ਭੂੰਦੜੀ, 13 ਫਰਵਰੀ (ਕੁਲਦੀਪ ਸਿੰਘ ਮਾਨ)-ਸਥਾਨਿਕ ਕਸਬਾ ਭੂੰਦੜੀ ਵਿਖੇ ਪ੍ਰਵਾਸੀ ਭਾਰਤੀ ਕੁਲਵੰਤ ਕੌਰ ਪਿੰਕੀ ਇਟਲੀ ਵਾਲੇ ਦੇ ਸਮੂਹ ਪਰਿਵਾਰ ਵਲੋਂ 3 ਬੱਸਾਂ ਸ੍ਰੀ ਦਰਬਾਰ ਸਾਹਿਬ, ਰਾਮ ਤੀਰਥ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜੀਆਂ ਗਈਆਂ | ਇਸ ਮੌਕੇ ਸੰਗਤਾਂ ਬਾਬਾ ਬਾਲਮੀਕਿ ਮੰਦਰ ਕਮੇਟੀ ਅਹੁਦੇਦਾਰਾ ਜਿਨ੍ਹਾਂ ਵਿਚ ਸੰਮਤੀ ਮੈਂਬਰ ਹਰਪ੍ਰੀਤ ਕੌਰ ਲਾਡੀ, ਭਿੰਦਰ ਸਿੰਘ, ਬਲਰਾਜ ਸਿੰਘ ਜੰਗੀ, ਬਾਬਾ ਸੁੱਚਾ ਸਿੰਘ ਪੰਚ ਨੇ ਬੱਸਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਬੱਸਾਂ ਸ੍ਰੀ ਹਰਿਮੰਦਰ ਸਾਹਿਬ, ਰਾਮ ਤੀਰਥ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨਗੀਆਂ | ਇਸ ਮੌਕੇ ਸੁਖਦੇਵ ਸਿੰਘ ਬੱਗੀ, ਪੰਚ ਦਰਬਾਰਾਂ ਸਿੰਘ, ਦਰਬਾਰਾ ਸਿੰਘ, ਗੁਰਦੇਵ ਸਿੰਘ, ਚਰਨ ਸਿੰਘ, ਗਾਇਕ ਮੇਵਾ ਸਿੰਘ ਅਣਜਾਣ, ਪਿ੍ਤਪਾਲ ਸਿੰਘ ਪੱਪੂ, ਮਨਜੀਤ ਕੌਰ ਹੋਰ ਸੰਗਤਾਂ ਹਾਜ਼ਰ ਸਨ |