ਪੱਖੋਵਾਲ/ਸਰਾਭਾ, 29 ਅਪ੍ਰੈਲ (ਖੁਸ਼ਵਿੰਦਰ ਸਿੰਘ ਸਰਾਭਾ)-ਪਿੰਡ ਰਾਜਗੜ ਵਿਖੇ ਮਹਾਨ ਤਪੱਸਵੀ ਸ੍ਰੀ ਮਾਨ 108 ਸੁਆਮੀ ਮੇਹਰ ਸਿੰਘ ਜੀ ਦੀ ਸਲਾਨਾ ਬਰਸੀ 29 ਅਪ੍ਰੈਲ ਤੋਂ 1 ਮਈ ਤੱਕ ਬੜੀ ਸ਼ਰਧਾ-ਭਾਵਨਾਂ ਨਾਲ ਮਨਾਈ ਜਾ ਰਹੀ ਹੈ | ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ-ਛਾਇਆ ਹੇਠ ਮਨਾਏ ਜਾ ਰਹੇ ਹਨ | ਇਸ ਸਬੰਧੀ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ ਹਨ ਅਤੇ 1 ਮਈ ਨੂੰ ਭੋਗ ਪੈਣ ਉਪਰੰਤ ਸੰਤ ਸਮਾਗਮ ਹੋਵੇਗਾ | ਸੁਆਮੀ ਜਗਦੀਸ਼ ਹਰੀ ਇਥੇ ਸੇਵਾਵਾਂ ਨਿਭਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਭਜਨ ਸਿੰਘ ਰਾਜਗੜ, ਭੁਪਿੰਦਰ ਸਿੰਘ ਰਾਜਗੜ, ਅਤੇ ਪ੍ਰਧਾਨ ਸੁਖਜਿੰਦਰ ਸਿੰਘ ਆਲਮਗੀਰ ਨੇ ਦੱਸਿਆ ਕਿ ਇਸ ਮੌਕੇ ਨਿਰਮਲ ਭੇਖ ਸ੍ਰੀ ਮਹੰਤ ਸੁਆਮੀ ਗਿਆਨ ਦੇਵ ਜੀ ਮੁਖੀ ਪੰਚਾਇਤੀ ਅਖਾੜਾ ਨਿਰਮਲ ਕਨਖਲ ਹਰਿਦੁਆਰ, ਸੰਤ ਬਲਜਿੰਦਰ ਸਿੰਘ ਪੂਰੀ ਵਿਰੱਕਤ ਮੰਡਲੀ ਸਮੇਤ ਕੁਟੀਆ, ਸੰਤ ਰਾਮ ਸਿੰਘ ਕੋਟਕਪੂਰਾ, ਸੰਤ ਸਾਧੂ ਸਿੰਘ, ਸੰਤ ਨਿਰਭੈ ਸਿੰਘ ਹਰਿਦੁਆਰ, ਸੰਤ ਵੀਰ ਸਿੰਘ ਹਰਿਦੁਆਰ, ਸੰਤ ਜੋਗਾ ਦਾਸ ਵੀ ਪਹੁੰਚਣਗੇ | ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦਾ ਹੈ |