ਜਗਰਾਉਂ, 29 ਅਪ੍ਰੈਲ (ਗੁਰਦੀਪ ਸਿੰਘ ਮਲਕ)-ਸ਼ਹਿਰ ਦੇ ਮੁਹੱਲਾ ਕਰਨੈਲ ਗੇਟ ਦੀ ਗਲੀ ਨੰਬਰ ਇਕ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਇਕ 19 ਸਾਲਾਂ ਨੌਜਵਾਨ ਨੇ ਖੁਦ ਨੂੰ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਏ.ਐੱਸ.ਆਈ. ਆਤਮਾ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦਲਜਿੰਦਰਦੀਪ ਸਿੰਘ ਆਪਣੇ ਪਰਿਵਾਰ ਸਮੇਤ ਮੁਹੱਲਾ ਕਰਨੈਲ ਗੇਟ ਵਿੱਚ ਰਹਿੰਦਾ ਸੀ | ਬੀਤੀ ਰਾਤ ਜਦੋਂ ਉਸਦਾ ਪਰਿਵਾਰ ਘਰ ਵਿਚ ਸੁੱਤਾ ਪਿਆ ਸੀ ਤਾਂ ਕਰੀਬ ਇਕ ਵਜੇ ਰਾਤ ਨੂੰ ਉਕਤ ਨੌਜਵਾਨ ਨੇ ਘਰ ਦੇ ਇਕ ਖਾਲੀ ਕਮਰੇ ਵਿਚ ਖੁਦ ਨੂੰ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ, ਜਿਸਦਾ ਪਰਿਵਾਰ ਨੂੰ ਪਤਾ ਲੱਗਣ 'ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਮਿ੍ਤਕ ਦੀ ਲਾਸ਼ ਨੂੰ ਪੋਸਟਮਾਸਟਮ ਲਈ ਸਿਵਲ ਹਸਪਤਾਲ ਜਗਰਾਉਂ ਭੇਜਿਆ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਇਕ ਦੁੱਧ ਦੀ ਡੇਅਰੀ ਵਿਚ ਕੰਮ ਕਰਦਾ ਸੀ | ਪੁਲਿਸ ਅਨੁਸਾਰ ਮੌਤ ਦੇ ਕਾਰਨਾਂ ਦੀ ਜਾਚ ਕੀਤੀ ਜਾ ਰਹੀ ਹੈ |