16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਕਸਬਾ ਸਿੱਧਵਾਂ ਬੇਟ ਦੇ ਮੁੱਖ ਬਾਜ਼ਾਰ 'ਚ ਮਨਿਆਰੀ ਦੀ ਤਿੰਨ ਮੰਜ਼ਿਲਾਂ ਦੁਕਾਨ ਸੜ ਕੇ ਹੋਈ ਰਾਖ

ਅਜੀਤ ਡੈਸਕ 30-04-2026
ਸਿੱਧਵਾਂ ਬੇਟ, 29 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਸਥਾਨਿਕ ਕਸਬੇ ਦੇ ਮੁੱਖ ਬਾਜ਼ਾਰ ਵਿਖੇ ਸਥਿਤ ਮਨਿਆਰੀ ਦੀ ਇਕ ਤਿੰਨ ਮੰਜ਼ਿਲਾਂ ਦੁਕਾਨ ਨੂੰ ਲੰਘੀ ਰਾਤ ਬਿਜਲੀ ਦੇ ਕਿਸੇ ਸ਼ਾਟ ਸਰਕਟ ਰਾਹੀਂ ਅੱਗ ਲੱਗ ਗਈ, ਜਿਸ ਨਾਲ ਦੋ ਮੰਜ਼ਿਲਾਂ ਵਿਚ ਪਿਆ ਕਰੋੜਾਂ ਦਾ ਸਮਾਨ ਸੜ ਕੇ ਰਾਖ ਹੋ ਗਿਆ, ਜਦਕਿ ਤੀਜੀ ਮੰਜ਼ਿਲ 'ਤੇ ਕਿਰਾਏ 'ਤੇ ਰਹਿ ਰਹੀਆਂ ਦੋ ਔਰਤਾਂ ਨੂੰ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਹੇਠਾਂ ਉਤਾਰਿਆ | ਜਗਰਾਉਂ ਤੋਂ ਆਈ ਇਕ ਫਾਇਰ ਬਿ੍ਗੇਡ ਦੀ ਗੱਡੀ ਅਤੇ ਲਾਗਲੇ ਨਗਰ ਸਲੇਮਪੁਰਾ ਦੇ ਗੁਰਦੁਆਰਾ ਨਾਨਕ ਨਿਵਾਸ ਵਲੋਂ ਅੱਗ ਬੁਝਾਉਣ ਵਾਲੀ ਤਿਆਰ ਕੀਤੀ ਗੱਡੀ ਵੀ ਭਾਈ ਗੁਰਦੀਪ ਸਿੰਘ ਬੁੱਟਰ ਅਤੇ ਭਾਈ ਹਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਮੌਕੇ 'ਤੇ ਪੁੱਜ ਗਈ | ਜਿਨਾਂ ਨੇ ਪੂਰੀ ਜਦੋਂ-ਜ਼ਹਿਦ ਨਾਲ ਅੱਗ 'ਤੇ ਕਾਬੂ ਪਾਇਆ | ਦੁਕਾਨ ਮਾਲਕ ਸੁਰਦ ਕੁਮਾਰ ਮੱਲਣ ਪੁੱਤਰ ਸੁਦਰਸ਼ਨ ਕੁਮਾਰ ਨੇ ਭਰੇ ਮਨ ਨਾਲ ਦੱਸਦੇ ਹੋਏ ਆਖਿਆ ਕਿ ਮੈਨੰੂ ਸਵੇਰੇ ਕਰੀਬ ਸਾਢੇ ਚਾਰ ਵਜੇ ਸਾਡੇ ਹੀ ਪਿੰਡ ਦੇ ਜੋਤੀ ਢੰਡ ਨੇ ਦੱਸਿਆ ਕਿ ਤੁਹਾਡੀ ਦੁਕਾਨ ਵਿਚੋਂ ਬਹੁਤ ਤੇਜ਼ੀ ਨਾਲ ਧੂੰਆਂ ਨਿਕਲ ਰਿਹਾ ਹੈ | ਜਦੋਂ ਮੈਂ ਤੁਰੰਤ ਮੌਕੇ 'ਤੇ ਪੁੱਜਾ ਅਤੇ ਬੜੀ ਮੁਸ਼ਕਿਲ ਨਾਲ ਜਦੋਂ ਦਰਵਾਜ਼ਾ ਖੋਲਿਆ ਤਾਂ ਅੰਦਰ ਅੱਗ ਦੀਆਂ ਲਾਟਾਂ ਬਲ ਰਹੀਆਂ ਸਨ | ਅਸੀਂ ਇਸ ਦੀ ਤੁਰੰਤ ਸੂਚਨਾਂ ਫਾਇਰ ਬਿ੍ਗੇਡ ਵਾਲਿਆਂ ਨੂੰ ਦਿੱਤੀ | ਜਿਨਾਂ ਨੇ ਤੁਰੰਤ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ | ਹੈਰਾਨੀ ਦੀ ਗੱਲ ਸੀ ਕਿ ਹੇਠਾਂ ਅੱਗ ਲੱਗੀ ਹੋਈ ਸੀ ਅਤੇ ਤੀਜੀ ਮੰਜ਼ਿਲ 'ਤੇ ਦੋ ਔਰਤਾਂ ਸੁੱਤੀਆਂ ਪਈਆਂ ਸਨ | ਜਿਨਾਂ ਨੂੰ ਰੌਲਾ ਪਾ ਕੇ ਉਠਾਇਆ ਗਿਆ, ਜਿਨਾਂ ਨੂੰ ਬੜੀ ਮੁਸ਼ਕਿਲ ਨਾਲ ਹੇਠਾਂ ਉਤਾਰਿਆ ਗਿਆ | ਇਸ ਮੌਕੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਐੱਸ.ਆਈ. ਅਮਰਜੀਤ ਸਿੰਘ ਗਿੱਲ ਵੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਸਾਰੀ ਸਥਿੱਤੀ ਦਾ ਜਾਇਜ਼ਾ ਲਿਆ | ਉਨਾਂ ਆਖਿਆ ਕਿ ਭਾਂਵੇ ਇਹ ਅੱਗ ਅੰਦਰ ਕਿਸੇ ਸ਼ਾਟ ਸਰਕਟ ਨਾਲ ਲੱਗੀ ਜਾਪਦੀ ਹੈ, ਪਰ ਦੁਕਾਨ ਮਾਲਕਾਂ ਦੇ ਬਿਆਨਾਂ 'ਤੇ ਜੋ ਵੀ ਕਾਰਵਾਈ ਬਣਦੀ ਹੋਈ ਉਹ ਕੀਤੀ ਜਾਵੇਗੀ | ਇਸ ਮੌਕੇ ਸੁਧੀਰ ਮੱਲਣ ਨੇ ਦੱਸਿਆ ਕਿ ਮੇਰਾ ਕਰੀਬ ਇੱਕ ਕਰੋੜ ਦਾ ਸਮਾਨ ਸੜ ਗਿਆ ਹੈ, ਜਦਕਿ ਪੂਰੀ ਇਮਾਰਤ ਵੀ ਇਕ ਤਰਾਂ ਨਾਲ ਖੰਡਰ ਬਣ ਗਈ ਹੈ | ਉਨਾਂ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ |

ਪਿਛਲੀ ਖ਼ਬਰ ਜਗਰਾਉਂ ਦੇ ਨਾਲ ਲੱਗਦੇ ਪਿੰਡ ਦਾ ਨਾਂਅ ਬਦਲਣ ਦਾ ਪਿੰਡ ਵਾਸੀਆਂ ਵਲੋਂ ਖੁੱਲ੍ਹ ਕੇ ਵਿਰੋਧ ਅਗਲੀ ਖ਼ਬਰ ਜਗਰਾਉਂ ਦੇ ਮੁਹੱਲਾ ਕਰਨੈਲ ਗੇਟ 'ਚ ਰਹਿੰਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।