14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪਿੰਡ ਚੌਂਕੀਮਾਨ ਦੀ ਗ੍ਰਾਮ ਪੰਚਾਇਤ ਤੇ ਨੌਜਵਾਨ ਵੀਰਾਂ ਨੇ ਐੱਨ.ਆਰ.ਆਈ ਵੀਰਾਂ ਦਾ ਕੀਤਾ ਧੰਨਵਾਦ

ਅਜੀਤ ਡੈਸਕ 14-02-2026
ਚੌਂਕੀਮਾਨ, 13 ਫਰਵਰੀ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਸਾਹਿਬ (ਪੱਤੀ ਮਾਨ) ਪਿੰਡ ਚੌਕੀਮਾਨ ਵਿਖੇ ਗ੍ਰਾਂਮ ਪੰਚਾਇਤ ਤੇ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਮਾਘ ਦੇ ਮਹੀਨੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਮੁੱਚੇ ਨਗਰ ਦੇ ਐੱਨ.ਆਰ.ਆਈ ਵੀਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਮਾਗਮ ਦੀ ਆਰੰਭਤਾ ਸਮੇਂ ਗੁਰੂ ਸਾਹਿਬਾਨਾਂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਸਰਪੰਚ ਕੇਵਲ ਸਿੰਘ ਧਾਲੀਵਾਲ, ਨੰਬਰਦਾਰ ਪ੍ਰੀਤਮ ਸਿੰਘ ਮਾਨ, ਨੰਬਰਦਾਰ ਮਨਦੀਪ ਸਿੰਘ ਮਾਨ, ਦਵਿੰਦਰ ਸਿੰਘ ਮਾਨ, ਪ੍ਰਧਾਨ ਇਕਬਾਲ ਸਿੰਘ ਤਾਸਾ, ਕਬੱਡੀ ਖਿਡਾਰੀ ਚਰਨਜੀਤ ਸਿੰਘ ਚੰਨਾ ਮਾਨ, ਹਰਮਨਦੀਪ ਸਿੰਘ, ਦਵਿੰਦਰ ਸਿੰਘ ਮਾਨ, ਬਿੱਟੂ ਮਾਨ, ਜਗਵਿੰਦਰ ਸਿੰਘ ਮਾਨ, ਨੰਬਰਦਾਰ ਜਸਵਿੰਦਰ ਸਿੰਘ ਜੱਸਾ ਮਾਨ, ਰਣਜੀਤ ਸਿੰਘ ਪੋਲਾ ਬਦੇਸਾ, ਜਗਜੀਤ ਸਿੰਘ ਜੱਸੜ, ਬਲਵੀਰ ਸਿੰਘ ਮਾਨ, ਬੇਅੰਤ ਸਿੰਘ ਮਾਨ, ਖੁਸਕਿਸਮਤ ਸਿੰਘ ਮਠਾੜੂ, ਥਾਣੇਦਾਰ ਜਗਤਾਰ ਸਿੰਘ ਮਾਨ, ਮਾ: ਆਤਮਾ ਸਿੰਘ ਬੋਪਾਰਾਏ, ਜਗਮੋਹਨ ਸਿੰਘ ਜੱਗੀ, ਗੁਰਦੀਪ ਸਿੰਘ ਤੇ ਹਰਪ੍ਰੀਤ ਸਿੰਘ ਬਿੱਟੂ ਨੇ ਐੱਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਵਿਚ ਵੱਡਾ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਸਦਕਾ ਹੀ ਪਿੰਡਾਂ ਦੀ ਨੁਹਾਰ ਬਦਲੀ ਹੈ ਤੇ ਜੋ ਕੰਮ ਰਹਿੰਦੇ ਹਨ | ਇਸ ਮੌਕੇ ਐੱਨ.ਆਰ.ਆਈ ਮਨਜੀਤ ਸਿੰਘ ਪੱਪੂ ਬਦੇਸਾ ਸਾਬਕਾ ਸਰਪੰਚ, ਹੈੱਡ ਮਾ: ਹਰਬੰਸ ਸਿੰਘ ਬਦੇਸਾ, ਮਾ: ਗੁਰਮੇਲ ਸਿੰਘ ਬਦੇਸਾ, ਸੁਖਵਿੰਦਰ ਸਿੰਘ ਬਦੇਸਾ, ਹਰਪ੍ਰੀਤ ਸਿੰਘ ਬਦੇਸਾ, ਬਿੱਟੂ ਬਦੇਸਾ, ਸਤਵੀਰ ਸਿੰਘ ਸੱਤਾ ਭੰਡਾਲ, ਪ੍ਰਦੀਪ ਸਿੰਘ ਮਾਨ, ਜਗਦੇਵ ਸਿੰਘ ਧਾਲੀਵਾਲ, ਬਹਾਦਰ ਸਿੰਘ ਮਾਨ, ਮੇਵਾ ਸਿੰੰਘ ਮਾਨ, ਸੰਦੀਪ ਸਿੰਘ ਮਾਨ, ਗੁਰਪ੍ਰੀਤ ਸਿੰਘ ਮਾਨ, ਪਟਵਾਰੀ ਮਨਜੀਤ ਸਿੰਘ ਮਾਨ, ਨਿਰਭੈ ਸਿੰਘ ਧਾਲੀਵਾਲ, ਜਗਤਾਰ ਸਿੰਘ ਬਦੇਸਾ, ਜੋਗਿੰਦਰ ਸਿੰਘ, ਮਲਕੀਤ ਸਿੰਘ, ਭੁਪਿੰਦਰ ਸਿੰਘ, ਤਰਲੋਚਨ ਸਿੰਘ ਮਾਨ ਆਦਿ ਨੇ ਗ੍ਰਾਂਮ ਪੰਚਾਇਤ ਤੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਜਨਮ ਭੂਮੀ ਜਾਣਕਿ ਆਪਣੇ ਪਿੰਡਾਂ ਨੂੰ ਹਰ ਪੱਖੋ ਬਿਹਤਰ ਬਣਾਈਏ |
ਪਿਛਲੀ ਖ਼ਬਰ ਭੂੰਦੜੀ 'ਚ ਸ੍ਰੀ ਹਰਿਮੰਦਰ ਸਾਹਿਬ, ਰਾਮ ਤੀਰਥ ਅਤੇ ਹੋਰ ਗੁਰਧਾਮਾਂ ਲਈ ਵੱਡੀ ਗਿਣਤੀ 'ਚ ਸੰਗਤਾਂ ਰਵਾਨਾ ਅਗਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਇਕਜੁੱਟ ਹੋਣ ਦਾ ਸੁਨੇਹਾ • 16 ਨੂੰ ਕਿੱਲੀ ਚਾਹਲਾਂ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।