਬਜਾਏ ਪਾਵਰਕਾਮ ਅਧਿਕਾਰੀਆਂ ਤੋਂ ਪਾਸ ਕਰਵਾਉਣ, 2.59 ਦੇ ਫੈਕਟਰ ਨਾਲ ਪੈਨਸ਼ਨ ਲਾਗੂ ਕਰਨ, 23 ਸਾਲਾਂ ਇੰਨਕਰੀਮੈਂਟ ਦਿੱਤੀ ਜਾਵੇ, ਨਿੱਜੀਕਰਨ ਬੰਦ ਕਰਵਾਉਣ, ਚਿੱਪ ਵਾਲੇ ਮੀਟਰਾਂ ਨਾ ਲਗਾਉਣ ਸਬੰਧੀ, ਪਾਵਰਕਾਮ ਦੀਆਂ ਜਾਇਦਾਦਾਂ ਵੇਚਣਾ ਬੰਦ ਕਰਵਾਉਣ ਸਬੰਧੀ ਇਕਜੁੱਟਤਾ ਨਾਲ ਸੰਘਰਸ਼ ਕਰਨ ਲਈ ਹੋਕਾ ਦਿੱਤਾ | ਇਸ ਮੌਕੇ ਰਾਕੇਸ਼ ਕੁਮਾਰ ਸੂਬਾ ਸੀਨੀਅਰ ਮੀਤ ਪ੍ਰਧਾਨ, ਸੁਖਚਰਨਜੀਤ ਸ਼ਰਮਾ ਸਰਕਲ ਪ੍ਰਧਾਨ, ਕੁਲਵੰਤ ਸਿੰਘ ਢੋਲਣ, ਜਸਵੰਤ ਸਿੰਘ ਕੁਤਬਾ, ਇਕਬਾਲ ਸਿੰਘ ਬਰ੍ਹਮੀ ਸਹਾਇਕ ਸਕੱਤਰ, ਜਗਤਾਰ ਸਿੰਘ ਦਾਖਾ, ਰੂਪ ਸਿੰਘ, ਜਸਵਿੰਦਰ ਸਿੰਘ, ਚਰਨ ਸਿੰਘ, ਹਰਪਾਲ ਸਿੰਘ, ਮੇਵਾ ਸਿੰਘ, ਨਿਰਮਲ ਸਿੰਘ, ਸਰਬਜੀਤ ਸਿੰਘ, ਜਰਨੈਲ ਸਿੰਘ, ਪਿ੍ਤਪਾਲ ਸਿੰਘ ਭੈਣੀ ਨੇ ਪਾਵਰਕਾਮ ਤੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਨ੍ਹਾਂ ਦੀ ਮੰਗਾਂ ਨੂੰ ਤੁਰੰਤ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਬਿੱਲੂ ਖਾਂ, ਸਕੱਤਰ ਜਰਨੈਲ ਸਿੰਘ ਸਮੇਤ ਹੋਰ ਸਾਥੀ ਹਾਜ਼ਰ ਸਨ |