ਰਾਏਕੋਟ, 13 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਹੋਰ ਤਕੜਾ ਕਰਨ ਲਈ ਕਿੱਲੀ ਚਾਹਲਾਂ (ਮੋਗਾ) ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਜਿਸ ਦੇ ਸਬੰਧ 'ਚ ਅੱਜ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ਦੌਰਾਨ ਐੱਸ.ਡੀ.ਐੱਮ ਰਾਏਕੋਟ ਮੈਡਮ ਪਾਯਲ ਗੋਇਲ, ਡੀ.ਐੱਸ.ਪੀ ਸ਼ਿਵਕਮਲ ਸਿੰਘ, ਤਹਿਸੀਲਦਾਰ ਵਿਸ਼ਾਲ ਵਰਮਾ, ਬੀ.ਡੀ.ਪੀ.ਓ. ਰਾਏਕੋਟ ਮਨਜੀਤ ਸਿੰਘ, ਮਨਜੀਤ ਸਿੰਘ ਰਾਏਕੋਟ ਇੰਚਾਰਜ ਮਾਲਵਾ ਜ਼ੋਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ, ਬਿਕਰਮਜੀਤ ਸਿੰਘ ਵਿੱਕੀ ਥਿੰਦ ਜ਼ਿਲ੍ਹਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਅਮਰਜੀਤ ਸਿੰਘ ਗੋਂਦਵਾਲ ਹਲਕਾ ਪ੍ਰਧਾਨ ਯੁੱਧ ਨਸ਼ਿਆਂ ਵਿਰੁੱਧ, 'ਆਪ' ਪਾਰਟੀ ਦੇ ਬਲਾਕ ਪ੍ਰਧਾਨਾਂ ਸਮੇਤ ਵੀ.ਡੀ.ਸੀ ਮੈਂਬਰ ਮੀਟਿੰਗ ਵਿਚ ਸ਼ਾਮਿਲ ਹੋਏ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ 'ਆਪ' ਸਰਕਾਰ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਗੰਭੀਰਤਾ ਨਾਲ ਕਦਮ ਪੁੱਟ ਰਹੀ ਹੈ | ਉਨ੍ਹਾਂ ਆਖਿਆ ਕਿ ਸਰਕਾਰ ਵਲੋਂ 16 ਫਰਵਰੀ ਨੂੰ ਕਿੱਲੀ ਚਾਹਲਾਂ ਦੀ ਸੂਬਾ ਪੱਧਰੀ ਰੈਲੀ ਵਿਚ ਪੁੱਜਣ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਸਰਕਾਰ ਨਾਲ ਮਿਲਕੇ ਇਕਜੁੱਟਤਾ ਨਾਲ ਨਸ਼ਿਆਂ ਨੂੰ ਤਬਾਹ ਕੀਤਾ ਜਾ ਸਕੇ | ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਦੱਸਿਆ ਕਿ 16 ਫਰਵਰੀ ਨੂੰ ਸਵੇਰੇ 9:30 ਵਜੇ ਰਾਏਕੋਟ ਤੋਂ ਕਿੱਲੀ ਚਾਹਲਾਂ (ਮੋਗਾ) ਲਈ ਕਾਫ਼ਲਾ ਰਵਾਨਾ ਹੋਵੇਗਾ, ਜਿਸ ਵਿਚ ਵਧ-ਚੜ੍ਹਕੇ ਸ਼ਮੂਲੀਅਤ ਕੀਤੀ ਜਾਵੇ | ਇਸ ਮੌਕੇ ਠੇਕੇਦਾਰ ਮਨਸਾ ਖਾਂ ਨੱਥੋਵਾਲ, ਰਮੇਸ਼ ਜੈਨ ਸੁਧਾਰ, ਗੁਰਪ੍ਰੀਤ ਸਿੰਘ, ਸਰਪੰਚ ਗੁਰਸੇਵਲ ਸਿੰਘ ਬਿੰਜਲ, ਸਰਪੰਚ ਗੁਰਪ੍ਰੀਤ ਸਿੰਘ ਚੱਕ ਭਾਈਕਾ, ਈਸ਼ੂ ਪਾਸੀ, ਜੋਤੀ ਸਿੰਘ ਰਾਏਕੋਟ, ਗੁਰਮੁੱਖ ਸਿੰਘ ਘੁਮਾਣ, ਪ੍ਰਦੀਪ ਸਿੰਘ ਸੱਤੋਵਾਲ, ਰੀਨਾ ਰਾਣੀ, ਬੇਅੰਤ ਸਿੰਘ ਬੰਟੀ, ਸੁਖਵਿੰਦਰ ਸਿੰਘ ਮਹੇਰਨਾ, ਪ੍ਰੀਤ ਸਿੰਘ ਰਾਏਕੋਟ, ਜੱਸ ਸਿੰਘ ਹਲਵਾਰਾ ਆਦਿ ਹਾਜ਼ਰ ਸਨ |