20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਕਾਰੀ ਹਾਈ ਸਕੂਲ ਗੁੜੇ ਦੀਆਂ 5 ਵਿਦਿਆਰਥਣਾਂ ਨੂੰ 21-21 ਸੌ ਦੀ ਸਕਾਲਰਸ਼ਿਪ ਦਿੱਤੀ

ਅਜੀਤ ਡੈਸਕ 16-05-2026
ਚੌਂਕੀਮਾਨ, 15 ਮਈ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਹਾਈ ਸਕੂਲ ਗੁੜੇ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਰੋਟਰੀ ਕਲੱਬ ਲੁਧਿਆਣਾ ਨਾਰਥ ਦੇ ਅਹੁਦੇਦਾਰ ਗੁਰਜੀਤ ਸਿੰਘ, ਰਾਕੇਸ਼ ਸ਼ਰਮਾ, ਮੈਡਮ ਮੀਨਾਕਸੀ ਸ਼ਰਮਾ, ਮਨਦੀਪ ਸਿੰਘ ਠੁਕਰਾਲ ਤੇ ਆਗਿਆਪਾਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਸਕੂਲ ਦੇ ਡੀ.ਪੀ ਮਾ: ਗੁਰਮੀਤ ਸਿੰਘ ਪੋਨਾ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ | ਇਸ ਮੌਕੇ ਗੁਰਜੀਤ ਸਿੰਘ ਤੇ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਅੱਜ ਸਕੂਲ ਦੀਆਂ ਪੰਜ ਵਿਦਿਆਰਥਣਾਂ ਪ੍ਰਭਨੂਰ ਕੌਰ, ਹਰਮਨਪ੍ਰੀਤ ਕੌਰ, ਅਵਨੀਤ ਕੌਰ, ਹਰਪ੍ਰੀਤ ਕੌਰ ਤੇ ਮਵੀਨਾ ਨੂੰ ਰੋਟਰੀ ਕਲੱਬ ਲੁਧਿਆਣਾ ਨਾਰਥ ਵਲੋਂ 21-21 ਸੌ ਦੀ ਸਕਾਲਰਸ਼ਿੱਪ ਦਿੱਤੀ ਗਈ ਹੈ ਤਾਂ ਜੋ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਸਖ਼ਤ ਮਿਹਨਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ | ਇਸ ਮੌਕੇ ਗੁਰਜੀਤ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਲੁਧਿਆਣਾ ਨਾਰਥ ਦੇ ਜਰੀਏ ਖੋ-ਖੋ ਦੀਆਂ ਸੋਨ ਮੈਡਲ ਜੇਤੂ ਖਿਡਾਰਨਾਂ ਪ੍ਰਭਨੂਰ ਕੌਰ ਪੁੱਤਰੀ ਹਰਪ੍ਰੀਤ ਸਿੰਘ ਤੇ ਹਰਮਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਦੋਨੋਂ ਵਾਸੀ ਗੁੜੇ ਦਾ ਪੜ੍ਹਾਈ ਦਾ ਸਾਰਾ ਖਰਚਾ ਜਦੋਂ ਤੱਕ ਪੜ੍ਹਨਾ ਚਾਹੁੰਦੀਆਂ ਹਨ ਅਤੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਵੀ ਮੇਰੇ ਵਲੋਂ ਮਦਦ ਕੀਤੀ ਜਾਵੇਗੀ ਤੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਹਰ ਖੇਤਰ ਵਿਚ ਸਖ਼ਤ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਲੱਬ ਵਲੋਂ ਸਕੂਲ ਦੇ ਡੀ.ਪੀ. ਮਾ: ਗੁਰਮੀਤ ਸਿੰਘ ਪੋਨਾ ਦਾ ਸਨਮਾਨ ਨਕਦ ਰਾਸ਼ੀ ਦੇ ਕੇ ਕੀਤਾ ਗਿਆ | ਇਸ ਮੌਕੇ ਮੈਡਮ ਪੁਸਪਿੰਦਰ ਕੌਰ ਮਾਨ, ਅੰਜਨਦੀਪ ਕੌਰ ਤੇ ਮਨਪ੍ਰੀਤ ਸਿੰਘ ਨੇ ਸਮੁੱਚੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਰੋਟਰੀ ਕਲੱਬ ਨਾਰਥ ਲੁਧਿਆਣਾ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਅਧਿਆਪਕ ਸਹਿਬਾਨ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਏ. ਐੱਲ.ਐੱਲ.ਬੀ. ਦੀ ਵਿਦਿਆਰਥਣ ਪ੍ਰਾਨਿਕਾ ਜੈਨ ਨੇ ਯੂਨੀਵਰਸਿਟੀ ਦੀ ਫਾਈਨਲ ਪ੍ਰੀਖਿਆ 'ਚ ਚੌਥਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ ਸਨ ਸਭ ਨੂੰ ਪੂਰਾ ਕੀਤਾ- ਬੇਅੰਤ ਬਾਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।