16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ 'ਚ ਵਿਦਿਆਰਥੀਆਂ ਲਈ ਵਚਨਬੱਧਤਾ (ਇਨਵੈਸਟੀਚਰ) ਸਮਾਰੋਹ ਕਰਵਾਇਆ

ਅਜੀਤ ਡੈਸਕ 30-04-2026
ਮੁੱਲਾਂਪੁਰ-ਦਾਖਾ, 29 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ ਬੋਰਡ ਦੇ ਨਾਮਵਰ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਦੀ ਅਗਵਾਈ ਹੇਠ ਸਕੂਲ ਕੈਬਨਿਟ ਲਈ ਵਚਨਬੱਧਤਾ (ਇਨਵੈਸਟੀਚੂਅਰ) ਸਮਾਰੋਹ ਸਮੇਂ ਸਕੂਲ ਦੇ ਵੱਖ-ਵੱਖ ਹਾਊਸ, ਖੇਡਾਂ, ਪੜ੍ਹਾਈ, ਅਨੁਸ਼ਾਸਨ ਲਈ ਮੁਖੀ ਵਿਦਿਆਰਥੀਆਂ ਦੀ ਨਿਯੁਕਤੀ ਹੋਈ | ਮੈਰਿਟ ਦੇ ਅਧਾਰ 'ਤੇ ਲੜਕਿਆਂ ਵਿਚ ਕਾਮਰਸ ਸਟ੍ਰੀਮ 12ਵੀਂ ਜਮਾਤ ਵਿਦਿਆਰਥੀ ਵਰਿੰਦਰ ਸਿੰਘ ਹੈੱਡ ਬੁਆਏ, ਲੜਕੀਆਂ ਵਿਚ ਮੈਡੀਕਲ 11ਵੀਂ ਜਮਾਤ ਵਿਦਿਆਰਥਣ ਅਨੁਰੀਤ ਕੌਰ ਨੂੰ ਹੈੱਡ ਗਰਲ ਅਤੇ ਨਾਨ-ਮੈਡੀਕਲ ਗਿਆਰਵੀਂ ਜਮਾਤ ਵਿਦਿਆਰਥੀ ਹਰਮਨਜੋਤ ਸਿੰਘ ਵਾਈਸ ਹੈੱਡ ਬੁਆਏ, ਗਿਆਰਵੀਂ ਜਮਾਤ ਨਾਨ ਮੈਡੀਕਲ ਵਿਦਿਆਰਥਣ ਖੁਸ਼ਲੀਨ ਕੌਰ ਨੂੰ ਵਾਈਸ ਹੈੱਡ ਗਰਲ ਨਿਯੁਕਤ ਕੀਤਾ ਗਿਆ | ਕਾਮਰਸ ਸਟ੍ਰੀਮ 12ਵੀਂ ਜਮਾਤ ਵਿਦਿਆਰਥੀ ਹਰਕੀਰਤ ਸਿੰਘ ਦੀ ਸਪੋਰਟਸ ਕੈਪਟਨ ਲਈ ਨਿਯੁਕਤੀ ਹੋਈ, ਜਦ ਕਿ 11ਵੀਂ ਜਮਾਤ ਨਾਨ-ਮੈਡੀਕਲ ਵਿਦਿਆਰਥੀ ਗੁਰਸਿਮਰਨਜੋਤ ਸਿੰਘ ਸਪੋਰਟਸ ਲਈ ਵਾਈਸ ਕੈਪਟਨ ਬਣਿਆ | ਸਕੂਲ ਦੇ ਵੱਖੋ-ਵੱਖ ਹਾਊਸ ਲਈ ਕੈਪਟਨ ਨਿਯੁਕਤ ਕਰਨ ਸਮੇਂ ਡੇਜ਼ੀ ਹਾਊਸ ਲਈ 12ਵੀਂ ਜਮਾਤ ਵਿਦਿਆਰਥੀ ਅਰਮਾਨਦੀਪ ਸਿੰਘ ਤੇ ਜਸਲੀਨ ਕੌਰ ਕੈਪਟਨ ਚੁਣੇ ਗਏ, ਡੈਫੋਡਿਲ ਹਾਊਸ ਲਈ ਤੇਜਵੀਰ ਸਿੰਘ ਤੇ ਦੀਆ ਅਰੋੜਾ, ਰੋਜ਼ ਹਾਊਸ ਲਈ ਭਾਵੇਸ਼ ਸ਼ਰਮਾ ਤੇ ਨਵਪ੍ਰੀਤ ਕੌਰ ਅਤੇ ਜੈਸਮੀਨ ਹਾਊਸ ਲਈ ਪਰਗਟ ਸਿੰਘ ਤੇ ਜਸਪ੍ਰੀਤ ਕੌਰ ਦੀ ਕੈਪਟਨ ਵਜੋਂ ਨਿਯੁਕਤੀ ਹੋਈ | ਪਿ੍ੰਸੀਪਲ ਅਨੁਸਾਰ ਹਰ ਹਾਊਸ ਵਿਚ ਵਾਈਸ ਕੈਪਟਨ, ਖੇਡ ਇੰਚਾਰਜ, ਅਨੁਸ਼ਾਸ਼ਨ ਇੰਚਾਰਜ ਲਗਾਇਆ ਗਿਆ ਹੈ | ਇਸ ਸਮੇਂ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਹੋਰ ਅਧਿਆਪਕਾਂ ਵਲੋਂ ਰਲਕੇ ਮੁਖੀ ਵਿਦਿਆਰਥੀਆਂ ਨੂੰ ਸੈਸ਼ੇ ਅਤੇ ਬੈਜ ਲਗਾਏ ਗਏ | ਸਕੂਲ ਹੈੱਡ ਵਿਦਿਆਰਥੀ ਵਰਿੰਦਰ ਸਿੰਘ ਸਾਥੀ ਕੈਬਨਿਟ ਨੂੰ ਆਪਣੇ ਅਹੁਦਿਆਂ ਦੀ ਸਹੁੰ ਚੁਕਾਈ | ਹੈੱਡ ਗਰਲ ਅਨੁਰੀਤ ਕੌਰ ਨੇ ਸਮੂਹ ਕੈਬਨਿਟ ਵਲੋਂ ਸਕੂਲ ਮੈਨਜਮੈਟ ਕਮੇਟੀ, ਪਿ੍ੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕੀਤਾ | ਸਕੂਲ ਅੰਦਰ ਅਨੁਸ਼ਾਸਨ ਬਣਾਈ ਰੱਖਣ ਲਈ ਚੁਣੀ ਕੈਬਨਿਟ ਦੇ ਮੁਖੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦਮਨਜੀਤ ਸਿੰਘ ਮੋਹੀ ਕਿਹਾ ਕਿ ਅਹੁਦੇ ਦੀ ਮਰਿਯਾਦਾ ਨੂੰ ਮੁਖ ਰੱਖਦਿਆਂ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾਵੇ |
ਪਿਛਲੀ ਖ਼ਬਰ ਤਿੰਨ ਦਿਨਾ ਬਰਸੀ ਸਮਾਗਮ ਸ਼ੁਰੂ ਅਗਲੀ ਖ਼ਬਰ 'ਅੱਜ ਵੀ ਦੇਸ਼ ਦੀ ਵੰਡ ਦੇ ਦਰਦ ਨੂੰ ਸਮੋਈ ਖੜ੍ਹਾ ਹੈ ਪੁਰਾਤਨ ਖੂਹ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।