ਸਿੱਧਵਾਂ ਬੇਟ, 1 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਅਤੇ ਮਾਰਕਿਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ ਦੀ ਅਗਵਾਈ ਹੇਠ ਇਕ ਵੱਡਾ ਕਾਫ਼ਲਾ ਅੱਜ ਦਾਖਾ ਵਿਖੇ ਸ਼ਾਮਿਲ ਹੋਣ ਲਈ ਪਿੰਡ ਗੋਰਸੀਆਂ ਕਾਦਰਬਖਸ ਤੋਂ ਰਵਾਨਾ ਹੋਇਆ | ਇਸ ਮੌਕੇ ਚੇਅਰਮੈਨ ਗੋਰਸੀਆਂ ਅਤੇ ਡਾ. ਪ੍ਰੇਮ ਸਿੰਘ ਨੇ ਆਖਿਆ ਕਿ ਜਿਸ ਤਰ੍ਹਾਂ ਹਲਕੇ ਦੇ ਸੇਵਾਦਾਰ ਜਸਕਰਨ ਸਿੰਘ ਦਿਉਲ ਨੇ ਬਹੁਤ ਘੱਟ ਸਮੇਂ ਵਿਚ ਨਵੇਂ ਦਫ਼ਤਰ ਖੋਲਣ ਸਮੇਂ ਇਕ ਵੱਡਾ ਇਕੱਠ ਕਰ ਵਿਖਾਇਆ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਹਲਕੇ ਦੇ ਲੋਕ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵਲੋਂ ਕੀਤੇ ਵਿਕਾਸ ਕਾਰਜਾਂ ਨੂੰ ਲੈ ਕੇ ਪੁਰੀ ਤਰਾਂ ਸੰਤੁਸ਼ਟ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਰਪੰਚ ਜਸਵਿੰਦਰ ਸਿੰਘ ਛੀਨਾ ਨੇ ਵੀ ਅੱਜ ਦੇ ਭਾਰੀ ਇਕੱਠ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਆਖਿਆ ਕਿ ਸਿਰਫ਼ ਸਾਡੇ ਪਿੰਡ ਗੋਰਸੀਆਂ ਤੋਂ ਹੀ 100 ਦੇ ਕਰੀਬ ਅਕਾਲੀ ਵਰਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਲਈ ਆਪੋ-ਆਪਣੇ ਸਾਧਨਾਂ 'ਤੇ ਦਾਖਾ ਪੁੱਜੇ | ਇਸ ਮੌਕੇ ਕਰਮ ਸਿੰਘ, ਕਰਨੈਲ ਸਿੰਘ, ਪ੍ਰਭਜੋਤ ਸਿੰਘ, ਸੇਵਕ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ ਹਾਂਸ, ਹਰਜੀਤ ਸਿੰਘ ਸੰਧੂ, ਦਵਿੰਦਰ ਸਿੰਘ, ਵਿਸ਼ਾਲ ਸਿੰਘ, ਸੁਰਜੀਤ ਸਿੰਘ, ਪਰਮਿੰਦਰ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ, ਬਲਬੀਰ ਸਿੰਘ, ਲਾਲ ਸਿੰਘ ਅਤੇ ਚਰਨ ਸਿੰਘ ਤੋਂ ਇਲਾਵਾ ਕਈ ਹੋਰ ਵਰਕਰ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ |
ਚੇਅਰਮੈਨ ਗੋਰਸੀਆਂ ਦੀ ਅਗਵਾਈ ਹੇਠ ਬੇਟ ਇਲਾਕੇ 'ਚ ਸੁਖਬੀਰ ਸਿੰਘ ਬਾਦਲ ਦੀ ਦਾਖਾ ਰੈਲੀ ਲਈ ਵੱਡਾ ਕਾਫ਼ਲਾ ਰਵਾਨਾ ਹੋਇਆ <br/>
ਅਜੀਤ ਡੈਸਕ
02-03-2026