19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਵਿਚ ਸਮਾਨਤਾ, ਸੰਵੇਦਨਸ਼ੀਲਤਾ, ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ-ਪ੍ਰਧਾਨ ਪਵਨਦੀਪ ਸਿੰਘ ਢਿੱਲੋਂ

ਰਾਏਕੋਟ, 18 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਅਧਿਆਪਕਾਂ ਦੇ ਗਿਆਨ ਅਤੇ ਅਧਿਆਪਨ ਕੌਸ਼ਲ ਨੂੰ ਵਧਾਉਣ ਦੇ ਉਦੇਸ਼ ਨਾਲ ਸੈਮੀਨਾਰ ਵਿਸ਼ਾ ‘ਸਮਾਵੇਸ਼ੀ ਸਿੱਖਿਆ’ 2 ਰੋਜ਼ਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਆਰੰਭਤਾ ਸ਼ਮਾਂ ਰੌਸ਼ਨ ਕਰਨ ਨਾਲ ਹੋਈ।

ਅਜੀਤ ਡੈਸਕ 19-09-2026
ਰਾਏਕੋਟ, 18 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਅਧਿਆਪਕਾਂ ਦੇ ਗਿਆਨ ਅਤੇ ਅਧਿਆਪਨ ਕੌਸ਼ਲ ਨੂੰ ਵਧਾਉਣ ਦੇ ਉਦੇਸ਼ ਨਾਲ ਸੈਮੀਨਾਰ ਵਿਸ਼ਾ ‘ਸਮਾਵੇਸ਼ੀ ਸਿੱਖਿਆ’ 2 ਰੋਜ਼ਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਆਰੰਭਤਾ ਸ਼ਮਾਂ ਰੌਸ਼ਨ ਕਰਨ ਨਾਲ ਹੋਈ। ਇਸ ਪ੍ਰੋਗਰਾਮ ਵਿਚ ਸ਼੍ਰੀ ਰਜਨੀ ਕਾਲਰਾ ਪ੍ਰਿੰਸੀਪਲ ਡੀ.ਸੀ.ਐੱਮ. ਪ੍ਰੈਜ਼ੀਡੈਂਸੀ ਸਕੂਲ ਅਤੇ ਡਾ: ਗੁਰਮੀਤ ਕੌਰ ਗਿੱਲ ਡਾਇਰੈਕਟਰ ਦਸ਼ਮੇਸ਼ ਪਬਲਿਕ ਸਕੂਲ ਮੁਕੇਰੀਆਂ ਨੇ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਦੋਵਾਂ ਮਾਹਿਰਾਂ ਨੇ ਆਪਣੇ ਤਜਰਬੇ ਅਤੇ ਗਿਆਨ ਰਾਹੀਂ ਅਧਿਆਪਕਾਂ ਦਾ ਮਾਰਗਦਰਸ਼ਨ ਕੀਤਾ। ਪ੍ਰੋਗਰਾਮ ਦੌਰਾਨ ਸਮਾਵੇਸ਼ੀ ਸਿੱਖਿਆ ਦੀ ਮਹੱਤਤਾ, ਹਰੇਕ ਵਿਦਿਆਰਥੀ ਦੀਆਂ ਵਿਅਕਤੀਗਤ ਲੋੜਾਂ ਨੂੰ ਸਮਝਣਾ, ਸਾਰੇ ਵਿਦਿਆਰਥੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ ਅਨੁਸਾਰ ਅਧਿਆਪਨ ਵਿਧੀਆਂ ਨੂੰ ਅਪਣਾਉਣ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਇਸ ਵਿਚ ਆਮ ਬੱਚਿਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (ਦਿਵਿਆਂਗ/ਦਿਮਾਗੀ ਤੌਰ ’ਤੇ ਕਮਜ਼ੋਰ) ਨੂੰ ਇੱਕੋ ਛੱਤ ਹੇਠ ਸਿੱਖਿਆ ਦਿੱਤੀ ਜਾਂਦੀ ਹੈ, ਬਲਕਿ ਜਾਤ, ਰੰਗ, ਨਸਲ, ਲਿੰਗ, ਜਾਂ ਸਰੀਰਕ ਯੋਗਤਾ ਦੇ ਆਧਾਰ ’ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸਗੋਂ ਬੱਚਿਆਂ ਦੀਆਂ ਲੋੜਾਂ ਮੁਤਾਬਿਕ ਪੜ੍ਹਾਈ ਦੇ ਤਰੀਕਿਆਂ ਅਤੇ ਸਿਲੇਬਸ ਵਿਚ ਬਦਲਾਅ ਕੀਤਾ ਜਾਂਦਾ ਹੈ। ਮਾਹਿਰਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲ ਅਤੇ ਸਹਿਯੋਗੀ ਨਜ਼ਰੀਆ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਹਰ ਬੱਚੇ ਵਿਚ ਵੱਖ-ਵੱਖ ਸਮਰੱਥਾਵਾਂ ਅਤੇ ਸਿੱਖਣ ਦੀਆਂ ਲੋੜਾਂ ਹੁੰਦੀਆਂ ਹਨ ਅਤੇ ਇੱਕ ਅਧਿਆਪਕ ਦੀ ਜ਼ਿੰਮੇਵਾਰੀ ਹੈ ਕਿ ਉਹ ਹਰੇਕ ਵਿਦਿਆਰਥੀ ਨੂੰ ਅੱਗੇ ਵਧਣ ਲਈ ਉਚਿਤ ਮੌਕਾ ਪ੍ਰਦਾਨ ਕਰੇ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਧੁਨਿਕ ਅਤੇ ਵਿਦਿਆਰਥੀ-ਕੇਂਦਰਿਤ ਅਧਿਆਪਨ ਵਿਧੀਆਂ ਤੋਂ ਜਾਣੂ ਕਰਵਾਉਂਦੇ ਹਨ। ਇਸ ਮੌਕੇ ਸੰਸਥਾ ਦੇ ਪ੍ਰਧਾਨ ਪਵਨਦੀਪ ਸਿੰਘ ਢਿੱਲੋਂ ਨੇ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਵੇਸ਼ੀ ਸਿੱਖਿਆ ਰਾਹੀਂ ਸਕੂਲ ਵਿਚ ਹਰੇਕ ਵਿਦਿਆਰਥੀ ਲਈ ਬਰਾਬਰ, ਸੁਰੱਖਿਅਤ ਅਤੇ ਸਕਾਰਾਤਮਕ ਮਾਹੌਲ ਤਿਆਰ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਵਿਚ ਸਮਾਨਤਾ, ਸੰਵੇਦਨਸ਼ੀਲਤਾ, ਸਹਿਯੋਗ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨਾ ਰਿਹਾ। ਇਹ ਪ੍ਰੋਗਰਾਮ ਸਾਰੇ ਅਧਿਆਪਕਾਂ ਲਈ ਗਿਆਨਵਰਧਕ ਅਤੇ ਪ੍ਰੇਰਨਾਦਾਇਕ ਰਿਹਾ।
ਪਿਛਲੀ ਖ਼ਬਰ ਨਸ਼ੇ ਰੋਕਣਾ ਹੀ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦਾ ਮੁੱਖ ਏਜੰਡਾ-ਇਯਾਲੀ ਅਗਲੀ ਖ਼ਬਰ ਪਿੰਡ ਢੱਟ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਮੇਲਾ ਛਪਾਰ ’ਤੇ ਹੋ ਰਹੀ ਸਿਆਸੀ ਕਾਨਫ਼ਰੰਸ ਸੰਬੰਧੀ ਇਯਾਲੀ ਤੇ ਚੇਅਰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।