14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਿੰਡ ਗੋਂਦਵਾਲ ਤੋਂ ਪ੍ਰਵਾਸੀ ਮਜ਼ਦੂਰ ਦਾ 13 ਸਾਲਾ ਬੱਚਾ ਭੇਦਭਰੇ ਹਾਲਾਤਾਂ 'ਚ ਗੁੰਮ

ਅਜੀਤ ਡੈਸਕ 03-05-2026
ਰਾਏਕੋਟ, 2 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਗੋਂਦਵਾਲ ਦੇ ਵਸਨੀਕ ਪ੍ਰਵਾਸੀ ਮਜ਼ਦੂਰ ਪਰਿਵਾਰ ਦਾ ਇਕ 13 ਸਾਲਾਂ ਬੱਚਾ ਪਿਛਲੇ 15 ਦਿਨਾਂ ਤੋਂ ਭੇਦਭਰੇ ਹਾਲਾਤਾਂ ਵਿਚ ਗੁੰਮ ਹੋ ਚੁੱਕਾ ਹੈ, ਜਿਸ ਦੀ ਅਜੇ ਤੱਕ ਕੋਈ ਉੱਘ-ਸੁੱਘ ਨਾ ਮਿਲਣ ਕਰਕੇ ਪਰਿਵਾਰ ਵਲੋਂ ਪੁਲਿਸ ਥਾਣਾ ਸਿਟੀ ਰਾਏਕੋਟ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਹਰਪ੍ਰੀਤ ਸਿੰਘ ਨੇ ਦੱਸਿਆ ਕਿ 13 ਸਾਲਾਂ ਬੱਚਾ ਸੋਨੀ ਕੁਮਾਰ ਪੁੱਤਰ ਮਦਨ ਸ਼ਾਹ ਹਾਲ ਵਾਸੀ ਗੋਂਦਵਾਲ (ਨੇੜੇ ਰਾਏਕੋਟ) ਪਿਛਲੇ 15 ਦਿਨਾਂ ਤੋਂ ਭੇਦਭਰੇ ਹਾਲਾਤਾਂ ਵਿਚ ਗੁੰਮ ਹੋਇਆ ਹੈ, ਜਿਸ ਦੀ ਪਰਿਵਾਰ ਤੇ ਪੁਲਿਸ ਵਲੋਂ ਕਾਫ਼ੀ ਭਾਲ ਕੀਤੀ ਗਈ ਪ੍ਰੰਤੂ ਉਸਦਾ ਕੋਈ ਸੁਰਾਗ ਨਹੀਂ ਲੱਗਿਆ | ਜਿਸ ਦੇ ਸਬੰਧ ਵਿਚ ਪੁਲਿਸ ਥਾਣਾ ਸਿਟੀ ਰਾਏਕੋਟ ਵਿਖੇ ਗੁੰਮਸ਼ੁਦਗੀ ਸਬੰਧੀ ਰਿਪੋਰਟ ਦਰਜ ਕੀਤੀ ਗਈ ਹੈ |
ਪਿਛਲੀ ਖ਼ਬਰ ਚੁਕਾਈ ਦੀ ਰਫ਼ਤਾਰ ਢਿੱਲੀ ਹੋਣ ਕਾਰਨ ਮੰਡੀ ਬਰ੍ਹਮੀ 'ਚ ਮਚੀ ਹਾਹਾਕਾਰ ਅਗਲੀ ਖ਼ਬਰ ਜਗਦੀਪ ਬਿੱਟੂ ਦਾ ਅਕਾਲਗੜ੍ਹ 'ਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।