03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਡਾ. ਅੰਬੇਡਕਰ ਸਫ਼ਾਈ ਸੇਵਕ ਸੰਗਠਨ ਨੇ ਕੀਤਾ ਹੜਤਾਲ ਦਾ ਬਾਈਕਾਟ

ਅਜੀਤ ਡੈਸਕ 12-05-2026
ਰਾਏਕੋਟ, 11 ਮਈ (ਸੁਸ਼ੀਲ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਰਾਏਕੋਟ ਸਫ਼ਾਈ ਸੇਵਕ ਮੁਲਾਜ਼ਮਾਂ ਵਲੋਂ ਪਿਛਲੀ ਛੇ ਦਿਨਾਂ ਤੋਂ ਕੀਤੀ ਜਾ ਰਹੀ ਕੰਮ ਛੋੜ ਹੜਤਾਲ ਦੌਰਾਨ ਅੱਜ ਸਫ਼ਾਈ ਸੇਵਕਾਂ ਦੀ ਇਕ ਹੋਰ ਜਥੇਬੰਦੀ ਡਾ. ਬੀ.ਆਰ. ਅੰਬੇਦਕਰ ਸਫ਼ਾਈ ਸੇਵਕ ਸੰਗਠਨ ਵਲੋਂ ਇਸ ਹੜਤਾਲ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ | ਇਸ ਸਬੰਧ ਵਿਚ ਡਾ. ਬੀ.ਆਰ. ਅੰਬੇਡਕਰ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਜਗਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਰਾਸ਼ਟਰੀ ਸਫ਼ਾਈ ਕਰਮਚਾਰੀ ਮਹਾਂਸੰਘ (ਭਾਰਤ) ਵਲੋਂ ਇਸ ਹੜਤਾਲ 'ਚ ਭਾਗ ਨਹੀਂ ਲਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਉਨ੍ਹਾਂ ਦੀ ਜਥੇਬੰਦੀ ਨੇ ਇਸ ਹੜਤਾਲ 'ਚੋਂ ਬਾਹਰ ਆਉਣ ਦਾ ਫ਼ੈਸਲਾ ਕੀਤਾ ਹੈ | ਪ੍ਰਧਾਨ ਜਗਦੀਪ ਨਾਹਰ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਵਲੋਂ ਇਕ ਪੱਤਰ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਹ ਜਦ ਵੀ ਉਨ੍ਹਾਂ ਨੂੰ ਡਿਊਟੀ 'ਤੇ ਭੇਜਣਗੇ ਉਹ ਕੰਮ ਲਈ ਹਾਜ਼ਰ ਹੋਣਗੇ | ਇਸ ਮੌਕੇ ਉਨ©ਾਂ ਨਾਲ ਸੈਕਟਰੀ ਸਤੀਸ਼ ਕੁਮਾਰ, ਅਜੇ ਕੁਮਾਰ, ਜਗਦੀਪ ਕੁਮਾਰ, ਸੋਨੂੰ ਕੁਮਾਰ, ਵਾਈਸ ਪ੍ਰਧਾਨ ਨੀਰਜ ਕੁਮਾਰ, ਕੁਲਵੰਤ ਕੁਮਾਰ, ਤਰਸੇਮ ਲਾਲ, ਮੰਜੂ ਰਾਣੀ, ਊਸ਼ਾ ਰਾਣੀ, ਰਜਿੰਦਰ ਕੁਮਾਰ, ਨੀਰਜ ਕੁਮਾਰ, ਰਾਜੇਸ਼ ਕੁਮਾਰ ਆਦਿ ਸਫ਼ਾਈ ਸੇਵਕ ਮੁਲਾਜ਼ਮ ਵੀ ਮੌਜੂਦ ਸਨ |
ਪਿਛਲੀ ਖ਼ਬਰ ਡੀ.ਟੀ.ਐੱਫ. ਜਥੇਬੰਦੀ ਦਾ ਵਫ਼ਦ ਜਨਗਣਨਾ ਸੰਬੰਧੀ ਦੂਰ-ਦੁਰਾਡੇ ਲਾਈਆਂ ਡਿਊਟੀਆਂ ਦੇ ਰੋਸ ਵਜੋਂ ਐੱਸ.ਡੀ.ਐੱਮ. ਨੂੰ ਮਿਲ... ਅਗਲੀ ਖ਼ਬਰ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਹੜਤਾਲ ਛੇਵੇਂ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।