ਰਾਏਕੋਟ, 16 ਮਈ (ਸੁਸ਼ੀਲ)-26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਸੰਬੰਧ ਵਿਚ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖ਼ਰੀ ਦਿਨ ਕਾਂਗਰਸੀ ਉਮੀਦਵਾਰਾਂ ਵਲੋਂ ਹਲਕਾ ਇੰਚਾਰਜ ਕਾਮਿਲ ਅਮਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ 15 ਵਾਰਡਾਂ ਤੋਂ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਆਦੇਸ਼ ਗੁਪਤਾ (ਐਕਸੀਅਨ ਪੀ.ਡਬਲਿਯੂ.ਡੀ) ਕੋਲ ਦਾਖ਼ਲ ਕੀਤੇ ਗਏ | ਇਸ ਮੌਕੇ ਨਗਰ ਕੌਂਸਲ ਚੋਣਾਂ ਲਈ ਹਲਕਾ ਰਾਏਕੋਟ ਦੇ ਅਬਜ਼ਰਵਰ ਨਿਯੁਕਤ ਕੀਤੇ ਗਏ ਦਰਸ਼ਨ ਸਿੰਘ ਬੀਰਮੀ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ | ਨਾਮਜ਼ਦਗੀਆਂ ਭਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਇਹ ਚੋਣਾਂ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਕਾਂਗਰਸ ਸਰਕਾਰ ਦੌਰਾਨ ਕਰਵਾਏ ਗਏ ਵਿਕਾਸ ਦੇ ਮੁੱਦੇ 'ਤੇ ਲੜੇਗੀ | ਇਸ ਮੌਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਵਿੱਚ ਵਾਰਡ ਨੰਬਰ-1ਤੋਂ ਬਿੰਦੂ ਗੁਪਤਾ ਪਤਨੀ ਮਨੋਜ ਕੁਮਾਰ, ਵਾਰਡ ਨੰਬਰ-2 ਤੋਂ ਸੁਖਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਵਰਾਡ ਨੰਬਰ-3 ਤੋਂ ਪ੍ਰਦੀਪ ਕੌਰ ਪਤਨੀ ਰਜਿੰਦਰ ਰਾਜੂ, ਵਾਰਡ ਨੰਬਰ-4 ਤੋਂ ਜਗਦੇਵ ਸਿੰਘ ਪੁੱਤਰ ਹਾਕਮ ਸਿੰਘ, ਵਾਰਡ ਨੰਬਰ-5 ਤੋਂ ਪਰਮਜੀਤ ਕੌਰ ਪਤਨੀ ਗੁਰਦਾਸ ਮਾਨ, ਵਾਰਡ ਨੰਬਰ-6 ਤੋਂ ਚਰਨਜੀਤ ਕੁਮਾਰ (ਸੋਨੂੰ) ਪੁੱਤਰ ਚਮਨ ਲਾਲ, ਵਾਰਡ ਨੰਬਰ-7 ਤੋਂ ਸ਼ਰਨਜੀਤ ਕੌਰ ਪਤਨੀ ਸੁਮਨਦੀਪ ਸਿੰਘ, ਵਾਰਡ ਨੰਬਰ-8 ਤੋਂ ਕੁਲਵੀਰ ਕੁਮਾਰ ਸ਼ਰਮਾ ਪੁੱਤਰ ਰਾਮਲੋਕ, ਵਾਰਡ ਨੰਬਰ-9 ਤੋਂ ਆਸ਼ੂ ਜੈਨ ਪਤਨੀ ਰਿਸ਼ੂ ਜੈਨ, ਵਾਰਡ ਨੰਬਰ-10 ਤੋਂ ਸੰਜੇ ਕੁਮਾਰ ਪੁੱਤਰ ਮਦਨ ਲਾਲ, ਵਾਰਡ ਨੰਬਰ-11 ਤੋਂ ਬਲਜੀਤ ਕੁਮਾਰ ਪੁੱਤਰ ਦਰਸ਼ਨ ਸਿੰਘ, ਵਾਰਡ ਨੰਬਰ-12 ਤੋਂ ਬਲਜਿੰਦਰ ਸਿੰਘ ਰਿੰਪਾ ਪੁੱਤਰ ਲਖਵੀਰ ਸਿੰਘ, ਵਾਰਡ ਨੰਬਰ-13 ਤੋਂ ਅਮਨਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਗਰੇਵਾਲ, ਵਾਰਡ ਨੰਬਰ-14 ਤੋਂ ਮੋਹਨ ਸਿੰਘ ਪੁੱਤਰ ਮੁਨਸ਼ੀ ਸਿੰਘ ਅਤੇ ਵਾਰਡ ਨੰਬਰ-15 ਤੋਂ ਸੁਖਵੀਰ ਰਾਏ ਪੁੱਤਰ ਅਮਰ ਸਿੰਘ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ | ਇਸ ਮੌਕੇ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ, ਸਾਬਕਾ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਪ੍ਰਭਦੀਪ ਸਿੰਘ ਨਾਰੰਗਵਾਲ, ਜਗਪ੍ਰੀਤ ਸਿੰਘ ਬੁੱਟਰ, ਏਵੰਤ ਜੈਨ, ਵਿਨੋਦ ਜੈਨ ਰਾਜੂ, ਵਿਨੋਦ ਜੈਨ, ਗਿਆਨੀ ਗੁਰਦਿਆਲ ਸਿੰਘ, ਕੇ.ਕੇ ਬੁੱਟਰ, ਸਾਬਕਾ ਕੌਂਸਲਰ ਇਮਰਾਨ ਖਾਨ, ਬਲਜੀਤ ਸਿੰਘ ਹਲਵਾਰਾ, ਨਾਰਾਇਣ ਦੱਤ ਕੌਸ਼ਿਕ, ਸਾਬਕਾ ਕੌਂਸਲਰ ਜਸਵੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ |