21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਕਾਲਜ ਰਾਏਕੋਟ ਵਿਖੇ 'ਅੰਤਰਰਾਸ਼ਟਰੀ ਨਰਸਿੰਗ ਡੇਅ' ਮਨਾਇਆ

ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਕਾਲਜ ਰਾਏਕੋਟ ਵਿਖੇ 'ਅੰਤਰਰਾਸ਼ਟਰੀ ਨਰਸਿੰਗ ਡੇਅ' ਸਬੰਧੀ ਕਰਵਾਏ ਪ੍ਰੋਗਰਾਮ ਸਮੇਂ ਡਾਇਰੈਕਟਰ ਡਾ. ਰਮੇਸ਼ ਜੈਨ, ਕਾਲਜ ਸਟਾਫ਼ ਤੇ ਵਿਦਿਆਰਥੀਆਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 16-05-2026
ਰਾਏਕੋਟ, 15 ਮਈ (ਬਲਵਿੰਦਰ ਸਿੰਘ ਲਿੱਤਰ)-ਮੈਡੀਕਲ ਖੇਤਰ ਦੀ ਨਾਮਵਰ ਸੰਸਥਾ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਕਾਲਜ ਰਾਏਕੋਟ ਵਿਖੇ 'ਅੰਤਰ-ਰਾਸ਼ਟਰੀ ਨਰਸਿੰਗ ਡੇਅ' ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਰਮੇਸ਼ ਜੈਨ ਵੱਲੋਂ ਕੀਤੀ ਗਈ | ਇਸ ਮੌਕੇ ਡਾ. ਰਮੇਸ਼ ਜੈਨ ਨੇ ਸੰਬੋਧਨ ਕਰਦਿਆਂ ਨਰਸਿੰਗ ਕਿੱਤੇ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਨਰਸਾਂ ਮਨੁੱਖਤਾ ਦੀ ਸੇਵਾ ਵਿੱਚ ਦਿਨ-ਰਾਤ ਮਰੀਜ਼ਾਂ ਦੀ ਦੇਖਭਾਲ ਕਰਕੇ ਸਮਾਜ ਦੀ ਸਿਹਤ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਨਰਸਾਂ ਨੇ ਜੋ ਸੇਵਾ ਅਤੇ ਸਮਰਪਣ ਦਿਖਾਇਆ ਹੈ, ਉਹ ਕਾਬਿਲ-ਏ-ਤਾਰੀਫ਼ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖੀ ਸੇਵਾ, ਆਪਣੀ ਡਿਊਟੀ ਦੇ ਫਰਜ਼ ਨਿਭਾਉਣ ਅਤੇ ਕਿੱਤੇ ਦੀ ਮਰਿਆਦਾ ਨੂੰ ਹਮੇਸ਼ਾ ਬਰਕਰਾਰ ਰੱਖਣ | ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਭੋਜਨ ਬਣਾਉਣ ਗਤੀਵਿਧੀ ਵਿੱਚ ਜੀ.ਐੱਨ.ਐੱਮ ਭਾਗ-ਪਹਿਲਾਂ, ਬੀ.ਐੱਸ.ਸੀ ਭਾਗ-ਪੰਜਵਾਂ, ਜੀ.ਐੱਨ.ਐੱਮ ਭਾਗ-ਦੂਜਾ ਨੇ ਪਹਿਲਾਂ ਸਥਾਨ ਅਤੇ ਬੀ.ਐੱਸ.ਸੀ ਸਮੈਸਟਰ ਪਹਿਲਾਂ ਤੇ ਬੀ.ਐੱਸ.ਸੀ ਸਮੈਸਟਰ ਤੀਜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਰੰਗੋਲੀ ਬਣਾਉਣ ਵਿੱਚ ਬੀ.ਐੱਸ.ਸੀ ਪੰਜਵਾਂ ਸਮੈਸਟਰ ਨੇ ਪਹਿਲਾਂ ਸਥਾਨ, ਬੀ.