23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਤਜੇਸ਼ਵਰ ਸਿੰਘ ਦਾ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ (ਲੁਧਿ.) ਵਜੋਂ ਅਹੁਦਾ ਸੰਭਾਲਣ 'ਤੇ ਭਰਵਾਂ ਸਵਾਗਤ

ਅਜੀਤ ਡੈਸਕ 16-05-2026
ਹੰਬੜਾਂ, 15 ਮਈ (ਮੇਜਰ ਹੰਬੜਾਂ)-ਤਜੇਸ਼ਵਰ ਸਿੰਘ ਨੂੰ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ਦਾ ਅਹੁਦਾ ਸੰਭਾਲਣ 'ਤੇ ਹੰਬੜਾਂ ਇਲਾਕੇ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਖੇਤੀਬਾੜੀ ਸਹਿਕਾਰੀ ਸਭਾ ਹੰਬੜਾਂ ਦੇ ਸਕੱਤਰ ਸੁਖਪ੍ਰਤਾਪ ਸਿੰਘ ਹੀਰਾ, ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿਆਮ ਸਿੰਘ ਭਰੋਵਾਲ, ਸਕੱਤਰ ਨਵਪ੍ਰੀਤ ਸਿੰਘ ਚੱਕ ਕਲਾਂ, ਸਕੱਤਰ ਜਸਦੀਪ ਸਿੰਘ ਫਾਗਲਾ, ਸਕੱਤਰ ਬਲਵੀਰ ਸਿੰਘ ਨੂਰਪੁਰ ਬੇਟ, ਸਕੱਤਰ ਹਰਜਿੰਦਰ ਸਿੰਘ ਜੰਡੀ ਤੇ ਹੋਰਾਂ ਵਲੋਂ ਉੱਪ ਰਜਿਸਟਰਾਰ ਤਜੇਸ਼ਵਰ ਸਿੰਘ ਨੂੰ ਗੁਲਦਸਤੇ ਭੇਟ ਕਰਦਿਆਂ ਨਿੱਘਾ ਸਵਾਗਤ ਕੀਤਾ ਤੇ ਕਿਹਾ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਉਨ੍ਹਾਂ ਦੀ ਅਗਵਾਈ ਹੇਠ ਹੋਰ ਤਰੱਕੀ ਕਰਨਗੀਆਂ ਤੇ ਕਿਸਾਨਾਂ ਨੂੰ ਹੋਰ ਸਹੂਲਤਾਂ ਮਿਲਣ ਦੀ ਆਸ ਬੱਝੀ ਹੈ | ਇਸ ਮੌਕੇ ਨਵ-ਨਿਯੁਕਤ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ਸ: ਤਜੇਸ਼ਵਰ ਸਿੰਘ ਨੇ ਵੱਖ-ਵੱਖ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਸਹਿਕਾਰੀ ਉੱਪ ਰਜਿਸਟਰਾਰ ਦਫ਼ਤਰ ਲੁਧਿਆਣਾ ਵਲੋਂ ਹਰ ਸਹੂਲਤ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਪੂਰਾ ਮਾਣ ਮਿਲੇਗਾ |
ਪਿਛਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਐੱਸ.ਬੀ.ਆਈ. ਨੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।