28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕਿੱਲੀ ਚਾਹਲਾਂ ਵਿਖੇ 14 ਮਾਰਚ ਨੂੰ ਭਾਜਪਾ ਦੀ ਹੋਣ ਵਾਲੀ ਰੈਲੀ ਸੰਬੰਧੀ ਮੀਟਿੰਗਾਂ

ਅਜੀਤ ਡੈਸਕ 08-03-2026
ਜਗਰਾਉਂ, 7 ਮਾਰਚ (ਵਿਨੋਦ ਕੁਮਾਰ)-ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 14 ਮਾਰਚ ਨੂੰ ਕੀਤੀ ਜਾ ਰਹੀ ਕਿੱਲੀ ਚਾਹਲਾਂ ਵਿਖੇ ਰੈਲੀ ਨੂੰ ਕਾਮਯਾਬ ਕਰਨ ਕਰਨ ਲਈ ਜਗਰਾਉਂ ਜ਼ਿਲੇ੍ਹ ਵਿਚ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਵਲੋਂ ਪੂਰੀ ਟੀਮ ਨਾਲ ਪਿੰਡ-ਪਿੰਡ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਇਸੇ ਤਹਿਤ ਸਿੱਧਵਾਂ ਬੇਟ ਵਿਖੇ ਪਹਿਲਵਾਨ ਰਾਜਦੀਪ ਸਿੰਘ ਅਤੇ ਰਾਮਗੜ੍ਹ ਭੁੱਲਰ ਵਿਖੇ ਦਲਬੀਰ ਸਿੰਘ ਦੇ ਯਤਨਾਂ ਨਾਲ ਸ਼ੁਭਮ ਮੁੱਲਾਂਪੁਰ ਅਤੇ ਜਗਜੀਵਨ ਸਿੰਘ ਰਕਬਾ ਵਲੋਂ ਇਕੱਤਰਤਾ ਕੀਤੀ | ਇਸ ਮੌਕੇ ਭਾਜਪਾ ਆਗੂ ਗੇਜਾ ਰਾਮ ਵਾਲਮੀਕਿ, ਮੇਜਰ ਸਿੰਘ ਦੇਤਵਾਲ, ਸੁਮਿਤ ਅਰੋੜਾ, ਜਗਜੀਵਨ ਸਿੰਘ ਰਕਬਾ, ਸਰਕਲ ਪ੍ਰਧਾਨ ਗੁਰਦਿਆਲ ਸਿੰਘ ਗਾਲਿਬ, ਜਗਦੇਵ ਸਿੰਘ ਦਿਉਲ ਤੇ ਮੋਹਨ ਸਿੰਘ ਲਾਲਕਾ ਵਲੋਂ ਪਾਰਟੀ ਦੀਆਂ ਨੀਤੀਆਂ ਤੇ ਲਾਭਕਾਰੀ ਸਕੀਮਾਂ ਬਾਰੇ ਜਾਣਕਾਰੀ ਦੇ ਨਾਲ 14 ਮਾਰਚ ਦੀ ਰੈਲੀ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਲਈ ਕਿਹਾ | ਆਗੂਆਂ ਨੇ ਸੰਬੋਧਨ ਕਰਦਿਆਂ ਕਿ ਇਹ ਰੈਲੀ ਪੰਜਾਬੀਆਂ ਦਾ ਭਵਿੱਖ ਤੈਅ ਕਰੇਗੀ | ਇਸ ਮੌਕੇ ਰਾਜਦੀਪ ਸਿੰਘ ਨੂੰ ਜ਼ਿਲ੍ਹਾ ਯੁਵਾ ਮੋਰਚਾ ਦਾ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਦਲਬੀਰ ਸਿੰਘ, ਸੁਭਮ ਮੁੱਲਾਂਪੁਰੀ, ਜ਼ਿਲ੍ਹਾ ਯੂਥ ਪ੍ਰਧਾਨ ਹਰਮਿੰਦਰ ਸਿੰਘ, ਜਨਰਲ ਸੈਕਟਰੀ ਗੁਰਦਿਆਲ ਸਿੰਘ. ਭਾਰਤੀ, ਅੰਮਿ੍ਤਪਾਲ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਪਵਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਸ. ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲੇ ਜ਼ੋਰਾਂ 'ਤੇ ਅਗਲੀ ਖ਼ਬਰ ਸ੍ਰੀ ਰਾਮ ਕਾਲਜ ਡੱਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।