15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਹਿਲੇ ਦਿਨ ਕਿਸੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ

ਅਜੀਤ ਡੈਸਕ 14-05-2026
ਜਗਰਾਉਂ, 13 ਮਈ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਨਿਗਮ, ਨਗਰ ਕੌਂਸਲ ਪੰਚਾਇਤ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਸਬੰਧੀ 'ਚ 13 ਤੋਂ 16 ਮਈ ਤੱਕ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਸ਼ੁੁਰੂ ਹੋ ਗਈ ਹੈ | ਅੱਜ ਪਹਿਲੇ ਦਿਨ ਜਗਰਾਉਂ ਐੱਸ.ਡੀ.ਐੱਮ. ਦਫ਼ਤਰ ਕਿਸੇ ਨੇ ਕੋਈ ਨਾਮਜ਼ਦਗੀ ਨਹੀਂ ਭਰੀ | ਇਸ ਸਬੰਧੀ ਇਲੈਕਸ਼ਨ ਸੈੱਲ ਦੇ ਇੰਚਾਰਜ ਮੋਹਿਤ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ | ਇਥੇ ਦੱਸਣਯੋਗ ਹੈ ਕਿ ਜਗਰਾਉਂ ਦੇ 23 ਵਾਰਡ ਹਨ | ਅਜੇ ਤੱਕ ਕਿਸੇ ਉਮੀਦਵਾਰ ਨੇ ਪੇਪਰ ਨਹੀਂ ਭਰੇ | ਇਥੇ ਹੈਰਾਨਗੀ ਦੀ ਗੱਲ ਹੈ ਕਿ ਅਜੇ ਜਗਰਾਉਂ ਨਗਰ ਕੌਂਸਲ ਚੋਣਾਂ ਸਬੰਧੀ ਕੋਈ ਵੀ ਰਿਟਰਨਿੰਗ ਅਫ਼ਸਰ ਨਿਯੁਕਤ ਨਹੀਂ ਕੀਤਾ ਜਾ ਸਕਿਆ | ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ ਵੀ ਮਜ਼ਬੂਰੀ ਦੀ ਹਵਾਰਾ ਦੇ ਕੇ ਲੰਬੀ ਛੁੱਟੀ 'ਤੇ ਚਲੇ ਗਏ ਹਨ | ਤਹਿਸੀਲਦਾਰ ਰੇਸ਼ਮ ਸਿੰਘ ਕੋਲ ਜਗਰਾਉਂ ਅਤੇ ਰਾਏੇਕੋਟ ਦਾ ਚਾਰਜ ਹੋਣ ਕਰਕੇ ਅੱਜ ਕੋਈ ਕੰਮ ਨਹੀਂ ਹੋ ਸਕਿਆ ਤੇ ਨਾ ਹੀ ਜਗਰਾਉਂ ਕਚਿਹਰੀਆਂ ਵਿਚ ਕੋਈ ਰਜਿਸਟਰੀ ਹੋਈ |
ਪਿਛਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਡਾ. ਤੇਜਪਾਲ ਸਿੰਘ ਗਿੱਲ ਦੇ ਰਹੇ ਹਨ ਖੇਡ ਕਿੱਟਾਂ ਅਗਲੀ ਖ਼ਬਰ ਅਹਿਮਦਗੜ੍ਹ ਨਗਰ ਕੌਂਸਲ ਚੋਣ, ਰਵਿੰਦਰ ਪੁਰੀ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।