14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਹਿੱਸੋਵਾਲ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਵਿਖੇ ਦਸਤਾਰ ਮੁਕਾਬਲੇ ਕਰਵਾਏ

ਅਜੀਤ ਡੈਸਕ 03-05-2026
ਮੁੱਲਾਂਪੁਰ-ਦਾਖਾ, 2 ਮਈ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸਾਹਿਬ ਸਤਿਗੁਰ ਰਵਿਦਾਸ ਜੀ ਪਿੰਡ ਹਿੱਸੋਵਾਲ ਵਿਖੇ ਪ੍ਰਬੰਧਕ ਕਮੇਟੀ ਵਲੋਂ ਬਾਬਾ ਬੁੱਢਾ ਜੀ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਅਤੇ ਨਗਰ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 10ਵਾਂ ਦਸਤਾਰ ਮੁਕਾਬਲਾ ਕਰਵਾਇਆ ਗਿਆ | ਬੀਬੀ ਕਿਰਨਪ੍ਰੀਤ ਕੌਰ ਖ਼ਾਲਸਾ ਦੀ ਟੀਮ ਵਲੋਂ ਜੱਜਾਂ ਦੀ ਭੂਮਿਕਾ ਨਿਭਾਈ ਗਈ | ਤਿੰਨ ਗਰੁੱਪਾਂ ਵਿਚ ਹੋਏ ਦਸਤਾਰ ਮੁਕਾਬਲਿਆਂ ਸਮੇਂ 6 ਤੋਂ 13 ਸਾਲ ਉਮਰ ਤੱਕ ਪਹਿਲੇ ਗਰੁੱਪ ਵਿਚ ਜਸ਼ਨਪ੍ਰੀਤ ਸਿੰਘ ਮਲੇਰਕੋਟਲਾ ਨੇ ਪਹਿਲਾ, ਸਤਵੀਰ ਸਿੰਘ ਸਹੇੜਾ ਨੇ ਦੂਸਰਾ, ਜਸ਼ਨਪ੍ਰੀਤ ਸਿੰਘ ਬੁਆਣੀ ਨੇ ਤੀਸਰਾ, ਹਰਜੋਤ ਸਿੰਘ ਸੰਗਰੂਰ ਚੌਥਾ ਅਤੇ ਅਬੀਜੋਤ ਸਿੰਘ ਖੰਡੂਰ ਨੇ ਪੰਜਵਾਂ ਸਥਾਨ ਲਿਆ | ਦੂਸਰਾ ਗਰੁੱਪ 14 ਤੋਂ 18 ਸਾਲ ਤੱਕ ਉਮਰ ਮੁਕਾਬਲਿਆਂ ਸਮੇਂ ਜਸਪ੍ਰੀਤ ਸਿੰਘ ਪਟਿਆਲਾ ਨੇ ਪਹਿਲਾ, ਜੁਝਾਰ ਸਿੰਘ ਪਟਿਆਲਾ ਨੇ ਦੂਸਰਾ, ਗੁਰਸਿਮਰਨ ਸਿੰਘ ਰਾੜਾ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ | ਤੀਸਰਾ ਗਰੁੱਪ 18 ਸਾਲ ਉਮਰ ਲੜਕੀਆਂ ਦੇ ਦੁਮਾਲਾ ਸਜਾਉਣ ਮੁਕਾਬਲੇ ਸਮੇਂ ਨਵਜੋਤ ਕੌਰ ਰਕਬਾ ਪਹਿਲਾ, ਸਿਮਰਨਜੀਤ ਕੌਰ ਬਠਿੰਡਾ ਦੂਸਰਾ ਅਤੇ ਜਗਮੀਤ ਕੌਰ ਜਾਂਗਪੁਰ ਤੀਸਰਾ ਸਥਾਨ ਲਿਆ | ਏ.ਐੱਸ.ਆਈ. ਕੁਲਦੀਪ ਸਿੰਘ ਵਲੋਂ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਲਈ ਆਉਣ-ਜਾਣ ਦੇ ਕਿਰਾਏ ਦਾ ਪ੍ਰਬੰਧ ਕੀਤਾ ਗਿਆ | ਦਸਤਾਰ ਮੁਕਾਬਲੇ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਸਮੇਂ ਕਰਤਿੰਦਰਪਾਲ ਸਿੰਘ ਸਿੰਘਪੁਰਾ, ਰੌਬੀ ਕੈਨੇਡਾ, ਬਚਿੱਤਰ ਸਿੰਘ ਫੌਜ਼ੀ, ਬੌਬੀ ਕੈਨੇਡਾ, ਜਗਜੀਤ ਸਿੰਘ ਬਿੱਟੂ, ਸਾਬਕਾ ਸਰਪੰਚ ਰਾਮ ਸਿੰਘ, ਹਰਦੀਪ ਸਿੰਘ ਦੀਪਾ, ਇੰਸਪੈਕਟਰ ਦਵਿੰਦਰ ਸਿੰਘ, ਲੇਖਕ ਜਗਤਾਰ ਸਿੰਘ ਹਿੱਸੋਵਾਲ, ਸੈਕਟਰੀ ਟਹਿਲ ਸਿੰਘ ਜਾਂਗਪੁਰ, ਭੋਲਾ ਸਿੰਘ, ਪ੍ਰਧਾਨ ਹਰਪਾਲ ਸਿੰਘ, ਜਸਵੰਤ ਸਿੰਘ, ਸ਼ਿੰਗਾਰਾ ਸਿੰਘ, ਮਨਦੀਪ ਸਿੰਘ ਕਾਕਾ, ਪੰਚ ਗੁਰਵਿੰਦਰ ਸਿੰਘ, ਦਿਲਬਾਗ ਸਿੰਘ, ਸਿਕੰਦਰ ਸਿੰਘ, ਕੁਲਦੀਪ ਸਿੰਘ, ਧਿਆਨ ਸਿੰਘ, ਐੱਸ.ਡੀ.ਓ. ਹਰਮੇਲ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਸਿੰਘ, ਕਰਮਜੀਤ ਸਿੰਘ, ਕਿਰਨਪ੍ਰੀਤ ਸਿੰਘ ਬੀਨੂੰ ਬਾਵਾ, ਸੁਖਦੇਵ ਸਿੰਘ, ਹਰਪਾਲ ਸਿੰਘ, ਗੁਰਜੰਟ ਸਿੰਘ ਮਹਿਰੋਂ, ਗੁਰਮੁੱਖ ਸਿੰਘ ਚੁਬਕੀ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਨੇ ਪੀ.ਏ.ਐੱਫ.ਆਈ. ਦੇ ਨਾਲ ਮਿਲ ਕੇ ਪੰਜਾਬ ਸਟੇਟ ਆਰਮ ਰੈਸਲਿੰਗ ਚੈਂਪੀਅਨਸ਼ਿਪ 2026 ਕਰਵਾਈ ਅਗਲੀ ਖ਼ਬਰ ਪੰਜਾਬ ਸਟੇਟ ਪੈਨਸ਼ਨਰ ਐਸੋਸੀਏਸ਼ਨ ਤਹਿਸੀਲ ਰਾਏਕੋਟ ਵਲੋਂ ਆਪਣੀ ਮੰਗਾਂ ਦੀ ਪੂਰਤੀ ਲਈ ਸਰਕਾਰ ਨੂੰ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।