23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਆਮ ਆਦਮੀ ਪਾਰਟੀ ਵਲੋਂ ਜਗਰਾਉਂ ਨਗਰ ਕੌਂਸਲ ਚੋਣਾਂ ਲਈ 17 ਉਮੀਦਵਾਰਾਂ ਦਾ ਐਲਾਨ

ਅਜੀਤ ਡੈਸਕ 16-05-2026
ਜਗਰਾਉਂ, 15 ਮਈ (ਸ਼ਮਸ਼ੇਰ ਸਿੰਘ ਗਾਲਿਬ)-ਆਮ ਆਦਮੀ ਪਾਰਟੀ ਵਲੋਂ ਜਗਰਾਉਂ ਨਗਰ ਕੌਂਸਲ ਚੋਣਾਂ ਲਈ 17 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ | 'ਆਪ' ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆਂ ਵਲੋਂ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਸਿਫ਼ਾਰਸ਼ 'ਤੇ ਜਾਰੀ ਕੀਤੀ ਗਈ ਲਿਸਟ ਅਨੁਸਾਰ ਵਾਰਡ ਨੰਬਰ 2 ਤੋਂ ਜਗਜੀਤ ਸਿੰਘ ਜੱਗੀ, ਵਾਰਡ ਨੰਬਰ 4 ਤੋਂ ਅਮਰਜੀਤ ਸਿੰਘ ਮਾਲਵਾ, ਵਾਰਡ ਨੰਬਰ 6 ਤੋਂ ਕੁਲਵੰਤ ਸਿੰਘ, ਵਾਰਡ ਨੰਬਰ 7 ਤੋਂ ਗੀਤਾ, ਵਾਰਡ ਨੰਬਰ 8 ਤੋਂ ਹਰਮਿੰਦਰ ਸਿੰਘ, ਵਾਰਡ ਨੰਬਰ 9 ਤੋਂ ਨਵਦੀਪ ਕੌਰ, ਵਾਰਡ ਨੰਬਰ 10 ਤੋਂ ਕੰਵਰਪਾਲ ਸਿੰਘ, ਵਾਰਡ ਨੰਬਰ 12 ਤੋਂ ਰਾਮ ਪ੍ਰਤਾਪ ਸਿੰਘ, ਵਾਰਡ ਨੰਬਰ 13 ਤੋਂ ਸੁਨੈਨਾ ਮਲਹੋਤਰਾ, ਵਾਰਡ ਨੰਬਰ 14 ਤੋਂ ਸੰਦੀਪ ਸਿੰਘ, ਵਾਰਡ ਨੰਬਰ 15 ਤੋਂ ਊਸ਼ਾ ਰਾਣੀ, ਵਾਰਡ ਨੰਬਰ 16 ਤੋਂ ਕਰਮਜੀਤ ਸਿੰਘ ਕੈਂਥ, ਵਾਰਡ ਨੰਬਰ 17 ਤੋਂ ਜਨਕ ਦੁਲਾਨੀ, ਵਾਰਡ ਨੰਬਰ 18 ਤੋਂ ਕਰਨੈਲ ਸਿੰਘ, ਵਾਰਡ ਨੰਬਰ 19 ਤੋਂ ਪਰਮਜੀਤ ਕੌਰ, ਵਾਰਡ ਨੰਬਰ 20 ਤੋਂ ਸੰਜੇ ਕੁਮਾਰ, ਵਾਰਡ ਨੰਬਰ 23 ਤੋਂ ਗੁਰਮੀਤ ਕੌਰ ਸਿੱਧੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਜਗਰਾਉਂ ਦੇ ਹਰ ਵਾਰਡ ਤੋਂ ਸਾਫ਼ ਅਕਸ ਵਾਲੇ, ਪੜ੍ਹੇ-ਲਿਖੇ ਤੇ ਮਿਹਨਤੀ ਆਗੂਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਤਾਂ ਜੋ ਜਗਰਾਉਂ ਹਲਕਾ ਸਰਵਪੱਖੀ ਵਿਕਾਸ ਹੋ ਸਕੇ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ | ਦੱਸਣਯੋਗ ਹੈ ਕਿ ਦੇਰ ਰਾਤ ਤੱਕ ਬਾਕੀ ਉਮੀਦਵਾਰਾਂ ਦੇ ਐਲਾਨ ਦੀ ਚਰਚਾ ਚੱਲਦੀ ਰਹੀ, ਪਰ ਐਲਾਨ ਹੋਣਾ ਬਾਕੀ ਸੀ |
ਪਿਛਲੀ ਖ਼ਬਰ 'ਆਪ' ਦੇ ਪ੍ਰਧਾਨ ਬੇਅੰਤ ਸਿੰਘ ਬੰਟੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ, ਉਮੀਦਵਾਰ ਐਲਾਨਿਆ ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸੀਨੀ.ਸੈਕੰ. ਪਬਲਿਕ ਸਕੂਲ ਸਿੱਧਵਾਂ ਖੁਰਦ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।