20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡਾ. ਦਵਾਰਕਾ ਨਾਥ ਸਰਕਾਰੀ ਕੰਨਿਆਂ ਸਕੂਲ 'ਚ ਕੋਰਸ ਪੂਰਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ

ਅਜੀਤ ਡੈਸਕ 03-05-2026
ਰਾਏਕੋਟ, 2 ਮਈ (ਸੁਸ਼ੀਲ)-ਸਥਾਨਕ ਡਾ. ਦਵਾਰਕਾ ਨਾਥ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਫੈਸ਼ਨ ਡਿਜਾਈਨਿੰਗ ਦਾ ਕੋਰਸ ਕਰਨ ਵਾਲੀਆਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਅਤੇ ਸਿਲਾਈ ਕਢਾਈ ਦਾ ਹੋਰ ਵੀ ਸਾਮਾਨ ਤੋਹਫ਼ੇ ਵਜੋਂ ਭੇਟ ਕੀਤਾ ਗਿਆ | ਇਸ ਸੰਬੰਧ 'ਚ ਸਕੂਲ 'ਚ ਕਰਵਾਏ ਗਏ ਇਕ ਸੰਖੇਪ ਸਮਾਗਮ ਦੌਰਾਨ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਭੇਟ ਕਰਨ ਉਪਰੰਤ ਕਾਰਜਕਾਰੀ ਸਕੂਲ ਪਿ੍ੰਸੀਪਲ ਮੈਡਮ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ 'ਚ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾਂਦੇ ਹਨ, ਜਿਸ ਦੇ ਤਹਿਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਅਪੈ੍ਰਲ-ਹੋਮ ਫਰਨਿਸ਼ਿੰਗ ਅਤੇ ਫੈਸਨ ਡਿਜ਼ਾਈਨਿੰਗ ਦੇ ਕੋਰਸ ਤਹਿਤ ਨੌਂਵੀ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਇਨ੍ਹਾਂ ਕਿੱਤਾ ਮੁਖੀ ਕੋਰਸਾਂ ਸਬੰਧੀ ਸਿਖਲਾਈ ਦਿੱਤੀ ਜਾਂਦੀ ਹੈ | ਜਿਸ ਦੇ ਤਹਿਤ ਬੱਚਿਆਂ ਨੂੰ ਸਿਲਾਈ ਕਢਾਈ, ਪੇਟਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਬਾਹਰਵੀਂ ਜਮਾਤ ਪਾਸ ਕਰਨ ਉਪਰੰਤ ਬੱਚਿਆਂ ਨੂੰ ਸਿਲਾਈ ਮਸ਼ੀਨਾਂ ਅਤੇ ਸਿਲਾਈ-ਕਢਾਈ ਦਾ ਹੋਰ ਸਮਾਨ ਮੁਫ਼ਤ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ | ਇਸੇ ਤਹਿਤ ਅੱਜ ਬਾਰ੍ਹਵੀਂ ਜਮਾਤ ਕਰਨ ਵਾਲੀਆਂ 26 ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨ ਕਿੱਟਾਂ ਵੰਡੀਆਂ ਗਈਆਂ ਹਨ | ਇਸ ਮੌਕੇ ਮੈਡਮ ਕਮਲਜੀਤ ਕੌਰ, ਮੈਡਮ ਅਮਿ੍ਤਪਾਲ ਕੌਰ, ਮੈਡਮ ਵਨੀਤਾ, ਮੈਡਮ ਸੁਮਨ ਲਤਾ, ਮੈਡਮ ਮੋਨਿਕਾ, ਸ੍ਰੀਮਤੀ ਬਲਵੀਰ ਕੌਰ, ਸ੍ਰੀਮਤੀ ਕਿਰਨ ਕੌਰ, ਮੈਡਮ ਮਨਜੀਤ ਕੌਰ, ਮੈਡਮ ਚਰਨਜੀਤ ਕੌਰ, ਮੈਡਮ ਸਤਵਿੰਦਰ ਕੌਰ, ਮੈਡਮ ਸੰਧਿਆ ਕਿਰਨ, ਮੈਡਮ ਕੁਲਵੰਤ ਕੌਰ, ਚੇਅਰਮੈਨ ਜਸਵੀਰ ਕੌਰ, ਬਲਵੀਰ ਕੌਰ, ਸੁਰਿੰਦਰ ਕੌਰ, ਸੁਰਿੰਦਰ ਕੌਰ, ਬਲਵਿੰਦਰ ਸਿੰਘ, ਬਲਵਿੰਦਰ ਕੁਮਾਰ ਤੋਂ ਇਲਾਵਾ ਸਕੂਲ ਕਮੇਟੀ ਦੇ ਮੈਂਬਰ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸੈਕੰਡਰੀ ਸਕੂਲ ਪੱਕਾ ਕਲਾਂ ਨੇ ਐਨ. ਐਮ. ਐਮ. ਐਸ. ਪ੍ਰੀਖਿਆ 'ਚੋਂ ਮਾਰੀ ਬਾਜ਼ੀ <br/> ਅਗਲੀ ਖ਼ਬਰ ਪਿੰਡ ਅਲੀਗੜ੍ਹ ਤੋਂ ਪਿੰਡ ਪੋਨਾ ਤੱਕ ਬਣ ਰਹੀ ਸੜਕ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਜਾਇਜ਼ਾ ਸਰਪੰਚ ਰਾਜੂ ਪੋਨਾ ਨੇ ਲਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।