18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਹਾਈਟੈੱਕ ਦਫ਼ਤਰ ਦਾ ਉਦਘਾਟਨ <br/>

ਵਿਧਾਨ ਸਭਾ ਹਲਕਾ ਦਾਖਾ ਮੰਡੀ ਮੁੱਲਾਂਪੁਰ (ਲੁਧਿ:) ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਾਈਟੈੱਕ ਦਫ਼ਤਰ ਦੇ ਉਦਘਾਟਨ ਸਮੇਂ ਸੁਖਬੀਰ ਸਿੰਘ ਬਾਦਲ, ਨਾਲ ਜਸਕਰਨ ਸਿੰਘ ਦਿਓਲ, ਐੱਸ.ਆਰ ਕਲੇਰ, ਗੁਰਦੀਪ ਸਿੰਘ ਫੱਲੇਵਾਲ, ਭੁਪਿੰਦਰ ਸਿੰਘ ਭਿੰਦਾ ਤੇ ਹੋਰ | ਤਸਵੀਰ: ਕਿ੍ਪਾਲ ਹੰਬੜਾਂ<br/> 02-03-2026

ਮੁੱਲਾਂਪੁਰ-ਦਾਖਾ, 1 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸਾਲ 2027 ਵਿਚ ਹੋਣ ਵਾਲੀ ਪੰਜਾਬ ਵਿਧਾਨ ਸਭਾ ਚੋਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿੱਤ ਦੇ ਝੰਡੇ ਗੱਡਣ ਲਈ ਹਲਕਾਵਾਰ ਪਾਰਟੀ ਦੇ ਇਕੱਠਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਲਿਆ | ਵਿਧਾਨ ਸਭਾ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਨਜ਼ਰਸਾਨੀ ਹੇਠ ਅਤਿ ਆਧੁਨਿਕ ਵਿਧੀ (ਹਾਈਟੈੱਕ) ਪਾਰਟੀ ਦਫ਼ਤਰ ਦਾ ਰਿਮੋਟ ਦਬਾ ਕੇ ਸੁਖਬੀਰ ਸਿੰਘ ਬਾਦਲ ਵਲੋਂ ਉਦਘਾਟਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕੀਤਾ | ਸੁਖਬੀਰ ਸਿੰਘ ਬਾਦਲ ਕਿਹਾ ਕਿ ਜਿੰਨੀ ਸ਼ਿੱਦਤ ਨਾਲ ਜਸਕਰਨ ਸਿੰਘ ਦਿਓਲ ਹਲਕਾ ਦਾਖਾ 'ਚ ਪਾਰਟੀ ਦਾ ਦਫ਼ਤਰ ਬਣਾਇਆ, ਓਨੀ ਊਰਜਾ ਨਾਲ ਦਿਓਲ ਵਲੋਂ ਵਿਧਾਨ ਸਭਾ ਹਲਕਾ ਦਾਖਾ ਦੇ 117 ਪਿੰਡਾਂ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ 13 ਵਾਰਡਾਂ 'ਚ ਪਾਰਟੀ ਦੇ ਪ੍ਰੋਗਰਾਮ ਨੂੰ ਬੂਥ ਪੱਧਰ ਤੱਕ ਲਿਜਾਇਆ ਜਾ ਰਿਹਾ | ਸੱਤ੍ਹਾਧਾਰੀ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਸਿੰਘ ਬਾਦਲ ਕਿਹਾ ਕਿ ਇਕ-ਇਕ ਕਰਕੇ ਆਪ ਪਾਰਟੀ ਦੇ ਦਿਨ ਪੂਰੇ ਹੋਣ ਕਿਨਾਰੇ ਹਨ, ਅਗਲੇ ਵਰ੍ਹੇ ਪੰਜਾਬ ਦੇ ਵਿਕਾਸ ਦੀ ਬਿਹਤਰੀ ਅਤੇ ਅਮਨ-ਸ਼ਾਂਤੀ ਦੀ ਜਾਮਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਨਾ ਤਾਂ ਸੱਤ੍ਹਾਧਾਰੀ ਪਾਰਟੀ ਰੋਕ ਸਕਦੀ ਹੈ, ਨਾ ਹੀ ਕਾਂਗਰਸ | ਸੁਖਬੀਰ ਸਿੰਘ ਕਿਹਾ ਕਿ ਕਾਂਗਰਸ ਪਾਰਟੀ 'ਚ ਅੱਧੀ ਦਰਜਨ ਲੀਡਰਾਂ ਵਲੋਂ ਮੁੱਖ ਮੰਤਰੀ ਦੀ ਦਾਅਵੇਦਾਰੀ ਬਾਅਦ ਪਾਰਟੀ ਦਾ ਹੇਠਲਾ ਕੇਡਰ ਅਤੇ ਵੋਟਰ ਸ਼੍ਰੋਮਣੀ ਅਕਾਲੀ ਦਲ ਵੱਲ ਮੁੜਨਾ ਸ਼ੁਰੂ ਹੋ ਗਿਆ | ਸੁਖਬੀਰ ਸਿੰਘ ਬਾਦਲ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਦੀ ਹਾਲਤ ਪੂਰੀ ਤਰ੍ਹਾਂ ਸਰਕਾਰ ਦੇ ਕਾਬੂ ਤੋਂ ਬਾਹਰ ਹੈ, ਸਰਕਾਰ ਲੋਕਾਂ ਨੂੰ ਕਾਨੂੰਨ ਦਾ ਰਾਜ ਨਹੀਂ ਦੇ ਸਕੀ, ਇਥੋਂ ਤੱਕ ਕਿ ਉਨ੍ਹਾਂ ਦੇ ਆਪਣੇ ਸਰਪੰਚ ਵੀ ਸੁਰੱਖਿਅਤ ਨਹੀਂ ਹਨ | ਗੁਰਦਾਸਪੁਰ ਜਿਲ੍ਹੇ ਨੇੜੇ ਆਦੀਆਂ ਚੈਕਪੋਸਟ 'ਤੇ 2 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਵਰਗੇ ਮਾਮਲੇ ਦਿਲ ਦਹਿਲਾਅ ਦੇਣ ਵਾਲੇ ਹਨ | ਸੁਖਬੀਰ ਸਿੰਘ ਬਾਦਲ ਦਿ੍ੜਤਾ ਨਾਲ ਕਿਹਾ ਕਿ ਪੰਜਾਬ ਵਿਚ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ, ਕਿਉਂਕਿ ਪੰਜਾਬ ਦੇ ਲੋਕ ਸੱਤ੍ਹਾਧਾਰੀ ਸਰਕਾਰ ਦੀਆਂ ਨਾਕਾਮੀਆਂ ਤੋਂ ਦੁਖੀ ਹੋ ਗਏ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਬੁਲਾਰਿਆਂ ਕਿਹਾ ਕਿ ਮੁੱਲਾਂਪੁਰ ਦਾਖਾ, ਹਲਵਾਰਾਰਾਜ ਮਾਰਗ 'ਤੇ ਹਲਵਾਰਾ ਹਵਾਈ ਅੱਡੇ ਤੋਂ ਥੋੜ੍ਹਾ ਪਹਿਲਾਂ ਹਲਕਾ ਦਾਖਾ ਮੰਡੀ ਮੁੱਲਾਂਪੁਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਲੰਘਦੇ-ਵੜ੍ਹਦਿਆਂ ਸੁਖਬੀਰ ਸਿੰਘ ਬਾਦਲ ਦੀ ਮਾਲਵਾ ਪੱਟੀ ਦੇ ਕੁੱਲ ਹਲਕਿਆਂ 'ਤੇ ਤਿਰਛੀ ਨਜ਼ਰ ਟਿਕੀ ਰਹੇਗੀ | ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਉਦਘਾਟਨ ਸਮੇਂ ਇੰਚਾਰਜ ਲੋਕ ਸਭਾ ਹਲਕਾ ਲੁਧਿਆਣਾ ਰਣਜੀਤ ਸਿੰਘ ਢਿੱਲੋਂ, ਵਰਕਿੰਗ ਕਮੇਟੀ ਮੈਂਬਰ ਐੱਸ.ਆਰ ਕਲੇਰ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ, ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ, ਸੁਰਜੀਤ ਸਿੰਘ ਕੋਠੇ ਹਾਂਸ, ਤਰਸੇਮ ਸਿੰਘ ਚਚਰਾੜੀ, ਚੇਅਰਮੈਨ ਲਖਵਿੰਦਰ ਸਿੰਘ, ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਗੁਰਿੰਦਰਜੀਤ ਸਿੰਘ ਰੂਮੀ, ਸੁਰਿੰਦਰ ਸਿੰਘ ਲਤਾਲਾ, ਜਸਵਿੰਦਰ ਸਿੰਘ ਛੀਨਾ, ਸਤਵੰਤ ਸਿੰਘ ਮਲਸੀਹਾਂ, ਹਰਪਾਲ ਸਿੰਘ ਕੋਠੇ ਪੋਨਾ, ਅੰਮਿ੍ਤਪਾਲ ਸਿੰਘ ਖੰਡੂਰ, ਗੁਰਦੀਪ ਸਿੰਘ ਸਵੱਦੀ, ਚੇਅਰਮੈਨ ਅਮਰਜੀਤ ਸਿੰਘ ਸਵਾਜਪੁਰਾ ਜਗਦੀਪ ਸਿੰਘ ਮੋਹੀ, ਚਮਕੌਰ ਸਿੰਘ ਉੱਭੀ, ਚਮਕੌਰ ਸਿੰਘ ਵਲੈਤੀਆ, ਚੇਅਰਮੈਨ ਗੁਰਮੁਖ ਸਿੰਘ, ਨਿਰਮਲ ਸਿੰਘ ਰਤਨ, ਬਲਬੀਰ ਸਿੰਘ ਲਤਾਲਾ, ਗੁਰਮੀਤ ਸਿੰਘ ਘੁੰਗਰਾਣਾ, ਉਪਕਾਰ ਸਿੰਘ ਗੁੱਜਰਵਾਲ, ਸਰਪੰਚ ਸੋਨੀ ਚਚਰਾੜੀ, ਮਨਪ੍ਰੀਤ ਸਿੰਘ ਗਹੌਰ, ਮਨੀ ਗਹੌਰ, ਸਿਕੰਦਰ ਸਿੰਘ ਸਿੱਧਵਾਂ ਬੇਟ, ਲਾਲੀ ਗੁੱਜਰਵਾਲ, ਗੁਰਪਿੰਦਰ ਸਿੰਘ ਬੱਲੋਵਾਲ, ਪਿ੍ਤਪਾਲ ਸਿੰਘ ਜੋਧਾਂ, ਜਗਜੀਤ ਸਿੰਘ ਦੇਤਵਾਲ, ਹੈਰੀ ਪੰਚ ਪਮਾਲੀ, ਪੱਪਾ ਰੰਗੂਵਾਲ, ਅਮੋਲਕ ਸਿੰਘ ਧੂਲਕੋਟ, ਜਗਰੂਪ ਸਿੰਘ ਲੀਹਾਂ, ਅਮਰਜੀਤ ਸਿੰਘ ਤਲਵੰਡੀ, ਰਾਣਾ ਪਮਾਲ, ਹਰਜੀਤ ਸਿੰਘ ਮੰਡਿਆਣੀ, ਸੈਕੜੇ ਹੋਰ ਪਾਰਟੀ ਦੇ ਹਲਕਾ ਦਾਖਾ 'ਚ ਅਹੁਦੇਦਾਰ, ਵਰਕਰਜ਼ ਮੌਜੂਦ ਰਹੇ |

ਪਿਛਲੀ ਖ਼ਬਰ ਹਲਕਾ ਦਾਖਾ ਅਕਾਲੀ ਦਲ ਦੇ ਦਫ਼ਤਰ 'ਚ ਸੁਸ਼ੋਭਿਤ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੀ ਵਰਦੀ ਤੋਂ ਸੁਖਬੀਰ ਸਿੰਘ ਬਾਦਲ ਨੇ... ਅਗਲੀ ਖ਼ਬਰ ਫੁੱਟਬਾਲ ਓਪਨ 'ਚ ਪੱਖੋਵਾਲ ਅਤੇ ਕਬੱਡੀ ਮੁਕਾਬਲੇ ਵਿਚ ਰਾਮਪੁਰਾ ਦੀ ਟੀਮ ਰਹੀ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।