20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸ੍ਰੀ ਰਾਧਾ ਕਿ੍ਸ਼ਨ ਵਰਿੰਦਾਵਨ ਲੰਗਰ ਕਮੇਟੀ ਜਗਰਾਉਂ ਵਲੋਂ 16ਵਾਂ ਭੰਡਾਰਾ ਰਵਾਨਾ

ਅਜੀਤ ਡੈਸਕ 01-03-2026
ਜਗਰਾਉਂ, 28 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ, ਵਿਨੋਦ ਕੁਮਾਰ)-ਹੋਲੀ ਦੇ ਪਵਿੱਤਰ ਦਿਹਾੜੇ ਮੌਕੇ ਜਗਰਾਉਂ ਦੀ ਧਾਰਮਿਕ ਸੰਸਥਾ ਸ੍ਰੀ ਰਾਧਾ ਕਿ੍ਸ਼ਨਾ ਵਰਿੰਦਾਵਨ ਲੰਗਰ ਕਮੇਟੀ ਜਗਰਾਉਂ ਵਲੋਂ ਸ਼ਰਧਾਲੂਆਂ ਲਈ ਹਰ ਸਾਲ ਵਰਿੰਦਾਵਨ ਵਿਖੇ ਲੰਗਰ ਦਾ ਆਯੋਜਨ ਕੀਤਾ ਜਾਂਦਾ ਹੈ | ਇਸ ਸਾਲ ਸੰਸਥਾ ਵਲੋਂ ਇਹ 16ਵਾਂ ਭੰਡਾਰਾ ਲਗਾਇਆ ਜਾ ਰਿਹਾ ਹੈ | ਭੰਡਾਰੇ ਦੀ ਰਵਾਨਗੀ ਜਗਰਾਉਂ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਹਰੀ ਝੰਡੀ ਵਿਖਾ ਕੇ ਕੀਤੀ ਗਈ | ਇਸ ਮੌਕੇ ਵਿਧਾਇਕਾ ਬੀਬੀ ਮਾਣੂਕੇ ਨੇ ਕਿਹਾ ਕਿ ਜਗਰਾਉਂ ਤੋਂ ਬਹੁਤ ਦੂਰ ਵਰਿੰਦਾਵਨ ਵਿਖੇ ਸ਼ਰਧਾਲੂਆਂ ਲਈ ਭੰਡਾਰਾ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ, ਜਿਸ ਲਈ ਸੰਸਥਾ ਦੇ ਸਾਰੇ ਹੀ ਮੈਂਬਰ ਅਤੇ ਸਹਿਯੋਗੀ ਵਧਾਈ ਦੇ ਪਾਤਰ ਹਨ | ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਹ ਭੰਡਾਰਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਅਤੇ ਇਹ ਸੰਸਥਾ ਵਲੋਂ 16ਵਾਂ ਭੰਡਾਰਾ ਲਗਾਇਆ ਜਾ ਰਿਹਾ ਹੈ | ਇਸ ਵਿਚ ਲੰਗਰ ਤੋਂ ਇਲਾਵਾ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਭੰਡਾਰਾ ਸ਼੍ਰੀ ਰਾਧਾ ਕਿ੍ਸ਼ਨ ਜੀ ਨੂੰ ਸਮਰਪਿਤ ਹੁੰਦਾ ਹੈ ਤਾਂ ਕਿ ਉਨ੍ਹਾਂ ਦੀ ਕਿ੍ਪਾ ਸਾਡੇ ਹਰ ਸ਼ਹਿਰ ਵਾਸੀ 'ਤੇ ਬਣੀ ਰਹੇ | ਇਸ ਮੌਕੇ ਬਲਵਿੰਦਰ ਸਿੰਘ ਬੱਗੜ, ਰਵਿੰਦਰ ਸੱਭਰਵਾਲ, ਸ਼ੈਂਕੀ ਮਲਹੋਤਰਾ, ਸੋਨੀ ਗਿਆਨੀ, ਪ੍ਰੇਮ ਕੁਮਾਰ, ਵਿਸ਼ਾਲ ਅਰੋੜਾ, ਰਿਤਿਕ ਸੋਨੀ, ਲਵ ਸ਼ਰਮਾ, ਕੁਸ਼ ਸ਼ਰਮਾ, ਗਾਂਧੀ, ਚੇਅਰਮੈਨ ਪਵਨ ਸ਼ਰਮਾ, ਮਨੀ ਸ਼ਰਮਾ, ਸਾਜਨ, ਸਨੀ ਗਰਗ, ਰਿਸ਼ਵ ਸ਼ਰਮਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ 'ਤੇ ਮੰਡੀ ਮੁੱਲਾਂਪੁਰ 'ਚ 'ਆਪ' ਪਾਰਟੀ ਆਗੂਆਂ ਵਲੋਂ ਜਸ਼ਨ ਅਗਲੀ ਖ਼ਬਰ ਹਰਭਜਨ ਮਾਨ ਨੇ ਖੰਨਾ ਦੇ ਦੁਸਹਿਰਾ ਗਰਾੳਾੂਡ 'ਚ ਸਰੋਤਿਆਂ ਨੂੰ ਕੀਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।