14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੀ.ਟੀ. ਯੂਨੀਵਰਸਿਟੀ ਨੇ ਪੀ.ਏ.ਐੱਫ.ਆਈ. ਦੇ ਨਾਲ ਮਿਲ ਕੇ ਪੰਜਾਬ ਸਟੇਟ ਆਰਮ ਰੈਸਲਿੰਗ ਚੈਂਪੀਅਨਸ਼ਿਪ 2026 ਕਰਵਾਈ

ਸੀ.ਟੀ. ਯੂਨੀਵਰਸਿਟੀ ਵਿਖੇ ਜੇਤੂ ਵਿਦਿਆਰਥੀਆਂ ਨੂੰ ਬਾਲੀਵੁੱਡ ਅਦਾਕਾਰ ਪਰਵੀਨ ਡਬਾਸ ਸਨਮਾਨ ਚਿੰਨ੍ਹ ਦਿੰਦੇ ਹੋਏ | ਤਸਵੀਰ: ਭੁਪਿੰਦਰ ਸਿੰਘ ਮੁਰਲੀ <br/> 03-05-2026
ਜਗਰਾਉਂ, 2 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸੀ.ਟੀ. ਯੂਨੀਵਰਸਿਟੀ ਨੇ ਪੀ.ਏ.ਐੱਫ.ਆਈ (ਪੀਪਲਜ਼ ਆਰਮ ਰੈਸਲਿੰਗ ਫੈੱਡਰੇਸ਼ਨ ਆਫ ਇੰਡੀਆ) ਦੇ ਸਹਿਯੋਗ ਨਾਲ ਪੰਜਾਬ ਸਟੇਟ ਮੈਨਜ਼ ਤੇ ਵੁਮੈਨਜ਼ ਆਰਮ ਰੈਸਲਿੰਗ ਚੈਂਪੀਅਨਸ਼ਿਪ 2026 ਕਰਵਾਈ | ਇਸ ਚੈਂਪੀਅਨਸ਼ਿਪ ਵਿਚ 130 ਖਿਡਾਰੀਆਂ ਨੇ ਹਿੱਸਾ ਲਿਆ | ਇਸ ਮੁਕਾਬਲੇ ਦੌਰਾਨ ਸਬ-ਜੂਨੀਅਰ, ਜੂਨੀਅਰ, ਯੂਥ ਅਤੇ ਸੀਨੀਅਰ ਕੈਟੇਗਰੀਆਂ ਵਿਚ ਹੋਏ, ਜੋ ਖੇਤਰ ਵਿਚ ਵੱਧ ਰਹੀ ਖੇਡ ਸੰਸਕਿ੍ਤੀ ਨੂੰ ਦਰਸਾਉਂਦੇ ਹਨ | ਇਸ ਦਾ ਉਦਘਾਟਨ ਪ੍ਰੋ: ਪੰਜਾ ਲੀਗ ਦੇ ਕੋ-ਫਾਊਾਡਰ, ਪੀ.ਏ.ਐੱਫ.ਆਈ ਦੇ ਚੀਫ ਐਡਵਾਈਜ਼ਰ ਅਤੇ ਬਾਲੀਵੁੱਡ ਅਦਾਕਾਰ ਪਰਵੀਨ ਡਬਾਸ ਨੇ ਕੀਤਾ | ਉਨ੍ਹਾਂ ਨਾਲ ਸੀਟੀ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਡਾਇਰੈਕਟਰ ਦਵਿੰਦਰ ਸਿੰਘ ਅਤੇ ਖੇਡ ਮੁਖੀ ਗੁਰਦੀਪ ਸਿੰਘ ਵੀ ਮੌਜੂਦ ਸਨ | ਇਸ ਸਮੇਂ ਉਨ੍ਹਾਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ | ਇਸ ਹੋਈ ਮੁਕਾਬਲਿਆਂ ਦੌਰਾਨ•ਵਰੁਣ ਨੇ ਸਬ-ਜੂਨੀਅਰ ਕੈਟੇਗਰੀ 'ਚ ਦੀਪਕ ਨੇ ਜੂਨੀਅਰ ਖਿਤਾਬ, ਹਰਕੋਮਲ ਸਿੰਘ ਗਿੱਲ ਨੇ ਯੂਥ ਅਤੇ ਸੀਨੀਅਰ ਦੋਵੇਂ ਕੈਟੇਗਰੀਆਂ ਵਿੱਚ ਜਿੱਤ ਹਾਸਲ ਕੀਤੀ | ਇਸ ਸਮੇਂ ਡਾ. ਮਨਬੀਰ ਸਿੰਘ, ਪ੍ਰੋ: ਚਾਂਸਲਰ ਨੇ ਸਾਰੇ ਖਿਡਾਰੀਆਂ ਅਤੇ ਆਯੋਜਕਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ | ਖਡਾਂ ਸਰੀਰ ਨੂੰ ਫਿੱਟ ਅਤੇ ਅਨੁਸ਼ਾਸਨ ਸਿਖਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਦੇਸ਼ ਵਿਦੇਸ਼ ਵਿਚ ਮੱਲਾਂ ਮਾਰ ਰਹੇ ਹਨ | ਇਹ ਸਾਡੇ ਲਈ ਮਾਣ ਵਾਲੀ ਗੱਲ ਹੈ | ਇਸ ਸਮੇਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸਾਰੇ ਕੋਚਾਂ ਦਾ ਧੰਨਵਾਦ ਕੀਤਾ ਜੋ ਮਿਹਨਤ ਨਾਲ ਵਿਦਿਆਥੀਆਂ ਨੂੰ ਉੱਚ ਮੁਕਾਮ 'ਤੇ ਪਹੁੰਚਾ ਰਹੇ ਹਨ |
ਪਿਛਲੀ ਖ਼ਬਰ ਡਾ. ਤੇਜਪਾਲ ਸਿੰਘ ਗਿੱਲ ਵਲੋਂ ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਗਲੀ ਖ਼ਬਰ ਹਿੱਸੋਵਾਲ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਵਿਖੇ ਦਸਤਾਰ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।