20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰੂ ਨਾਨਕ ਸਹਾਰਾ ਸੁਸਾਇਟੀ ਵਲੋਂ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਕਰਵਾਇਆ

ਅਜੀਤ ਡੈਸਕ 01-03-2026
ਜਗਰਾਉਂ, 28 ਫਰਵਰੀ (ਵਿਨੋਦ ਕੁਮਾਰ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਅਤੇ ਪ੍ਰਧਾਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ 209ਵਾਂ ਸਵਰਗੀ ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਰੋਹ ਲਾਜਪਤ ਰਾਏ ਕੰਨਿਆ ਸਕੂਲ ਜਗਰਾਉਂ ਵਿਚ ਹੋਇਆ | ਇਸ ਸਮਾਗਮ ਦੇ ਮੁੱਖ ਮਹਿਮਾਨ ਇੰਗਲੈਂਡ ਤੋਂ ਵਿਸ਼ੇਸ਼ ਰੂਪ ਵਿਚ ਪਹੁੰਚੇ ਸਰਦਾਰਨੀ ਅਮਰਜੀਤ ਕੌਰ ਧਾਲੀਵਾਲ ਨੇ ਅਪਣੇ ਸਵਰਗੀ ਪਤੀ ਸ: ਧਰਮ ਸਿੰਘ ਧਾਲੀਵਾਲ ਦੀ ਮਿੱਠੀ ਯਾਦ ਵਿਚ 28 ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ | ਇਸ ਮੌਕੇ ਅਮਰਜੀਤ ਕੌਰ ਧਾਲੀਵਾਲ, ਹਰਸਿਮਰਨ ਧਾਲੀਵਾਲ, ਕਿ੍ਸ਼ਨ ਬਜਾਜ ਅਤੇ ਪਰਮਜੀਤ ਸਿੰਘ ਧਾਲੀਵਾਲ ਨੇ ਸਾਰੇ ਬਜ਼ੁਰਗਾਂ ਨੂੰ ਭੋਜਨ ਵੀ ਛਕਾਇਆ | ਇਸ ਮੌਕੇ ਗਊ ਸੇਵਕ ਨਵੀਨ ਗੋਇਲ ਨੇ ਆਪਣੇ ਸਵਰਗੀ ਪਿਤਾ ਮਦਨ ਲਾਲ ਗੋਇਲ ਦੀ ਯਾਦ ਵਿਚ ਅਤੇ ਮੈਨੇਜਰ ਮੁਕੇਸ਼ ਮਲਹੋਤਰਾ ਨੇ ਆਪਣੇ ਸਵਰਗੀ ਪਿਤਾ ਓਮ ਪ੍ਰਕਾਸ਼ ਮਲਹੋਤਰਾ ਦੀ ਮਿੱਠੀ ਯਾਦ ਵਿਚ ਸਾਰੇ ਬਜ਼ੁਰਗਾਂ ਨੂੰ ਰਾਸ਼ਨ ਵੰਡਿਆ | ਇਸ ਮੌਕੇ 'ਕਰ ਭਲਾ ਹੋ ਭਲਾ ਸੁਸਾਇਟੀ' ਵਲੋਂ ਚੇਅਰਮੈਨ ਰੋਹਿਤ ਅਰੋੜਾ, ਪ੍ਰਧਾਨ ਵਿਸ਼ਾਲ ਜੈਨ, ਨੀਰਜ ਕਟਾਰੀਆ ਅਤੇ ਸੁਰੇਸ਼ ਸਿੰਗਲਾ ਨੇ ਵੀ ਸਾਰੇ ਬਜ਼ੁਰਗਾਂ ਦੀ ਮਦਦ ਕੀਤੀ ਗਈ | ਇਸ ਮੌਕੇ ਅਸ਼ਵਨੀ ਸ਼ਰਮਾ, ਚੇਅਰਮੈਨ ਰਜਿੰਦਰ ਜੈਨ ਕਾਕਾ, ਕੌਂਸਲਰ ਅਪਾਰ ਸਿੰਘ, ਕੇਵਲ ਮਲਹੋਤਰਾ, ਸਤੀਸ਼ ਬਾਂਸਲ, ਸ਼ਸ਼ੀ ਭੂਸ਼ਣ ਜੈਨ, ਕਿ੍ਸ਼ਨ ਬਜਾਜ, ਪਰਮਜੀਤ ਸਿੰਘ ਧਾਲੀਵਾਲ, ਰੋਹਿਤ ਅਰੋੜਾ, ਵਿਸ਼ਾਲ ਸ਼ਰਮਾ, ਨੀਰਜ ਕਟਾਰੀਆ, ਨਰੇਸ਼ ਝਾਂਜੀ, ਆਸ਼ਾ ਸਹਿਗਲ, ਹਰਦੀਪ ਕੌਰ, ਮਨੋਹਰ ਲਾਲ ਭੱਟੀ, ਜੀਵਨ ਗੁਪਤਾ, ਸਤੀਸ਼ ਬਾਂਸਲ, ਕੰਚਨ ਗੁਪਤਾ, ਸੁਰਿੰਦਰ ਪੁਰੀ, ਮੋਹਿਤ ਗੁਪਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਰਭਜਨ ਮਾਨ ਨੇ ਖੰਨਾ ਦੇ ਦੁਸਹਿਰਾ ਗਰਾੳਾੂਡ 'ਚ ਸਰੋਤਿਆਂ ਨੂੰ ਕੀਲਿਆ ਅਗਲੀ ਖ਼ਬਰ ਦਰਸ਼ਨ ਸਿੰਘ ਕਿੰਗਰਾ ਯੂ.ਐੱਸ.ਏ. ਵਲੋਂ ਰਚਿਤ ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਵਿਸ਼ੇ ਨਾਲ ਸੰਬੰਧਿਤ 11 ਪੁਸਤਕਾਂ ਦਾ ਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।