28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵਲੋਂ ਯੁੱਧ 'ਚ ਘਿਰੇ ਲੋਕਾਂ ਦੀ ਮਦਦ ਲਈ ਭਾਰਤ ਨੂੰ ਅੱਗੇ ਵਧਣ ਦੀ ਅਪੀਲ

ਅਜੀਤ ਡੈਸਕ 08-03-2026
• ਈਰਾਨ 'ਤੇ ਨਿਹੱਕੀ ਜੰਗ ਮੜ੍ਹਨ ਵਾਲੇ ਅਮਰੀਕਾ-ਇਜ਼ਰਾਈਲ ਹਾਕਮਾਂ ਦੇ ਪੁਤਲੇ ਜਲਾਏ
ਮੁੱਲਾਂਪੁਰ-ਦਾਖਾ, 7 ਮਾਰਚ (ਨਿਰਮਲ ਸਿੰਘ ਧਾਲੀਵਾਲ)-ਇਜ਼ਰਾਈਲ ਵਲੋਂ ਈਰਾਨ 'ਤੇ ਹਵਾਈ ਹਮਲੇ ਅਮਰੀਕਾ ਦੀ ਸ਼ਹਿ 'ਤੇ ਹੋ ਰਹੇ ਹਨ, ਜਿਥੇ ਨਿਰਦੋਸ਼ ਲੋਕਾਂ ਦਾ ਡੁੱਲ੍ਹ ਰਿਹਾ ਖੂਨ ਟਰੰਪ ਦੇ ਹੰਕਾਰ ਦੀ ਨਿਸ਼ਾਨੀ ਹੈ, ਅਜਿਹਾ ਹੋਣ ਨਾਲ ਸੰਸਾਰ ਪੱਧਰ 'ਤੇ ਅਰਥ ਵਿਵਸਥਾ ਡਾਂਵਾਡੋਲ ਹੋਵੇਗੀ | ਇਹ ਪ੍ਰਗਟਾਵਾ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕੀਤਾ, ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਹੋਰ ਅਹੁਦੇਦਾਰ, ਮੈਂਬਰ ਮੌਜੂਦ ਰਹੇ | ਲਲਤੋਂ ਨੇ ਕਿਹਾ ਕਿ ਅਮਰੀਕਾ-ਇਜ਼ਰਾਈਲ ਵਲੋਂ ਨਿਹੱਕੀ ਜੰਗ ਅਮਰੀਕਾ ਦੇ ਸਾਮਰਾਜੀ ਹਾਕਮ ਡੋਨਾਲਡ ਟਰੰਪ ਦੀ ਸਾਜਿਸ਼ ਹੈ | ਉਨ੍ਹਾਂ ਕਿਹਾ ਕਿ ਤੀਜੇ ਦੌਰ ਦੇ ਸੰਸਾਰ ਪੱਧਰੀ ਜਨੇਵਾ ਸਮਝੌਤਾ (ਵਾਰਤਾਲਾਪ) ਨੂੰ ਭੰਗ ਕਰਕੇ ਈਰਾਨ 'ਤੇ ਧਾੜਵੀ ਜੰਗ ਦਾ ਸੰਸਾਰ ਪੱਧਰ 'ਤੇ ਵਿਰੋਧ ਹੋਣਾ ਚਾਹੀਦਾ, ਅਜਿਹਾ ਨਾ ਹੋਵੇ ਕਿ ਇਹ ਯੁੱਧ ਮਹਾਂ ਯੁੱਧ ਬਣ ਜਾਵੇ | ਤਲਵੰਡੀ ਨੇ ਕਿਹਾ ਕਿ ਇਜ਼ਰਾਈਲ-ਈਰਾਨ ਜੰਗ ਨਾਲ ਵਿਸ਼ਵ ਵਿਆਪੀ ਸੰਕਟ ਬਣ ਗਿਆ, ਕਿਉਂਕਿ ਪੂਰੀ ਦੁਨੀਆਂ ਨੂੰ ਇਹ ਮੁਲਕ ਤੇਲ ਦੇਣ ਵਾਲੇ ਹਨ | ਅਮਰੀਕਾ-ਇਜ਼ਰਾਈਲ ਵਲੋਂ ਜੰਗ ਦੀ ਕਰੜੀ ਨਿੰਦਾ ਦੇ ਨਾਲ ਡੋਨਾਲਡ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਫੂਕੇ ਜਾਣ ਸਮੇਂ ਅਮਰੀਕ ਸਿੰਘ ਤਲਵੰਡੀ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਜਥੇਦਾਰ ਗੁਰਮੇਲ ਸਿੰਘ ਢੱਟ, ਗੁਰਚਰਨ ਸਿੰਘ ਤਲਵੰਡੀ, ਨਿਰਭੈ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ, ਸੁਰਜੀਤ ਸਿੰਘ ਸਵੱਦੀ, ਤੇਜਿੰਦਰ ਸਿੰਘ ਬਿਰਕ, ਅਮਰਜੀਤ ਸਿੰਘ ਖੰਜਰਵਾਲ, ਲਛਮਣ ਸਿੰਘ ਸਿੱਧਵਾਂ, ਪਿ੍ਤਪਾਲ ਸਿੰਘ ਪੰਡੋਰੀ, ਗੁਰਚਰਨ ਸਿੰਘ ਮੰਡਿਆਣੀ, ਗੁਰਦੇਵ ਸਿੰਘ ਢੱਟ, ਹੋਰਨਾਂ ਨੇ ਬੱਚੇ-ਜਵਾਨ ਤੋਂ ਲੈ ਕੇ ਵਡੇਰੀ ਉਮਰ ਦੇ ਲੋਕਾਂ ਨੂੰ ਬੰਬਾਂ ਨਾਲ ਉਡਾਏ ਜਾਣ ਦੀ ਨਿੰਦਾ ਕੀਤੀ, ਇਹ ਵੀ ਮੰਗ ਉੱਠੀ ਕਿ ਪੀੜਤਾਂ ਦੀ ਮੱਦਦ ਲਈ ਭਾਰਤ ਸਰਕਾਰ ਨਿਡਰਤਾ ਨਾਲ ਅੱਗੇ ਵਧੇ |
ਪਿਛਲੀ ਖ਼ਬਰ ਸੂਬਾ ਸਰਕਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ 'ਚ ਪੜ੍ਹਾਈ ਦਾ ਮਿਆਰ ਉੱਚਾ ਹੋਇਆ-ਬਾਸੀਆਂ ਅਗਲੀ ਖ਼ਬਰ ਬੀ.ਪੀ.ਈ.ਓ. ਸੁਧਾਰ ਮਨਜੀਤ ਸਿੰਘ ਗਰੇਵਾਲ ਦੀ ਨਿਯੁਕਤੀ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।