ਐੱਸ.ਸੀ ਸਮੈਸਟਰ ਤੀਜਾ ਤੇ ਜੀ.ਐੱਨ.ਐੱਮ ਸਮੈਸਟਰ ਪਹਿਲਾਂ ਨੇ ਦੂਜਾ ਸਥਾਨ ਅਤੇ ਜੀ.ਐੱਨ.ਐੱਮ ਸਮੈਸਟਰ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਡਰਿੱਕ ਬਣਾਉਣ ਵਿੱਚ ਬੀ.ਐੱਸ.ਸੀ ਸਮੈਸਟਰ ਪਹਿਲਾਂ ਜੇਤੂ ਬਣਿਆ, ਪੋਸਟਰ ਬਣਾਉਣ ਮੁਕਾਬਲੇ ਵਿੱਚ ਜੀ.ਐੱਨ.ਐੱਮ ਸਮੈਸਟਰ ਪਹਿਲਾਂ ਨੇ ਅੱਵਲ ਪੁਜੀਸ਼ਨ ਹਾਸਲ ਕੀਤੀ, ਜਦਕਿ ਮਾਡਲ ਮੇਕਿੰਗ ਵਿੱਚ ਬੀ.ਐੱਸ.ਸੀ ਸਮੈਸਟਰ ਪਹਿਲਾਂ, ਬੀ.ਐੱਸ.ਸੀ ਸਮੈਸਟਰ ਤੀਜਾ ਤੇ ਬੀ.ਐੱਸ.ਸੀ ਸਮੈਸਟਰ ਪੰਜਵਾਂ ਨੇ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਸਮੇਂ ਡਰਾਮੇ ਮੁਕਾਬਲੇ ਵਿੱਚ ਜੀ.ਐੱਨ.ਐੱਮ ਭਾਗ ਦੂਜਾ ਨੇ ਪਹਿਲਾਂ ਸਥਾਨ ਤੇ ਬੀ.ਐੱਸ.ਸੀ ਸਮੈਸਟਰ ਤੀਜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਸਮੇਂ ਅਧਿਆਪਨ ਖੇਤਰ ਵਿੱਚ ਆਪਣਾ ਚੰਗ ਪ੍ਰਦਰਸ਼ਨ ਕਰਨ ਵਾਲੀ ਅਧਿਆਪਕਾ ਅਮਰਵੀਰ ਕੌਰ ਨੇ ਕਾਲਜ ਭਰ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ, ਜਿੰਨ੍ਹਾਂ ਦਾ ਰਿਜ਼ਲਟ ਹਰ ਵਾਰ 100 ਫੀਸਦੀ ਆਉਂਦਾ ਹੈ | ਇਸੇ ਤਰ੍ਹਾਂ ਅਧਿਆਪਕਾ ਜਤਿੰਦਰ ਕੌਰ ਤੇ ਜਸਵੀਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਵਿਕਾਸ ਰਾਠੀ, ਚੇਅਰਪਰਸਨ ਹਰਵਿੰਦਰ ਕੌਰ ਧਾਲੀਵਾਲ, ਪਿ੍ੰਸੀਪਲ ਮੈਡਮ ਮੀਨਾ ਸ਼ਰਮਾ, ਅਮਰਵੀਰ ਕੌਰ, ਜਸਪ੍ਰੀਤ ਕੌਰ, ਜਸਕਮਲ ਕੌਰ, ਹਰਜਿੰਦਰ ਕੌਰ, ਸੁਖਦੀਪ ਕੌਰ, ਤੇਜਿੰਦਰ ਕੌਰ, ਜਸਵੀਰ ਕੌਰ, ਜਤਿੰਦਰ ਕੌਰ, ਗੁਰਕਰਨਵੀਰ ਸਿੰਘ, ਵਾਰਿਸ, ਸਬਨਮ, ਕਾਸਿਫ, ਨਰਗਿਸ, ਸ਼ਿਵਾਨੀ, ਅਮਨਦੀਪ ਕੌਰ, ਹਰਸ਼ਾਕਸੀ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਲਵਾਰਾ ਹਵਾਈ ਅੱਡੇ 'ਤੇ ਆਰੰਭਤਾ ਦੀ ਅਰਦਾਸ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕੀਤੀ ਅਗਲੀ ਖ਼ਬਰ ਐੱਸ.ਜੀ.ਜੀ. ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।