16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸੰਸਦ ਮੈਂਬਰ ਡਾ. ਅਮਰ ਸਿੰਘ ਰਾਏਕੋਟ ਦਾਣਾ ਮੰਡੀ ਦੇ ਖ਼ਰੀਦ ਪ੍ਰਬੰਧਾਂ ਦੇ ਨਿਰੀਖਣ ਲਈ ਪੁੱਜੇ ਸੁਣੀਆਂ ਮੁਸ਼ਕਿਲਾਂ <br/>

ਅਜੀਤ ਡੈਸਕ 30-04-2026
ਰਾਏਕੋਟ, 29 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਕਣਕ ਦੇ ਚੱਲ ਰਹੇ ਸਰਕਾਰੀ ਖ਼ਰੀਦ ਸੀਜ਼ਨ ਦੌਰਾਨ ਪ੍ਰਬੰਧਾਂ ਨੂੰ ਜ਼ਮੀਨੀ ਪੱਧਰ ਤੱਕ ਜਾਣਨ ਲਈ ਲੋਕ ਸਭਾ ਹਲਕਾ ਸ੍ਰੀ ਫਤਿਹਗੜ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਰਾਏਕੋਟ ਦੀ ਅਨਾਜ਼ ਮੰਡੀ ਵਿਚ ਪਹੁੰਚੇ | ਜਿੱਥੇ ਉਨਾਂ ਮੰਡੀ ਦੇ ਆੜਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਮੰਡੀ 'ਚ ਚੱਲ ਰਹੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੂੰ ਆੜਤੀਆਂ ਐਸੋਸੀਏਸ਼ਨ ਰਾਏਕੋਟ ਵਲੋਂ ਲਿਫ਼ਟਿੰਗ ਕਰਵਾਉਣ ਸਮੇਂ ਗੱਡੀਆਂ ਅਨਲੋਡ ਨਾ ਹੋਣ ਦਾ ਮਾਮਲਾ ਉਠਾਉਂਦਿਆਂ ਆਖਿਆ ਕਿ ਠੇਕੇਦਾਰ ਕੋਲ ਟਰੱਕਾਂ ਨੂੰ ਅਨਲੋਡਿੰਗ ਕਰਨ ਲਈ ਲੇਬਰ ਦੀ ਵੱਡੀ ਪੱਧਰ ਤੱਕ ਘਾਟ ਹੈ, ਜਿਸ ਕਰਕੇ ਟਰੱਕ ਆਪ੍ਰੇਟਰਾਂ, ਆੜਤੀਆਂ, ਮਜ਼ਦੂਰਾਂ ਨੂੰ ਕਾਫ਼ੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ | ਇਸ ਮੌਕੇ ਦਾਣਾ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲੀਪ ਸਿੰਘ ਛਿੱਬਰ ਵਲੋਂ ਮਜ਼ਦੂਰਾਂ ਨੂੰ ਸਾਰਟੇਜ਼ ਅਤੇ ਲੋਡਿੰਗ-ਅਨਲੋਡਿੰਗ ਨਾ ਹੋਣ ਸਬੰਧੀ ਆਉਂਦੀ ਮੁਸ਼ਕਿਲ ਤੋਂ ਜਾਣੂੰ ਕਰਵਾਇਆ ਗਿਆ, ਜਿਸ ਨੂੰ ਮੈਂਬਰ ਪਾਰਲੀਮੈਂਟ ਵਲੋਂ ਗੰਭੀਰਤਾ ਨਾਲ ਲੈਂਦਿਆਂ ਏ.ਐੱਫ.ਐੱਸ.ਓ ਚਰਨਜੀਤ ਸਿੰਘ ਹਲਵਾਰਾ ਤੇ ਮਾਰਕੀਟ ਕਮੇਟੀ ਰਾਏਕੋਟ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਨੂੰ ਸਖ਼ਤ ਹਿਦਾਇਤ ਦਿੱਤੀ ਕਿ ਲੇਬਰ ਨੂੰ ਆਉਂਦੀ ਇਸ ਮੁਸ਼ਕਿਲ ਦਾ ਢੁੱਕਵਾਂ ਹੱਲ ਕੱਢਿਆ ਜਾਵੇ ਤਾਂ ਜੋ ਮਜ਼ਦੂਰਾਂ ਨੂੰ ਹੋ ਰਹੀ ਖੱਜ਼ਲ-ਖੁਆਰੀ ਤੋਂ ਬਚਾਇਆ ਜਾ ਸਕੇ | ਇਸ ਸਮੇਂ ਆੜਤੀਆਂ ਵੱਲੋਂ ਨਵੀਂ ਬਣੀ ਦਾਣਾ ਮੰਡੀ ਦੀ ਚਾਰਦੀਵਾਰੀ ਛੋਟੀ ਹੋਣ ਕਾਰਨ ਹੋ ਰਹੀ ਚੋਰੀ ਬਾਰੇ ਮਾਮਲਾ ਉਠਾਉਂਦਿਆਂ ਆਖਿਆ ਕਿ ਅਨਾਜ਼ ਮੰਡੀ ਵਿਚੋਂ ਰੋਜ਼ਾਨਾ ਬਰਨਾਲਾ ਏਰੀਏ ਤੋਂ ਆਉਂਦੇ ਕੁਝ ਲੋਕਾਂ ਵਲੋਂ ਸਵੇਰ ਸਮੇਂ ਕਣਕ ਦੀ ਚੋਰੀ ਕੀਤੀ ਜਾਂਦੀ ਹੈ, ਜਿਸ ਕਰਕੇ ਆੜਤੀਆਂ ਤੇ ਮੰਡੀ ਮਜ਼ਦੂਰਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ | ਜਿਸ 'ਤੇ ਡਾ. ਅਮਰ ਸਿੰਘ ਵਲੋਂ ਇਸ ਮਾਮਲੇ ਨੂੰ ਤੁਰੰਤ ਜ਼ਿਲ•ਾ ਮੰਡੀ ਬੋਰਡ ਅਫ਼ਸਰ ਨਾਲ ਸੰਪਰਕ ਕਰਕੇ ਨਵੀਂ ਦਾਣਾ ਮੰਡੀ ਦੀ ਚਾਰਦੀਵਾਰੀ ਕਰਵਾਉਣ ਦੀ ਹਿਦਾਇਤ ਕੀਤੀ ਤਾਂ ਜੋ ਇਸ ਗੰਭੀਰ ਮਸਲੇ ਦਾ ਢੁੱਕਵਾਂ ਹੱਲ ਨਿਕਲ ਸਕੇ | ਇਸ ਮੌਕੇ ਐੱਸ.ਡੀ.ਐੱਮ ਰਾਏਕੋਟ ਰਮਨਜੀਤ, ਡੀ.ਐੱਸ.ਪੀ ਰਾਏਕੋਟ ਮੁਰਾਦ ਜਸਵੀਰ ਸਿੰਘ ਗਿੱਲ, ਕਾਮਿਲ ਬੋਪਾਰਾਏ ਇੰਚਾਰਜ ਕਾਂਗਰਸ ਹਲਕਾ ਰਾਏਕੋਟ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਸੁਦਰਸ਼ਨ ਜੋਸ਼ੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਏਕੋਟ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ, ਚੇਅਰਮੈਨ ਸੁਖਭਿੰਦਰ ਸਿੰਘ ਝੋਰੜਾਂ, ਮੈਨੇਜਰ ਰਵਿੰਦਰ ਸਿੰਘ ਬੜੈਚ, ਅਮਨ ਸ਼ਰਮਾ, ਪ੍ਰਧਾਨ ਸੁਰੇਸ਼ ਗਰਗ, ਬਿਕਰਮ ਸਿੰਘ ਖੇਲਾ, ਮੇਜਰ ਸਿੰਘ ਗਿੱਲ, ਗੁਰਦਿਆਲ ਸਿੰਘ, ਹਰਪ੍ਰੀਤ ਸਿੰਘ ਬੋਪਾਰਾਏ ਪ੍ਰਧਾਨ ਕਾਂਗਰਸ ਬਲਾਕ ਰਾਏਕੋਟ, ਬੁੱਧੂ ਸਿੰਘ, ਬੰਟੀ ਸਿੰਘ ਅੱਚਰਵਾਲ, ਵਿਸ਼ੂ ਗਰਗ, ਬਿੱਟੂ ਜੈਨ, ਬੱਬੂ ਗੋਇਲ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਜਗਰਾਉਂ ਦੇ ਮੁਹੱਲਾ ਕਰਨੈਲ ਗੇਟ 'ਚ ਰਹਿੰਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਜਗਰਾਉਂ 'ਚ 1 ਮਈ ਦਿਵਸ ਕਾਨਫ਼ਰੰਸ ਦੀ ਸਫ਼ਲਤਾ ਸੰਬੰਧੀ ਪ੍ਰਚਾਰ ਮੁਹਿੰਮ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।