ਰਾਏਕੋਟ, 1 ਮਾਰਚ (ਸੁਸ਼ੀਲ)-ਗ੍ਰਾਮ ਪੰਚਾਇਤ ਪਿੰਡ ਆਂਡਲੂ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ 14ਵਾਂ ਦਸਮੇਸ਼ ਟੂਰਨਾਮੈਂਟ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸੰਪੰਨ ਹੋ ਗਿਆ | ਟੂਰਨਾਮੈਂਟ ਦੇ ਆਖਰੀ ਦਿਨ ਕਬੱਡੀ 75 ਕਿੱਲੋ ਭਾਰ ਵਰਗ ਅਤੇ ਫੁੱਟਬਾਲ ਓਪਨ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ | ਜਿਸ ਵਿਚ ਫੁੱਟਬਾਲ ਓਪਨ ਦੇ ਇਕ ਫਸਵੇਂ ਮੁਕਾਬਲੇ ਵਿਚ ਪੱਖੋਵਾਲ ਦੀ ਟੀਮ ਨੇ ਭੈਣੀ ਰੋੜਾਂ ਦੀ ਟੀਮ ਨੂੰ ਹਰਾ ਕੇ 71 ਹਜ਼ਾਰ ਦੇ ਪਹਿਲੇ ਇਨਾਮ ਅਤੇ ਕੱਪ 'ਤੇ ਕਬਜ਼ਾ ਕੀਤਾ | ਜੇਤੂ ਤੇ ਉੱਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਰਕਮ ਲੱਖਾ ਸਿੰਘ ਜਵੱਦੀ ਅਤੇ ਸਾਬਕਾ ਸਰਪੰਚ ਸਵ: ਬਿਕਰਮਜੀਤ ਸਿੰਘ ਦੇ ਪਰਿਵਾਰਾਂ ਵਲੋਂ ਦਿੱਤੀ ਗਈ | ਕਬੱਡੀ 75 ਕਿੱਲੋ ਦੇ ਮੁਕਾਬਲੇ ਵਿਚ ਰਾਮਪੁਰਾ ਦੀ ਟੀਮ ਨੇ ਲੌਂਗੋਵਾਲ ਦੀ ਟੀਮ ਨੂੰ ਹਰਾ ਕੇ 71 ਹਜ਼ਾਰ ਦਾ ਨਗਦ ਇਨਾਮ ਜਿੱਤਿਆ, ਜਿਸ ਨੂੰ ਬੰਤ ਸਿੰਘ ਢੈਪਈ ਦੇ ਪਰਿਵਾਰ ਵਲੋਂ ਦਿੱਤਾ ਗਿਆ | ਕਬੱਡੀ ਮੁਕਾਬਲੇ ਵਿਚ ਸਰਬੋਤਮ ਧਾਵੀ ਅਜੇ ਰਾਮਪੁਰਾ ਅਤੇ ਸਰਬੋਤਮ ਜਾਫ਼ੀ ਅਮਰੀਕ ਰਾਮਪੁਰਾ ਨੂੰ ਐਲਾਨਿਆ ਗਿਆ | ਜਿਨ੍ਹਾਂ ਨੂੰ ਟੂਰਨਾਮੈਂਟ ਕਮੇਟੀ ਵਲੋਂ 21-21 ਹਜ਼ਾਰ ਦੇ ਨਗਦ ਇਨਾਮ ਦਿੱਤੇ ਗਏ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਸਾਬਕਾ ਐੱਮ.ਪੀ. ਸ਼ਰਨਜੀਤ ਸਿੰਘ ਢਿੱਲੋਂ, ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ, ਹਲਕਾ ਇੰਚਾਰਜ ਅਤੇ ਨੌਜਵਾਨ ਕਾਂਗਰਸੀ ਆਗੂ ਕਾਮਿਲ ਅਮਰ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ਗਈ | ਆਏ ਹੋਏ ਮਹਿਮਾਨਾਂ ਵਲੋਂ ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਗ੍ਰਾਮ ਪੰਚਾਇਤ ਅਤੇ ਕਲੱਬ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਗਈ | ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਵਿਚ ਸਹਿਯੋਗ ਕਰਨ ਵਾਲੇ ਸਮੂਹ ਸਹਿਯੋਗੀ ਸੱਜਣਾਂ, ਪਿੰਡ ਵਾਸੀਆਂ ਅਤੇ ਐੱਨ.