20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ 'ਤੇ ਮੰਡੀ ਮੁੱਲਾਂਪੁਰ 'ਚ 'ਆਪ' ਪਾਰਟੀ ਆਗੂਆਂ ਵਲੋਂ ਜਸ਼ਨ

ਅਜੀਤ ਡੈਸਕ 01-03-2026
ਮੁੱਲਾਂਪੁਰ-ਦਾਖਾ, 28 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਦਿੱਲੀ ਦੇ ਚਰਚਿਤ ਸ਼ਰਾਬ ਘੋਟਾਲਾ ਮਾਮਲੇ 'ਚੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਕੇ.ਕਵਿਤਾ, ਹੋਰਨਾਂ ਦੇ ਬਾਇੱਜਤ ਬਰੀ ਹੋਣ 'ਤੇ ਵਿਧਾਨ ਸਭਾ ਹਲਕਾ ਮੰਡੀ ਮੁੱਲਾਂਪੁਰ 'ਚ 'ਆਪ' ਪਾਰਟੀ ਦੇ ਬੀ.ਸੀ ਵਿੰਗ ਲੁਧਿਆਣਾ ਦਿਹਾਤੀ ਪ੍ਰਧਾਨ/ਕੌਂਸਲਰ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਹੇਠ ਵਰਕਰਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਸਾਥੀਆਂ ਨੂੰ ਸੰਬੋਧਨ ਹੁੰਦਿਆਂ ਕੌਂਸਲਰ ਬੱਸਣ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਰਲਕੇ ਇਕ ਸਾਜਿਸ਼ ਰਚੀ, ਜਿਸ ਤਹਿਤ ਸ੍ਰੀ ਅਰਵਿੰਦ ਕੇਜਰੀਵਾਲ, ਸਿਸੋਦੀਆ ਖ਼ਿਲਾਫ਼ ਭਿ੍ਸ਼ਟਾਚਾਰ ਦਾ ਮਾਮਲਾ ਦਰਜ ਹੋਇਆ | ਮਾਨਯੋਗ ਅਦਾਲਤ ਨੇ ਕੇਜਰੀਵਾਲ ਸਮੇਤ ਸਭ ਨੂੰ ਬਰੀ ਕਰ ਦਿੱਤਾ | ਬੱਸਣ ਨੇ ਕਿਹਾ ਕਿ ਦੇਸ਼ ਦੀ ਨਿਆਂਪਾਲਿਕਾ ਸਰਵ ਉੱਚ ਹੈ, ਨਿਆਂਪਾਲਿਕਾ ਨੇ ਹੀ ਸ਼ਰਾਬ ਘੋਟਾਲਾ ਮਾਮਲੇ 'ਚ ਝੂਠ ਦਾ ਜਾਲ ਤੋੜਿਆ | ਅਦਾਲਤੀ ਫ਼ੈਸਲੇ ਬਾਅਦ ਆਪ ਪਾਰਟੀ ਆਗੂਆਂ ਨੂੰ ਮਿਲੀ ਵੱਡੀ ਰਾਹਤ 'ਤੇ ਖੁਸ਼ੀ ਮਨਾਏ ਜਾਣ ਸਮੇਂ 'ਆਪ' ਪਾਰਟੀ ਬਲਾਕ ਪ੍ਰਧਾਨ ਨਵਲ ਕਿਸ਼ੋਰ, ਰਾਜੂ ਕਾਂਸਲ, ਜਸਪ੍ਰੀਤ ਸਿੰਘ ਜੱਸੀ, ਕਰਤਾਰ ਸਿੰਘ ਤੂਰ, ਬੂਟਾ ਸਿੰਘ ਧਨੋਆ, ਰਾਹੁਲ ਜੋਸ਼ੀ, ਸਤਵੰਤ ਸਿੰਘ ਹਿੱਸੋਵਾਲ, ਟਹਿਲ ਸਿੰਘ ਜਾਂਗਪੁਰ, ਪਰਮਿੰਦਰ ਸਿੰਘ ਮਾਜਰੀ, ਬੇਅੰਤ ਸਿੰਘ ਬਾਸੀਆਂ ਬੇਟ, ਤੇਜਿੰਦਰ ਕੁਮਾਰ, ਕਿ੍ਸ਼ਨ ਕੁਮਾਰ ਬੰਟੀ, ਸਰਵਣ ਸਿੰਘ ਮੰਡਿਆਣੀ, ਜਗਮੋਹਣ ਸਿੰਘ ਮੁੱਲਾਂਪੁਰ, ਸੁਰੇਸ਼ ਕੁਮਾਰ, ਮਨਪ੍ਰੀਤ ਸਿੰਘ ਮਨੀ, ਤੇਜਾ ਸਿੰਘ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਠਾਠ ਕੈਲੇ ਵਲੋਂ ਹੋਲੇ ਮਹੱਲੇ 'ਤੇ ਜਾਣ ਵਾਲੀਆਂ ਸੰਗਤਾਂ ਲਈ ਲੰਗਰਾਂ ਦੀ ਸੇਵਾ ਆਰੰਭ ਅਗਲੀ ਖ਼ਬਰ ਸ੍ਰੀ ਰਾਧਾ ਕਿ੍ਸ਼ਨ ਵਰਿੰਦਾਵਨ ਲੰਗਰ ਕਮੇਟੀ ਜਗਰਾਉਂ ਵਲੋਂ 16ਵਾਂ ਭੰਡਾਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।