20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਤਿਲਕ ਰਾਜ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ

ਅਜੀਤ ਡੈਸਕ 03-05-2026
ਪੱਖੋਵਾਲ-ਸਰਾਭਾ, 2 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਪਸ਼ੂ ਪਾਲਣ ਵਿਭਾਗ 'ਚ 32 ਸਾਲ ਦੇ ਕਰੀਬ ਨੌਕਰੀ ਕਰਨ ਉਪਰੰਤ ਰਿਟਾਇਰ ਹੋਏ ਸੇਵਾਦਾਰ ਤਿਲਕ ਰਾਜ ਸਰਾਭਾ ਨੂੰ ਅੱਜ ਵਿਭਾਗ ਦੇ ਸਾਥੀ ਕਰਮਚਾਰੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸ੍ਰੀ ਤਿਲਕ ਰਾਜ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਡਾ: ਰਮਨਜੀਤ ਕੌਰ ਵੈਟਨਰੀ ਅਫ਼ਸਰ ਸਰਾਭਾ ਨੇ ਤਿਲਕ ਰਾਜ ਨੂੰ ਐੱਸ.ਵੀ.ਓ. ਮੈਡਮ ਅਨੁਪਮਾ ਕੁਮਾਰੀ ਤੇ ਸਮੁੱਚੇ ਵਿਭਾਗ ਵਲੋਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿਹਾ ਕਿ ਉਨਾਂ ਆਪਣਾ ਜੀਵਨ ਪਸ਼ੂ ਸੇਵਾ ਨੂੰ ਸਪੁਰਦ ਕਰਦਿਆਂ ਬਹੁਤ ਹੀ ਨਿਮਰਤਾ ਤੇ ਰਹਿਮਦਿਲੀ ਨਾਲ ਨੌਕਰੀ ਕੀਤੀ ਹੈ | ਉਨਾਂ ਵਲੋਂ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱੱਖਿਆ ਜਾਵੇਗਾ | ਇਸ ਮੌਕੇ ਸ੍ਰੀ ਤਿਲਕ ਰਾਜ ਨੇ ਮੈਡਮ ਡਾ: ਰਮਨਜੀਤ ਕੌਰ ਅਤੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੁੱਚੇ ਵਿਭਾਗ ਵਲੋਂ ਦਿੱਤੇ ਸਾਥ ਲਈ ਹਮੇਸ਼ਾਂ ਉਨਾਂ ਦੇ ਰਿਣੀ ਰਹਿਣਗੇ | ਇਸ ਮੌਕੇ ਸਮੂਹ ਸਾਥੀਆਂ ਵਲੋਂ ਤਿਲਕ ਰਾਜ ਤੇ ਉਨ•ਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆ ਭਵਿੱੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ ਤੇ ਯਾਦਗਾਰੀ ਮੋਮੈਂਟੋ ਭੇਂਟ ਕੀਤੇ | ਇਸ ਤਿਲਕ ਰਾਜ ਅਤੇ ਉਨਾਂ ਦੇ ਪਰਿਵਾਰ ਨੇ ਪ੍ਰਮਾਤਮਾ ਦਾ ਸ਼ੁਕਰਾਨਾਂ ਕਰਦਿਆਂ ਹਸਪਤਾਲ 'ਚ 10 ਫ਼ਲਦਾਰ ਬੂਟੇ ਲਗਾਏ | ਇਸ ਮੌਕੇ ਵੈਟਨਰੀ ਇੰਸਪੈਕਟਰ ਬੂਟਾ ਸਿੰਘ, ਅਸ਼ੀਸ਼ ਸੇਤੀਆ, ਸੁਖਚਰਨ ਸਿੰਘ, ਗੁਰਵਿੰਦਰ ਸਿੰਘ ਮਨਸੂਰਾਂ, ਅਰਸ਼ਦੀਪ ਸਿੰਘ ਢੈਪਈ, ਚਰਨਜੀਤ ਕੌਰ ਲਾਇਬ੍ਰੇਰੀਅਨ ਕਾਲਜ ਸਰਾਭਾ, ਗੁਰਦੀਪ ਸਿੰਘ ਹੈਬੋਵਾਲ, ਮਨਜੀਤ ਸਿੰਘ ਧਾਂਦਰਾ, ਉਪਿੰਦਰ ਸਿੰਘ, ਜਤਿੰਦਰ ਸਿੰਘ ਨਾਰੰਗਵਾਲ, ਸੁਖਚਰਨਜੀਤ ਸਿੰਘ ਸਿੰਘ ਜੱਗੀ ਇਆਲੀ, ਬਲਦੇਵ ਸਿੰਘ ਲਲਤੋਂ, ਲਖਵਿੰਦਰ ਸਿੰਘ ਟੂਸਾ, ਗੁਰਮੀਤ ਸਿੰਘ ਢੈਪਈ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੋਧਾਂ ਇਲਾਕੇ 'ਚ ਚੋਰੀਆਂ ਦਾ ਕਹਿਰ, ਪੀੜਤ ਪਰਿਵਾਰ ਇਨਸਾਫ਼ ਲਈ ਇਕੱਠੇ ਹੋਏ ਅਗਲੀ ਖ਼ਬਰ ਭਾਕਿਯੂ (ਕਾਦੀਆਂ) ਵਲੋਂ ਬਿਜਲੀ ਕੱਟਾਂ ਵਿਰੁੱਧ ਪਾਵਰਕਾਮ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।