23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਐੱਸ.ਬੀ.ਆਈ. ਨੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਐੱਸ.ਬੀ.ਆਈ. ਵਲੋਂ ਲਗਾਏ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਚੀਫ ਮੈਨੇਜਰ ਸੰਜੀਵ ਕੁਮਾਰ, ਨਿਤੇਸ਼ ਵਰਮਾ, ਅਜੇ ਕੁਮਾਰ ਅਤੇ ਹਾਜ਼ਰ ਕਿਸਾਨ | ਤਸਵੀਰ: ਕੁਲਦੀਪ ਸਿੰਘ ਮਾਨ <br/> 16-05-2026
ਭੂੰਦੜੀ, 15 ਮਈ (ਕੁਲਦੀਪ ਸਿੰਘ ਮਾਨ)-ਸਟੇਟ ਬੈਂਕ ਆਫ ਇੰਡੀਆ ਸਵੱਦੀ ਕਲਾਂ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਕਰਜ਼ਿਆਂ, ਸਰਕਾਰੀ ਸਬਸਿਡੀ ਸਕੀਮਾਂ ਅਤੇ ਬੈਂਕਿੰਗ ਸਹੂਲਤਾਂ ਬਾਰੇ ਜਾਣੂ ਕਰਵਾਉਣ ਲਈ ਵਿਸ਼ੇਸ਼ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਲਈ ਲੋਨ, ਸਬਸਿਡੀ ਅਤੇ ਹੋਰ ਵਿੱਤੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਚੀਫ ਮੈਨੇਜਰ ਸੰਜੀਵ ਕੁਮਾਰ ਲੁਧਿਆਣਾ ਸ਼ਾਮਿਲ ਹੋਏ | ਉਨ੍ਹਾਂ ਕਿਸਾਨਾਂ ਨੂੰ ਘੱਟ ਵਿਆਜ ਦਰਾਂ 'ਤੇ ਉਪਲੱਬਧ ਖੇਤੀਬਾੜੀ ਕਰਜ਼ਿਆਂ ਅਤੇ ਸਰਕਾਰੀ ਸਬਸਿਡੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ | ਉਨ੍ਹਾਂ ਦੱਸਿਆ ਕਿ ਬੈਂਕ ਵਲੋਂ ਵੱਖ-ਵੱਖ ਸਰਕਾਰੀ ਸਬਸਿਡੀ ਯੋਜਨਾਵਾਂ ਦੀ ਜਾਣਕਾਰੀ ਪਿੰਡ ਪੱਧਰ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਇੰਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ | ਇਸ ਮੌਕੇ ਮੈਨੇਜਰ ਅਕਾਸ਼, ਨਤੇਸ਼ ਵਰਮਾ ਫ਼ੀਲਡ ਅਫ਼ਸਰ, ਗੁਲਸ਼ਨ ਕੁਮਾਰ ਅਤੇ ਅਜੇ ਕੁਮਾਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਖਦੇਵ ਸਿੰਘ ਬੂਰਾ, ਪ੍ਰਧਾਨ ਸਤਵੰਤ ਸਿੰਘ ਸੀਵੀਆ, ਲਖਵਿੰਦਰ ਸਿੰਘ ਲੱਖਾ, ਡਾ. ਜਗਦੇਵ ਸਿੰਘ ਕੌਲ, ਸਾਬਕਾ ਸਰਪੰਚ ਮਲਕੀਤ ਸਿੰਘ, ਸਾਬਕਾ ਸੈਨਿਕ ਰਛਪਾਲ ਸਿੰਘ, ਪ੍ਰਧਾਨ ਗੁਰਮੇਲ ਸਿੰਘ ਖੰਗੂੜਾ, ਭੋਲਾ ਸਿੰਘ, ਭਿੰਦਰ ਸਿੰਘ, ਰਛਪਾਲ ਸਿੰਘ ਗੋਰਾਹੂਰ, ਬਲਦੇਵ ਸਿੰਘ ਲਤਾਲਾ, ਸਿਕੰਦਰ ਸਿੰਘ ਮਕੰਦਪੁਰ ਵਾਲੇ, ਹਰਪ੍ਰੀਤ ਸਿੰਘ ਲਾਡੀ ਅਤੇ ਹਾਕਮ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਤਜੇਸ਼ਵਰ ਸਿੰਘ ਦਾ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ (ਲੁਧਿ.) ਵਜੋਂ ਅਹੁਦਾ ਸੰਭਾਲਣ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਬਿਕਰਮਜੀਤ ਸਿੰਘ ਖ਼ਾਲਸਾ ਨੇ ਡੀ.ਐੱਸ.ਪੀ. ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।