ਆਰ.ਆਈਜ਼ ਦਾ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਅਤੇ ਕਲੱਬ ਪ੍ਰਧਾਨ ਜੁਗਰਾਜ ਸਿੰਘ ਤੂਰ ਵਲੋਂ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਜਵਿੰਦਰ ਕੌਰ ਬਰਾੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਚਰਨਜੀਤ ਕੌਰ ਬਲਾਕ ਸੰਮਤੀ ਮੈਂਬਰ, ਰਣਦੀਪ ਸਿੰਘ ਗਰੇਵਾਲ, ਪੰਚ ਜਸਵੰਤ ਸਿੰਘ, ਪੰਚ ਲਛਮਣ ਸਿੰਘ, ਪੰਚ ਕਸ਼ਮੀਰੀ ਲਾਲ, ਪੰਚ ਹਰਵੀਰ ਸਿੰਘ, ਪੰਚ ਕੁਲਦੀਪ ਕੌਰ, ਪੰਚ ਰਜੀਨਾਂ, ਪੰਚ ਕਮਲਜੀਤ ਕੌਰ, ਪੰਚ ਕਿਰਨਦੀਪ ਕੌਰ, ਗੁਰਦੀਪ ਸਿੰਘ ਗਰੇਵਾਲ, ਪਿ੍ਤਪਾਲ ਸਿੰਘ ਬਾਘਾ ਭੈਣੀ, ਹਰਭਜਨ ਸਿੰਘ, ਰਜਿੰਦਰ ਸਿੰਘ ਕੈਨੇਡਾ, ਦਰਸ਼ਨ ਸਿੰਘ ਤੂਰ, ਗੁਰਦੀਪ ਸਿੰਘ ਯੂਕੇ, ਦਲੀਪ ਸਿੰਘ ਕੈਨੇਡਾ, ਭਿੰਦਰ ਸਿੰਘ ਗਰੇਵਾਲ, ਬਿੰਦਰ ਸਿੰਘ, ਚੇਅਰਮੈਨ ਜਗਦੇਵ ਸਿੰਘ, ਬਲਰਾਜ ਸਿੰਘ, ਅਜੀਤ ਸਿੰਘ ਗੇਜੀ, ਕੁਲਦੀਪ ਸਿੰਘ ਪੁਲਸੀਆ, ਜੋਗਿੰਦਰ ਸਿੰਘ, ਹਰਦਿਆਲ ਸਿੰਘ ਥਿੰਦ, ਗੁਰਨਾਮ ਸਿੰਘ, ਬਲਵੀਰ ਸਿੰਘ ਅਮਰੀਕਾ, ਬਲਦੇਵ ਸਿੰਘ, ਬਲਵਿੰਦਰ ਸਿੰਘ, ਮਾਸਟਰ ਗੁਰਨਾਮ ਸਿੰਘ, ਨੀਟਾ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਗੈਰੀ ਸਿੰਘ, ਕਰਨ, ਕੁਲਦੀਪ ਸਿੰਘ ਗਰੇਵਾਲ ਕੈਨੇਡਾ, ਅਵਤਾਰ ਸਿੰਘ ਗਰੇਵਾਲ, ਰਣਜੀਤ ਸਿੰਘ ਬਿੱਲੂ, ਪਰਮਿੰਦਰ ਸਿੰਘ ਪਿੰਦੀ, ਕਮਲ ਗਰੇਵਾਲ, ਬਲਵਿੰਦਰ ਸਿੰਘ ਗਰੇਵਾਲ, ਪੱਪਾ ਸਿੰਘ, ਬਿੰਦੀ ਸਿੰਘ, ਨੰਨੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ |
ਫੁੱਟਬਾਲ ਓਪਨ 'ਚ ਪੱਖੋਵਾਲ ਅਤੇ ਕਬੱਡੀ ਮੁਕਾਬਲੇ ਵਿਚ ਰਾਮਪੁਰਾ ਦੀ ਟੀਮ ਰਹੀ ਜੇਤੂ <br/>
ਅਜੀਤ ਡੈਸਕ
02-03-2026