ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਚੋਣਾਂ-2026 ਦਾ ਬਿੱਗਲ ਵੱਜ ਚੁੱਕਿਆ ਹੈ, ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅਖ਼ੀਰਲੇ ਦਿਨ ਸੱਤ੍ਹਾਧਾਰੀ ਧਿਰ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸਮੁੱਚੇ 15 ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਵੱਡੀ ਗਿਣਤੀ 'ਚ ਸਮੱਰਥਕਾਂ ਸਮੇਤ ਕਾਫ਼ਲੇ ਦੇ ਰੂਪ 'ਚ ਰਵਾਨਾ ਹੋਏ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਨੰਬਰ-01 ਤੋਂ ਰੀਨਾ ਰਾਣੀ, ਵਾਰਡ ਨੰਬਰ-02 ਤੋਂ ਰਾਜੂ ਜੱਸਾ, ਵਾਰਡ ਨੰਬਰ-03 ਸੁਖਵਿੰਦਰ ਕੌਰ, ਵਾਰਡ ਨੰਬਰ-04 ਤੋਂ ਅਮਨਦੀਪ ਸਿੰਘ, ਵਾਰਡ ਨੰਬਰ-05 ਤੋਂ ਬਲਜੀਤ ਕੌਰ, ਵਾਰਡ ਨੰਬਰ-06 ਤੋਂ ਜਸਵੀਰ ਸਿੰਘ, ਵਾਰਡ ਨੰਬਰ-07 ਤੋਂ ਕਿਰਨ ਨਾਹਰ, ਵਾਰਡ ਨੰਬਰ-08 ਤੋਂ ਸਾਹਿਲ ਗੋਇਲ, ਵਾਰਡ ਨੰਬਰ-09 ਤੋਂ ਅਮਨਜੋਤ ਕੌਰ ਕਹਿਲ, ਵਾਰਡ ਨੰਬਰ-10 ਤੋਂ ਮਨੋਹਰ ਲਾਲ ਲਾਡੀ, ਵਾਰਡ ਨੰਬਰ-11 ਤੋਂ ਸੁਖਜੀਤ ਕੌਰ, ਵਾਰਡ ਨੰਬਰ-12 ਤੋਂ ਇੰਦਰਜੀਤ ਸਿੰਘ, ਵਾਰਡ ਨੰਬਰ-13 ਤੋਂ ਸੋਨੀਆ ਮਿੱਡਾ, ਵਾਰਡ ਨੰਬਰ-14 ਤੋਂ ਮਨਜਿੰਦਰ ਸਿੰਘ ਅਤੇ ਵਾਰਡ ਨੰਬਰ-15 ਤੋਂ ਜਗਰੂਪ ਸਿੰਘ ਧਾਲੀਵਾਲ ਨੂੰ ਹਾਈਕਮਾਂਡ ਦੇ ਨਿਰਦੇਸ਼ਾਂ ਮੁਤਾਬਿਕ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ 'ਆਪ' ਪਾਰਟੀ ਨਾਲ ਜੁੜ੍ਹ ਰਹੇ ਹਨ | ਰਾਏਕੋਟ ਨਗਰ ਕੌਂਸਲ 'ਚ ਵੀ ਆਮ ਆਦਮੀ ਪਾਰਟੀ ