20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੇਵਾ ਮੁਕਤੀ 'ਤੇ ਵਿਸ਼ੇਸ਼-ਲੈਕਚਰਾਰ ਕਰਮਜੀਤ ਕੌਰ ਗਿੱਲ

ਅਜੀਤ ਡੈਸਕ 01-03-2026
ਜਗਰਾਉਂ- ਸ੍ਰੀਮਤੀ ਕਰਮਜੀਤ ਕੌਰ ਗਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮੱਲ੍ਹੀਆਂ (ਮੋਗਾ) ਤੋਂ ਪੰਜਾਬੀ ਲੈਕਚਰਾਰ ਦੇ ਅਹੁਦੇ ਤੋਂ ਆਪਣੀਆਂ 32 ਸਾਲ ਦੀਆਂ ਸੇਵਾਵਾਂ ਨਿਭਾਉਣ ਬਾਅਦ ਅੱਜ 28 ਫਰਵਰੀ ਨੂੰ ਸੇਵਾ ਮੁਕਤ ਹੋ ਰਹੇ ਹਨ | ਇਹ ਗੱਲ ਵਿਸ਼ੇਸ਼ ਹੈ ਕਿ ਲੈਕਚਰਾਰ ਕਰਮਜੀਤ ਕੌਰ ਨੇ ਇਸੇ ਸਕੂਲ ਵਿਚੋਂ ਹੀ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਇੱਥੋਂ ਹੀ ਸੇਵਾਮੁਕਤ ਹੋ ਰਹੇ ਹਨ | ਆਪ ਦਾ ਜਨਮ 8 ਫਰਵਰੀ 1968 ਨੂੰ ਪਿੰਡ ਭਿੰਡਰ ਕਲਾਂ (ਮੋਗਾ) ਵਿਖੇ ਪਿਤਾ ਸ. ਹਰਨੇਕ ਸਿੰਘ ਤੂਰ ਤੇ ਮਾਤਾ ਸ੍ਰੀਮਤੀ ਗੁਰਮੇਲ ਕੌਰ ਤੂਰ ਦੇ ਘਰ ਹੋਇਆ | ਆਪ ਨੇ ਮੁੱਢਲੀ ਸਿੱਖਿਆ ਸ.ਪ੍ਰ.ਸ. ਭਿੰਡਰ ਖੁਰਦ ਅਤੇ ਸ.ਹ.ਸ. ਭਿੰਡਰ ਕਲਾਂ ਤੋਂ ਪ੍ਰਾਪਤ ਕੀਤੀ ਅਤੇ ਬੀ.ਏ. ਤੱਕ ਦੀ ਪੜ੍ਹਾਈ ਐੱਸ.ਡੀ. ਕਾਲਜ ਫਾਰ ਵਿਮੈਨ ਮੋਗਾ ਤੇ ਬੀ.ਐੱਡ. ਸੰਤ ਦਰਬਾਰਾ ਸਿੰਘ ਕਾਲਜ ਲੋਪੋਂ (ਮੋਗਾ) ਤੋਂ ਕੀਤੀ | ਐੱਮ.ਏ. ਪੰਜਾਬੀ ਦੀ ਡਿਗਰੀ ਆਪ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ | ਮਿਤੀ 18 ਅਗਸਤ 1994 ਨੂੰ ਸਿੱਖਿਆ ਵਿਭਾਗ ਵਿਚ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤੇ ਆਪ ਨੇ ਐਡਹਾਕ ਬੇਸਿਸ 'ਤੇ ਸ.ਸ.ਸ.ਸ. ਤਲਵੰਡੀ ਮੱਲ੍ਹੀਆਂ ਵਿਖੇ ਜੁਆਇੰਨ ਕੀਤੀ | ਉਪਰੰਤ ਮਿਤੀ 7 ਸਤੰਬਰ 1999 ਨੂੰ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਆਪ ਦੀਆਂ ਸੇਵਾਵਾਂ ਬਤੌਰ ਐੱਸ.ਐੱਸ. ਮਿਸਟਰੈਸ ਰੈਗੂਲਾਈਜ਼ ਕੀਤਾ | 6 ਅਗਸਤ 2025 ਨੂੰ ਵਿਭਾਗ ਨੇ ਆਪ ਬਤੌਰ ਪੰਜਾਬੀ ਲੈਕਚਰਾਰ ਪਦ-ਉੱਨਤ ਕੀਤਾ ਗਿਆ | ਆਪ ਜੀ ਦਾ ਵਿਆਹ ਸ. ਜਸਵੀਰ ਸਿੰਘ ਗਿੱਲ ਵਾਸੀ ਪਿੰਡ ਗਾਲਿਬ ਰਣ ਸਿੰਘ ਨਾਲ ਹੋਇਆ ਜੋ ਕਿ ਪੀ.ਐੱਮ. ਸ੍ਰੀ.ਸ.ਸ.ਸ.ਸ. ਗਾਲਿਬ ਕਲਾਂ ਵਿਖੇ ਬਤੌਰ ਪੀ.ਟੀ.ਆਈ. ਸੇਵਾ ਨਿਭਾ ਰਹੇ ਹਨ | ਆਪ ਦੇ ਘਰ ਇਕ ਪੁੱਤਰੀ ਹਰੀਤਇੰਦਰ ਗਿੱਲ ਅਤੇ ਇਕ ਪੁੱਤਰ ਅਰੀਤਇੰਦਰ ਗਿੱਲ ਨੇ ਜਨਮ ਲਿਆ ਜੋ ਕਿ ਕੈਨੇਡਾ 'ਚ ਉੱਚ ਵਿੱਦਿਆ ਹਾਸਲ ਕਰਕੇ ਸੈਟਲ ਹਨ | ਅੱਜ ਸੇਵਾਮੁਕਤੀ 'ਤੇ ਸ੍ਰੀਮਤੀ ਕਰਮਜੀਤ ਕੌਰ ਨੂੰ ਸਕੂਲ ਸਟਾਫ਼, ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਤਲਵੰਡੀ ਮੱਲ੍ਹੀਆਂ ਸਨਮਾਨਿਤ ਕਰਦਿਆਂ ਨਿੱਘੀ ਵਿਦਾਇਗੀ ਦਿੱਤੀ ਜਾਵੇਗੀ | -ਸ਼ਮਸ਼ੇਰ ਸਿੰਘ ਗਾਲਿਬ
ਪਿਛਲੀ ਖ਼ਬਰ ਪੰਜਾਬ ਦੇ ਲੋਕ 'ਆਪ' ਸਰਕਾਰ ਵਲੋਂ ਕੀਤੇ ਕੰਮਾਂ ਤੋਂ ਸੰਤੁਸ਼ਟ ਹਨ-ਗਿੱਲ/ਧਾਲੀਵਾਲ • 2027 'ਚ ਲੋਕਾਂ ਦੇ ਸਹਿਯੋਗ ਨਾਲ... ਅਗਲੀ ਖ਼ਬਰ ਐੱਸ.ਆਰ. ਕਲੇਰ ਦੀ ਪ੍ਰੇਰਨਾ 'ਤੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਭਿੰਦਾ ਨੇ ਸਰਕਾਰੀ ਸਕੂਲ ਗਿੱਦੜਵਿੰਡੀ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।