29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕੈਨੇਡਾ ਤੋਂ ਆਏ ਮਹਿਮਾਨਾਂ ਵਲੋਂ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਫੇਰੂਰਾਈ ਵਿਖੇ ਫੇਰੀ ਲਗਾਈ

ਅਜੀਤ ਡੈਸਕ 08-03-2026
• ਆਸ਼ਰਮ 'ਚ ਰਹਿੰਦੇ ਬਜ਼ੁਰਗਾਂ ਦਾ ਹਾਲ-ਚਾਲ ਜਾਣਿਆ ਅਤੇ ਪ੍ਰਬੰਧਾਂ ਲਈ ਆਰਥਿਕ ਮਦਦ ਦਿੱਤੀ
ਰਾਏਕੋਟ, 7 ਮਾਰਚ (ਬਲਵਿੰਦਰ ਸਿੰਘ ਲਿੱਤਰ)-ਬੇਸਹਾਰਾ ਲੋਕਾਂ ਤੇ ਬੱਚਿਆਂ ਲਈ ਰੈਣ-ਬਸੇਰਾ ਪ੍ਰਭ ਆਸਰਾ ਨਿਆਸਰਿਆਂ ਦੇ ਘਰ ਪਿੰਡ ਫੇਰੂਰਾਈ ਵਿਖੇ ਕੈਨੇਡਾ ਤੋਂ ਆਏ ਮਹਿਮਾਨ ਬਲਜਿੰਦਰ ਕੌਰ ਅਤੇ ਜੈਸ ਗਿੱਲ ਵਲੋਂ ਸ਼ਿਰਕਤ ਕੀਤੀ ਗਈ | ਉਨ੍ਹਾਂ ਪ੍ਰਭ ਆਸਰਾ ਫੇਰੂਰਾਈ ਵਿਖੇ ਰਹਿੰਦੇ ਬਜ਼ੁਰਗਾਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਪ੍ਰਭ ਆਸਰਾ ਵਿਖੇ ਪੁੱਜੇ ਮਹਿਮਾਨ ਬਲਜਿੰਦਰ ਕੌਰ ਵਲੋਂ ਕੈਨੇਡਾ ਵਿਚ ਬੀ ਕੌਰ ਪੰਜਾਬੀ ਮੀਡੀਆ ਤੇ ਪਲੱਸ ਟੀਵੀ ਚੈੱਨਲ ਚਲਾਇਆ ਜਾ ਰਿਹਾ ਹੈ | ਇਸ ਚੈੱਨਲ ਦੇ ਜ਼ਰੀਏ ਉਨ੍ਹਾਂ ਵਲੋਂ ਪ੍ਰਭ ਆਸਰਾ ਫੇਰੂਰਾਈ ਵਲੋਂ ਬਜ਼ੁਰਗਾਂ ਦੀ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਸੇਵਾ-ਸੰਭਾਲ ਤੇ ਹੋਰਨਾਂ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ |
ਇਸ ਤੋਂ ਇਲਾਵਾ ਜੈਸ ਗਿੱਲ ਵਲੋਂ ਵੀ ਆਪਣੇ ਚੈੱਨਲ ਵਖ਼ਤ ਫਾਰ ਯੂ ਚੈੱਨਲ ਜ਼ਰੀਏ ਪ੍ਰਭ ਆਸਰਾ ਫੇਰੂਰਾਈ ਵਲੋਂ ਮੰਦਬੁੱਧੀ ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਅਤੇ ਰਹਿਣ-ਸਹਿਣ ਬਾਰੇ ਆਪਣੇ ਕੈਮਰੇ ਦੇ ਜ਼ਰੀਏ ਸਮਾਜ ਤੱਕ ਪਹੁੰਚਾਇਆ | ਇਸ ਮੌਕੇ ਪ੍ਰਭ ਆਸਰਾ ਫੇਰੂਰਾਈ ਦੇ ਪ੍ਰਬੰਧਕ ਹਰਜੀਤ ਸਿੰਘ ਰਾਏ ਵਲੋਂ ਬਲਜਿੰਦਰ ਕੌਰ ਤੇ ਜੈਸ ਗਿੱਲ ਕੈਨੇਡਾ ਦਾ ਮੀਡੀਆ ਕਵਰੇਜ਼ ਤੇ ਆਰਥਿਕ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ | ਇਸ ਸਮੇਂ ਬਲਜਿੰਦਰ ਕੌਰ ਤੇ ਜੈਸ ਗਿੱਲ ਨੇ ਗੱਲਬਾਤ ਦੌਰਾਨ ਆਖਿਆ ਕਿ ਉਨ੍ਹਾਂ ਨੂੰ ਇਸ ਆਸ਼ਰਮ ਵਿਚ ਪੁੱਜ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਉਨ੍ਹਾਂ ਵਲੋਂ ਲੋੜਵੰਦਾਂ ਦੀ ਹੱਥੀਂ ਮਦਦ ਕਰਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ | ਇਸ ਸਮੇਂ ਆਸ਼ਰਮ ਦੇ ਸਮੂਹ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ 18 ਦੀ ਜਗਰਾਉਂ 'ਪੰਜਾਬ ਬਚਾਓ' ਰੈਲੀ ਨੂੰ ਲੈ ਕੇ ਕਲੇਰ ਨੇ ਬੇਟ ਇਲਾਕੇ ਦੇ ਵਰਕਰਾਂ ਨਾਲ ਭਰਵੀਂ ਮੀਟਿੰਗ ਅਗਲੀ ਖ਼ਬਰ ਸੂਬਾ ਸਰਕਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ 'ਚ ਪੜ੍ਹਾਈ ਦਾ ਮਿਆਰ ਉੱਚਾ ਹੋਇਆ-ਬਾਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।