19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਤਲਵੰਡੀ ਦੇ ਲਿਖੇ ਗੀਤ ਨੂੰ ਪਾਲੀ ਦੇਤਵਾਲੀਆ ਅੱਜ ਦੂਰਦਰਸ਼ਨ ਦੇ 'ਸੁਰਤਾਲ' ਪ੍ਰੋਗਰਾਮ 'ਚ ਪੇਸ਼ ਕਰਨਗੇ-ਸੰਧੂ

ਗਾਇਕ ਪਾਲੀ ਦੇਤਵਾਲੀਆ <br/> 04-03-2026
ਚੌਂਕੀਮਾਨ, 3 ਮਾਰਚ (ਤੇਜਿੰਦਰ ਸਿੰਘ ਚੱਢਾ)-ਪੰਜਾਬ ਦੇ ਪ੍ਰਸਿੱਧ ਸ਼੍ਰੋਮਣੀ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ ਅੱਜ 4 ਮਾਰਚ, ਦਿਨ ਬੁੱਧਵਾਰ ਰਾਤ ਨੂੰ ਠੀਕ 8 ਵਜੇ ਦੂਰਦਰਸ਼ਨ ਜਲੰਧਰ ਦੇ ਬਹੁਤ ਹੀ ਹਰਮਨ-ਪਿਆਰੇ ਪ੍ਰੋਗਰਾਮ 'ਸੁਰਤਾਲ' ਵਿਚ 'ਸਹੁਰਿਆਂ ਦੇ ਘਰ' ਗੀਤ ਪੇਸ਼ ਕਰਨਗੇ | ਸਾਬਕਾ ਐੱਸ.ਡੀ.ਐੱਮ. ਹਰਚਰਨ ਸਿੰਘ ਸੰਧੂ ਮਾਣੂੰਕਿਆਂ ਵਾਲਿਆਂ ਨੇ ਦੱਸਿਆ ਹੈ ਕਿ ਇਸ ਗੀਤ ਦੀ ਰਚਨਾ ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਅਮਰੀਕ ਸਿੰਘ ਤਲਵੰਡੀ ਨੇ ਕੀਤੀ ਹੈ | ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਏ ਨੇ ਹਮੇਸ਼ਾਂ ਪਰਿਵਾਰਕ ਗੀਤ ਹੀ ਗਾਏ ਹਨ, ਉਸੇ ਤਰ੍ਹਾਂ ਪ੍ਰਸਿੱਧ ਗੀਤਕਾਰ ਅਮਰੀਕ ਸਿੰਘ ਤਲਵੰਡੀ ਨੇ ਵੀ ਸਿਰਫ਼ ਤੇ ਸਿਰਫ ਮਿਆਰੀ ਗੀਤ ਹੀ ਲਿਖੇ ਹਨ | ਇਹ ਗੀਤ ਵੀ ਪੁਰਾਣੇ ਸਮੇਂ ਵਿਚ ਆਨੰਦ ਕਾਰਜ ਸਮੇਂ ਵਿਆਹ ਵਾਲੀ ਬੀਬੀ ਲਈ ਸਿਆਣੀਆਂ ਬੀਬੀਆਂ ਗੀਤ ਜਾਂ ਕਵਿਤਾ ਰਾਹੀਂ ਸਿੱਖਿਆ ਦਿਆ ਕਰਦੀਆਂ ਸਨ ਓਵੇਂ ਹੀ ਅਮਰੀਕ ਸਿੰਘ ਤਲਵੰਡੀ ਨੇ ਆਪਣਾ ਫਰਜ਼ ਸਮਝਦਿਆਂ ਹੋਇਆਂ ਅੱਜ ਦੇ ਸਮੇਂ ਵਿਚ ਵਿਆਹ ਵਾਲੀਆਂ ਬੀਬੀਆਂ ਨੂੰ ਇਸ ਗੀਤ ਰਾਹੀਂ ਬਹੁਤ ਹੀ ਸ਼ਾਨਦਾਰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ |
ਪਿਛਲੀ ਖ਼ਬਰ ਗੁਰਦੁਆਰਾ ਕੈਂਬਾ ਸਾਹਿਬ ਪਾਤਿਸ਼ਾਹੀ 6ਵੀਂ ਪਿੰਡ ਧਾਲੀਆਂ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸੰਬੰਧੀ ਪ੍ਰਬੰਧਕੀ ਕਮੇ... ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਐੱਨ.ਆਰ.ਆਈ. ਵੀਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਲਈ ਪੱਬਾਂ ਭਾਰ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।