ਮੈਂ ਵਿਧਾਨ ਸਭਾ ਹਲਕਾ ਜਗਰਾਉਂ (ਰਿਜ਼ਰਵ) ਤੋਂ ‘ਆਪ’ ਦੀ ਟਿਕਟ ’ਤੇ ਚੋਣ ਲੜਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ-ਚੇਅਰਮੈਨ ਬਲੌਰ ਸਿੰਘ
ਸਿੱਧਵਾਂ ਬੇਟ, 9 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-2013 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ ਨੇ ਗੱਲਬਾਤ ਦੌਰਾਨ ਆਖਿਆ ਕਿ ਮੈਂ ਵਿਧਾਨ ਸਭਾ ਹਲਕਾ ਜਗਰਾਉਂ (ਰਿਜ਼ਰਵ) ਤੋਂ ‘ਆਪ’ ਦੀ ਟਿਕਟ ’ਤੇ ਚੋਣ ਲੜਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧੀ ਮੈਂ ਪੰਜਾਬ ਅਤੇ ਦਿੱਲੀ ਦੀ ਪਾਰਟੀ ਹਾਈਕਮਾਂਡ ਨੂੰ ਵੀ ਜਾਣੂ ਕਰਵਾ ਦਿੱਤਾ ਹੈ। ਇਲਾਕੇ ਅੰਦਰ ਸਰਗਰਮ ਪਾਰਟੀ ਵਰਕਰਾਂ ਨਾਲ ਤਾਲਮੇਲ ਬਣਾਉਣ ਸਮੇਂ ਉਨ੍ਹਾਂ ਗੱਲਬਾਤ ਕਰਦੇ ਹੋਏ ਆਖਿਆ ਕਿ ਮੈਂ 2013 ਤੋਂ ਹੀ ਜ਼ਮੀਨੀ ਪੱਧਰ ’ਤੇ ਦਲਿਤ ਅਤੇ ਦੱਬੇ ਕੁਚਲੇ ਲੋਕਾਂ ਦੀ ਭਲਾਈ ਲਈ ਸਿਰਫ਼ ਕੰਮ ਹੀ ਨਹੀਂ ਕੀਤੇ ਸਗੋਂ ਕਿਸੇ ਮੁਸ਼ਕਿਲ ਸਮੇਂ ਵੀ ਉਨ੍ਹਾਂ ਦੇ ਨਾਲ ਢਾਲ ਬਣਕੇ ਖੜ੍ਹਾ ਰਿਹਾ।
ਸ
ਸਾਬਕਾ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ
10-10-2026
ਸਿੱਧਵਾਂ ਬੇਟ, 9 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-2013 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ ਨੇ ਗੱਲਬਾਤ ਦੌਰਾਨ ਆਖਿਆ ਕਿ ਮੈਂ ਵਿਧਾਨ ਸਭਾ ਹਲਕਾ ਜਗਰਾਉਂ (ਰਿਜ਼ਰਵ) ਤੋਂ ‘ਆਪ’ ਦੀ ਟਿਕਟ ’ਤੇ ਚੋਣ ਲੜਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧੀ ਮੈਂ ਪੰਜਾਬ ਅਤੇ ਦਿੱਲੀ ਦੀ ਪਾਰਟੀ ਹਾਈਕਮਾਂਡ ਨੂੰ ਵੀ ਜਾਣੂ ਕਰਵਾ ਦਿੱਤਾ ਹੈ। ਇਲਾਕੇ ਅੰਦਰ ਸਰਗਰਮ ਪਾਰਟੀ ਵਰਕਰਾਂ ਨਾਲ ਤਾਲਮੇਲ ਬਣਾਉਣ ਸਮੇਂ ਉਨ੍ਹਾਂ ਗੱਲਬਾਤ ਕਰਦੇ ਹੋਏ ਆਖਿਆ ਕਿ ਮੈਂ 2013 ਤੋਂ ਹੀ ਜ਼ਮੀਨੀ ਪੱਧਰ ’ਤੇ ਦਲਿਤ ਅਤੇ ਦੱਬੇ ਕੁਚਲੇ ਲੋਕਾਂ ਦੀ ਭਲਾਈ ਲਈ ਸਿਰਫ਼ ਕੰਮ ਹੀ ਨਹੀਂ ਕੀਤੇ ਸਗੋਂ ਕਿਸੇ ਮੁਸ਼ਕਿਲ ਸਮੇਂ ਵੀ ਉਨ੍ਹਾਂ ਦੇ ਨਾਲ ਢਾਲ ਬਣਕੇ ਖੜ੍ਹਾ ਰਿਹਾ। ਇਹੀ ਵਜ੍ਹਾ ਸੀ ਕਿ ਪਾਰਟੀ ਨੇ ਮੈਨੂੰ ਤਿੰਨ ਸਾਲ ਬਤੌਰ ਮਾਰਕੀਟ ਕਮੇਟੀ ਸਿੱਧਵਾਂ ਬੇਟ ਦਾ ਚੇਅਰਮੈਨ ਨਿਯੁਕਤ ਕੀਤਾ। ਉਨ੍ਹਾਂ ਆਖਿਆ ਕਿ ਮੈਂ ਬਾਕੀ ਸਮੇਂ ਲਈ ਵੀ ਚੇਅਰਮੈਨ ਬਣਿਆ ਰਹਿ ਸਕਦਾ ਸੀ ਪਰ ਮੈਂ ਪੰਜਾਬ ਦੀ ਹਾਈਕਮਾਂਡ ਨੂੰ ਸਾਫ਼ ਕਹਿ ਦਿੱਤਾ ਸੀ ਕਿ ਮੈਂ ਵਿਧਾਨ ਸਭਾ ਜਗਰਾਉਂ (ਰਿਜ਼ਰਵ) ਹਲਕੇ ਤੋਂ ਚੋਣ ਲੜਣ ਦਾ ਇੱਛੁਕ ਹਾਂ ਇਸ ਲਈ ਤੁਸੀਂ ਕਿਸੇ ਹੋਰ ਨੂੰ ਚੇਅਰਮੈਨ ਬਣਾ ਦਿਉ। ਉਨ੍ਹਾਂ ਇਹ ਵੀ ਆਖਿਆ ਕਿ ਮੈਂ ਇਸ ਸੰਬੰਧੀ ਦਿੱਲੀ ਜਾ ਕੇ ਵੀ ਪਾਰਟੀ ਦੀ ਸੀਨੀਅਰ ਲੀਡ ਰਸ਼ਿੱਪ ਕੋਲ ਚੋਣ ਲੜਣ ਦੀ ਇੱਛਾ ਜਾਹਿਰ ਕਰ ਚੁੱਕਾ ਹਾਂ ਜੋ ਹਰ ਵਰਕਰ ਦਾ ਇਖਲਾਕੀ ਹੱਕ ਹੈ। ਪਰ ਆਖਰੀ ਫੈਸਲਾ ਉਨ੍ਹਾਂ ਨੇ ਕਰਨਾ ਹੈ।ਉਨ੍ਹਾਂ ਇਹ ਵੀ ਆਖਿਆ ਕਿ ਮੈਂ ਕੁਝ ਦਿਨਾਂ ਤੋਂ ਇਲਾਕੇ ਅੰਦਰ ਵਿਚਰ ਕੇ ਪਾਰਟੀ ਦੀਆਂ ਦਰੀਆਂ ਵਿਛਾਉਣ ਅਤੇ ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਜੁਝਾਰੂ ਵਰਕਰਾਂ ਨੂੰ ਮਿਲ ਰਿਹਾ ਹਾਂ ਜਿੰਨ੍ਹਾਂ ਨੇ ਮੇਰਾ ਸਾਥ ਦੇਣ ਦੀ ਗੱਲ ਆਖੀ ਹੈ।