18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਵਾਮੀ ਵਿਵੇਕਾਨੰਦ ਕਾਲਜ ਆਫ਼ ਨਰਸਿੰਗ ਵਿਚ ਵਿਦਾਇਗੀ ਸਮਾਰੋਹ

ਸਵਾਮੀ ਵਿਵੇਕਾਨੰਦ ਕਾਲਜ ਆਫ਼ ਨਰਸਿੰਗ ਵਿਚ ਵਿਦਾਇਗੀ ਸਮਾਰੋਹ ਦੀ ਇਕ ਤਸਵੀਰ (ਇਨਸੈੱਟ ਵਿਚ ਸੱਜੇ) ਸੰਬੋਧਨ ਕਰਦੇ ਹੋਏ ਚੇਅਰਮੈਨ ਬਲਜਿੰਦਰ ਸਿੰਗਲਾ | ਤਸਵੀਰ : ਸੋਨੀ ਗਿੱਲ <br/> 15-02-2026
ਖੰਨਾ, 14 ਫਰਵਰੀ (ਹਰਜਿੰਦਰ ਸਿੰਘ ਲਾਲ)-ਸਵਾਮੀ ਵਿਵੇਕਾਨੰਦ ਕਾਲਜ ਆਫ਼ ਨਰਸਿੰਗ ਐਂਡ ਹਸਪਤਾਲ ਫੈਜ਼ਗੜ੍ਹ ਖੰਨਾ ਵਿਖੇ ਅੱਜ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਵੀ ਜੀ ਆਇਆਂ ਕਿਹਾ ਗਿਆ | ਇਸ ਮੌਕੇ ਕਾਲਜ ਦੇ ਚੇਅਰਮੈਨ ਬਲਜਿੰਦਰ ਸਿੰਗਲਾ ਡਾਇਰੈਕਟਰ ਰਾਜ ਸਿੰਗਲਾ ਉਚੇਚੇ ਤੌਰ 'ਤੇ ਪੁੱਜੇ | ਪ੍ਰੋਗਰਾਮ ਦਾ ਆਗਾਜ਼ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ ਗਿਆ | ਇਸ ਮੌਕੇ ਚੇਅਰਮੈਨ ਬਲਜਿੰਦਰ ਸਿੰਗਲਾ ਨੇ ਬੱਚਿਆਂ ਨੰੂ ਸੰਬੋਧਨ ਕੀਤਾ | ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਮੁਬਾਰਕਬਾਦ ਦਿੱਤੀ ਅਤੇ ਉਚੇਚੇ ਟੀਚੇ ਹਾਸਲ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ | ਸਿੰਗਲਾ ਨੇ ਦੱਸਿਆ ਕਿ ਇੱਥੋਂ ਹਜ਼ਾਰਾਂ ਹੀ ਬੱਚੇ ਵਿਦੇਸ਼ਾਂ ਵਿਚ ਅਤੇ ਦੇਸ਼ ਦੇ ਬੜੇ ਹਸਪਤਾਲਾਂ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ | ਇਸ ਤੋਂ ਬਾਅਦ ਬੱਚਿਆਂ ਨੇ ਸ਼ਾਨਦਾਰ ਮਨੋਰੰਜਨ ਕਰ ਕੇ ਸਭ ਦਾ ਮਨ ਮੋਹ ਲਿਆ | ਇਸ ਮੌਕੇ ਮਮਤਾ ਨੂੰ ਮਿਸ ਫਰੈੱਸ਼ਰ, ਮਨਪ੍ਰੀਤ ਸਿੰਘ ਨੂੰ ਮਿਸਟਰ ਫਰੈੱਸ਼ਰ, ਅਰਪਿਤਾ ਨੂੰ ਮਿਸ ਫੇਅਰਵੈੱਲ ਅਤੇ ਧਰਮਿੰਦਰ ਨੂੰ ਮਿਸਟਰ ਫੇਅਰਵੈੱਲ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਇਸ ਦੇ ਨਾਲ ਹੀ ਅਮਨਦੀਪ ਕੌਰ ਨੂੰ ਰਨਰ ਅੱਪ ਅਤੇ ਕਾਜਲ ਨੂੰ ਬਿਊਟੀ ਵਿਦ ਬਰੇਨ ਅਤੇ ਅਨੂ ਮਿਸ਼ਰਾ ਸਾਇਲੈੱਸ ਕੁਈਨ, ਮੋਹਿਤ ਨੂੰ ਕਲਾਸ ਬੰਕਰ, ਚਰਨਜੀਤ ਸਿੰਘ ਨੂੰ ਚਲਾਕ ਖੋਪੜੀ ਦੇ ਨਾਮ ਨਾਲ ਨਿਵਾਜਿਆ ਗਿਆ | ਪ੍ਰੋਗਰਾਮ ਦੌਰਾਨ ਬੈੱਸਟ ਡਾਂਸਰ ਨਵਦੀਪ ਕੌਰ ਅਤੇ ਮਨਜੋਤ ਕੌਰ ਨੂੰ ਚੁਣਿਆ ਗਿਆ | ਇਸ ਮੌਕੇ ਪਿ੍ੰਸੀਪਲ ਅਨੀਤਾ ਸ਼ਰਮਾ ਅਤੇ ਡਾ. ਰਾਜ ਸਿੰਗਲਾ ਨੇ ਵਿਦਿਆਰਥੀਆਂ ਦੇ ਉੱਜਵਲ ਅਤੇ ਸਖਤ ਮਿਹਨਤ ਅਤੇ ਦਿਲ ਲਗਾ ਕੇ ਪੜਨ ਲਈ ਉਤਸ਼ਾਹਿਤ ਕੀਤਾ ਅਤੇ ਵੱਖ-ਵੱਖ ਪ੍ਰਤੀਯੋਗੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਕਾਲਜ ਦੇ ਸਟਾਫ਼ ਮੈਂਬਰਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਈ | ਇਸ ਦੌਰਾਨ ਗਗਨਦੀਪ ਕੌਰ, ਮੋਨਿਕਾ, ਰਮਨਦੀਪ ਕੌਰ, ਰੁਪਿੰਦਰ ਕੌਰ, ਗੁਰਸ਼ਿੰਦਰ ਕੌਰ, ਕੁਲਵਿੰਦਰ ਕੌਰ, ਲਵਪ੍ਰੀਤ ਕੌਰ, ਹਿਮਾਂਸ਼ੂ ਸ਼ਰਮਾ, ਮਨਪ੍ਰੀਤ ਕੌਰ ਤੇ ਹੋਰ ਵੀ ਅਧਿਆਪਕ, ਸਟਾਫ ਮੈਂਬਰ ਮੌਜੂਦ ਸਨ | ਇੱਥੇ ਦੱਸਣਯੋਗ ਹੈ ਕਿ ਕਾਲਜ ਪਿਛਲੇ 25 ਸਾਲਾਂ ਤੋਂ ਆਪਣੇ ਏਰੀਏ ਵਿਚ ਸੇਵਾ ਕਰਦਾ ਆ ਰਿਹਾ ਹੈ | ਜਿੱਥੋਂ ਹਜ਼ਾਰਾਂ ਬੱਚੇ ਏ. ਐਨ. ਐੱਮ., ਜੀ. ਐਨ. ਐੱਮ. ਤੇ ਪੋਸਟ ਬੇਸਿਕ ਕਰ ਕੇ ਅਲੱਗ-ਅਲੱਗ ਹਸਪਤਾਲਾਂ ਵਿਚ ਸੇਵਾਵਾਂ ਦੇ ਰਹੇ ਹਨ ਅਤੇ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ | ਇਸ ਫੇਅਰਵੈੱਲ ਪਾਰਟੀ ਦੀ ਥੀਮ 'ਰੂਟਸ ਟੂ ਵਿੰਗਜ਼' ਰੱਖਿਆ ਗਿਆ | ਚੇਅਰਮੈਨ ਨੇ ਇਸ ਥੀਮ ਦਾ ਮਤਲਬ ਸਮਝਾਉਂਦਿਆਂ ਬੱਚਿਆਂ ਨੂੰ ਦੱਸਿਆ ਆਪਣੀ ਵਿਰਾਸਤ ਪਰਿਵਾਰਕ ਕਦਰਾਂ ਕੀਮਤਾਂ ਨੂੰ ਯਾਦ ਰੱਖਦੇ ਹੋਏ ਆਪਣੇ ਸੁਪਨਿਆਂ ਨਾਲ ਉੱਚੀ ਉਡਾਣ ਨਾਲ ਵਧਵਾ ਤੇ ਨਵੀਂ ਮੰਜ਼ਿਲ ਨੂੰ ਛੂਹਣ ਉਪਰੰਤ ਆਪਣੀ ਜਿੰਦਗੀ ਪਿਛੋਕੜ ਅਤੇ ਸਭਿਆਚਾਰ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ |
ਪਿਛਲੀ ਖ਼ਬਰ ਸਰਸਵਤੀ ਮਾਡਲ ਸੀ. ਸੈ. ਸਕੂਲ ਦੋਰਾਹਾ ਵਿਚ ਕਰਾਈਆਂ ਸਾਲਾਨਾ ਖੇਡਾਂ ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਪੰਜਾਬ ਵਾਸੀਆਂ ਨੂੰ 10 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਵਰਦਾਨ ਸਾਬਤ ਹੋਵੇਗੀ-ਕਾਲੀ/ਦੀਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।