03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਹੜਤਾਲ ਛੇਵੇਂ ਦਿਨ ਵੀ ਜਾਰੀ

ਅਜੀਤ ਡੈਸਕ 12-05-2026
ਰਾਏਕੋਟ, 11 ਮਈ (ਸੁਸ਼ੀਲ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਫ਼ਾਈ ਸੇਵਕ ਯੂਨੀਅਨ ਰਾਏਕੋਟ ਅਤੇ ਕੱਚੇ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਮਿਤੀ 6 ਮਈ 2026 ਤੋਂ ਅਣਮਿੱਥੇ ਸਮੇਂ ਲਈ ਕੰਮ-ਛੋੜ ਹੜਤਾਲ ਦਵਿੰਦਰ ਗਿੱਲ ਬੌਬੀ ਪ੍ਰਧਾਨ ਸਫ਼ਾਈ ਯੂਨੀਅਨ ਨਗਰ ਕੌਂਸਲ ਰਾਏਕੋਟ ਦੀ ਅਗਵਾਈ ਵਿਚ ਲਗਾਤਾਰ ਛੇਵੇਂ ਦਿਨ ਵੀ ਜਾਰੀ ਹੈ | ਇਸ ਸਬੰਧ ਵਿਚ ਪ੍ਰਧਾਨ ਦਵਿੰਦਰ ਗਿੱਲ ਬੌਬੀ ਨੇ ਕਿਹਾ ਕਿ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ ਤਦ ਤੱਕ ਇਹ ਹੜਤਾਲ ਇਸੇ ਤਰ੍ਹਾਂ ਹੀ ਜਾਰੀ ਰਹੇਗੀ | ਇਸ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਮਿੰਟੂ ਨਾਹਰ ਤਹਿਸੀਲ ਪ੍ਰਧਾਨ ਭਾਵਾਧਸ, ਧਰਮਵੀਰ ਨਾਹਰ, ਰਾਜਾ ਗਿੱਲ, ਲਲਿਤ ਘਾਰੂ, ਰਵੀ ਭੰਗਾਣੀ, ਧਰਮਿੰਦਰ ਨਾਹਰ, ਅਵਤਾਰ ਸਿੰਘ, ਮੱਖਣ ਨਾਹਰ, ਬਾਲ ਕਿ੍ਸ਼ਨ, ਸਾਹਿਲ ਸਹੋਤਾ, ਅਨਕੁੱਸ਼ ਸਹੋਤਾ, ਮਨਿੰਦਰ ਸਿੰਘ, ਰਜਿੰਦਰ ਨਾਹਰ, ਰੁਪਿੰਦਰ ਸਿੰਘ ਪੰਪ ਆਪ੍ਰੇਟਰ, ਸੋਭਾ, ਨਿਸ਼ਾ, ਆਸ਼ਾ ਰਾਣੀ, ਬਿਮਲਾ, ਸਪਨਾ, ਪੱਪੂ ਚੌਧਰੀ, ਰਾਜਿੰਦਰ ਕੁਮਾਰ, ਅਜੇ ਕੁਮਾਰ, ਸੁਮਨ ਰਾਣੀ, ਮੀਤਾ, ਜੋਤੀ, ਰਾਕੇਸ਼ ਕੁਮਾਰ, ਕਲਮਦੀਪ, ਰਾਮੇਸ਼ ਕੁਮਾਰ, ਰਾਜ ਕੁਮਾਰ ਰਾਜੂ, ਬਿੰਦਰ ਅਤੇ ਸਮੂਹ ਨਗਰ ਕੌਂਸਲ ਦੇ ਕਰਮਚਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅੰਬੇਡਕਰ ਸਫ਼ਾਈ ਸੇਵਕ ਸੰਗਠਨ ਨੇ ਕੀਤਾ ਹੜਤਾਲ ਦਾ ਬਾਈਕਾਟ ਅਗਲੀ ਖ਼ਬਰ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਇੰਸਟੀਚਿਊਟ ਰਾਏਕੋਟ ਵਿਖੇ 'ਅੰਤਰਰਾਸ਼ਟਰੀ ਨਰਸ ਦਿਵਸ' ਨੂੰ ਸਮਰਪਿਤ ਮੁਕਾਬਲੇ ਕਰਵਾਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।