20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਦਰਸ਼ਨ ਸਿੰਘ ਕਿੰਗਰਾ ਯੂ.ਐੱਸ.ਏ. ਵਲੋਂ ਰਚਿਤ ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਵਿਸ਼ੇ ਨਾਲ ਸੰਬੰਧਿਤ 11 ਪੁਸਤਕਾਂ ਦਾ ਲੋਕ ਅਰਪਣ

ਅਜੀਤ ਡੈਸਕ 01-03-2026
ਰਾਏਕੋਟ, 28 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ 'ਮਾਤ ਭਾਸ਼ਾ ਦਿਵਸ' ਮੌਕੇ ਦਰਸ਼ਨ ਸਿੰਘ ਕਿੰਗਰਾ ਯੂ.ਐੱਸ.ਏ. ਵਲੋਂ ਰਚਿਤ ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ 11 ਪੁਸਤਕਾਂ ਦਾ ਲੋਕ ਅਰਪਣ ਸਮਾਰੋਹ ਆਯੋਜਿਨ ਕੀਤਾ ਗਿਆ | ਉਨ੍ਹਾਂ ਵਲੋਂ ਲਿਖਤੀਆਂ ਪੁਸਤਕਾਂ ਦਾ ਸਿਰਲੇਖ ਪੰਜਾਬੀ ਲੋਕਧਾਰਾ ਸੱਭਿਆਚਾਰ ਸ੍ਰੋਤ ਤੇ ਸਮੱਗਰੀ ਨਾਲ ਸਬੰਧਿਤ ਹੈ | ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਖੇਡ ਲੇਖਕ ਪਿ੍ੰਸੀਪਲ ਸਰਵਣ ਸਿੰਘ ਵਲੋਂ ਸ਼ਿਰਕਤ ਕੀਤੀ | ਵੱਖ-ਵੱਖ ਸਾਹਿਤਕ ਸੱਭਿਆਚਾਰ ਖੇਤਰਾਂ ਨਾਲ ਸਬੰਧਿਤ ਉੱਘੀਆਂ ਸ਼ਖ਼ਸੀਅਤਾਂ ਵਲੋਂ ਦਰਸ਼ਨ ਸਿੰਘ ਕਿੰਗਰਾ ਦੀਆਂ ਪੁਸਤਕਾਂ ਸਬੰਧੀ ਵਿਚਾਰ ਪੇਸ਼ ਕੀਤੇ | ਇਸ ਮੌਕੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ, ਡਾ. ਗੁਰਿੰਦਰਬੀਰ ਸਿੰਘ, ਮੈਡਮ ਜਸਵਿੰਦਰ ਕੌਰ ਵਲੋਂ ਵੀ ਦਰਸ਼ਨ ਸਿੰਘ ਕਿੰਗਰਾ ਦੀਆਂ ਪੁਸਤਕਾਂ ਸਬੰਧੀ ਵਿਚਾਰ ਚਰਚਾ ਕੀਤੀ | ਖੇਡ ਲੇਖਕ ਵਜੋਂ ਜਾਣੇ ਜਾਂਦੇ ਪਿ੍ੰਸੀਪਲ ਸਰਵਣ ਸਿੰਘ ਨੇ ਦਰਸ਼ਨ ਸਿੰਘ ਕਿੰਗਰਾ ਦੀਆਂ ਰਚਨਾਵਾਂ ਉੱਪਰ ਗੱਲ ਕਰਦਿਆਂ ਉਨ੍ਹਾਂ ਦੀਆਂ ਪੁਸਤਕਾਂ ਨੂੰ ਅਜਿਹਾ ਮੁੱਲਵਾਨ ਖ਼ਜ਼ਾਨਾ ਮੰਨਿਆ ਹੈ, ਜੋ ਨਵੀਂ ਪੀੜ੍ਹੀ ਲਈ ਲਾਹੇਵੰਦ ਸਾਬਿਤ ਹੋਵੇਗਾ | ਉਨ੍ਹਾਂ ਵਿਦਿਆਰਥੀਆਂ ਨੂੰ ਸਾਕਾਰਤਮਕ ਸੋਚ ਅਤੇ ਆਪਣੇ ਟੀਚੇ ਮਿੱਥ ਕੇ ਉਸ ਨੂੰ ਪ੍ਰਾਪਤ ਕਰਨ ਲਈ ਸਿਰੜੀ ਨਾਲ ਮਿਹਨਤ ਕਰਨ ਪ੍ਰੇਰਿਤ ਕੀਤਾ | ਉਪਰੰਤ ਦਰਸ਼ਨ ਸਿੰਘ ਕਿੰਗਰਾ ਨੇ ਆਪਣੀਆਂ ਪੁਸਤਕਾਂ ਨੂੰ ਰਚਣ ਦੇ ਵਿਭਿੰਨ ਪੱਖਾਂ ਬਾਰੇ ਜਾਣਕਾਰੀ ਦਿੱਤੀ | ਇਸ ਸਮੇਂ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨੇ ਦਰਸ਼ਨ ਸਿੰਘ ਦੀਆਂ ਪੁਸਤਕਾਂ ਨੂੰ ਲੋਕਧਾਰਾ ਤੇ ਸੱਭਿਆਚਾਰ ਖੇਤਰ ਵਿਚ ਇਕ ਮੁੱਲਵਾਨ ਖ਼ਜ਼ਾਨਾ ਦੱਸਿਆ, ਜੋ ਪਾਠਕ ਵਰਗ ਤੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗਾ | ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਮਾਤ ਭਾਸ਼ਾ ਦੇ ਮਹੱਤਵ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਬੋਲਣ, ਲਿਖਣ ਤੇ ਪੜ੍ਹਨ ਵੱਲ ਪ੍ਰੇਰਿਤ ਕੀਤਾ | ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 'ਤੇ ਉਲੀਕੇ ਇਸ ਲੋਕ ਅਰਪਣ ਸਮਾਰੋਹ ਵਿਚ ਦਰਸ਼ਨ ਸਿੰਘ ਕਿੰਗਰਾ ਯੂ.ਐੱਸ.ਏ, ਪਿ੍ੰਸੀਪਲ ਸਰਵਣ ਸਿੰਘ, ਡਾ. ਬਲਵੰਤ ਸਿੰਘ ਪਿ੍ੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਖੰਡੂਰ ਸਾਹਿਬ, ਪ੍ਰੋ. ਭੁਪਿੰਦਰ ਸਿੰਘ ਬੱਲ, ਮਾ. ਸੁਖਦੇਵ ਸਿੰਘ ਬੱਲ, ਮਾ. ਜੰਗੀਰ ਸਿੰਘ ਸਫ਼ਰੀ, ਮਾਂਝਾ ਸਾਹਿਤ ਸੱਥ ਤੋਂ ਬਲਜਿੰਦਰ ਕੌਰ ਬੱਲ, ਪੰਜਾਬੀ ਲੋਕ ਸਾਹਿਤ ਸਭਾ ਤੋਂ ਸ਼ੇਲਿੰਦਰਜੀਤ ਸਿੰਘ ਰਾਜਨ ਤੇ ਮਨਜੀਤ ਸਿੰਘ ਵਸੀ, ਡਾ. ਗੁਰਿੰਦਰਬੀਰ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰਪਾਲ ਸਿੰਘ, ਹਰਜੀਤ ਕੌਰ ਭੁੱਲਰ, ਸੰਦੀਪ ਕੌਰ ਹੰਸਰਾ, ਪ੍ਰਦੀਪ ਸਿੰਘ ਹੰਸਰਾ, ਗੁਰਪ੍ਰੀਤ ਸਿੰਘ ਗੋਪੀ ਹੰਸਰਾ, ਸਰਬਜੀਤ ਕੌਰ ਹੰਸਰਾ, ਅਰਜਨ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ, ਭਜਨ ਸਿੰਘ ਸੰਧੂ, ਅਜੀਤਪਾਲ ਸਿੰਘ ਮੋਗਾ, ਜਗਦੀਸ਼ ਸਿੰਘ, ਕੁਲਬੀਰ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ, ਜਦਕਿ ਸਟੇਜ਼ ਸਕੱਤਰ ਦੀ ਭੂਮਿਕਾ ਅੰਗਰੇਜ਼ੀ ਵਿਭਾਗ ਦੇ ਕਰਮਬੀਰ ਸਿੰਘ ਵਲੋਂ ਨਿਭਾਈ ਗਈ ਅਤੇ ਅਧਿਆਪਕ ਸਟਾਫ਼ ਵਿਚੋਂ ਜਸਵਿੰਦਰ ਕੌਰ, ਹੀਰਾ ਲਾਲ, ਮਨੂ ਬਾਲਾ, ਮਨਦੀਪ ਸਿੰਘ, ਮੋਹਿਤ ਗੁਪਤਾ, ਮੁਨੀਸ਼ਾ ਆਦਿ ਦਾ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਵਡਮੁੱਲਾ ਯੋਗਦਾਨ ਰਿਹਾ |
ਪਿਛਲੀ ਖ਼ਬਰ ਗੁਰੂ ਨਾਨਕ ਸਹਾਰਾ ਸੁਸਾਇਟੀ ਵਲੋਂ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।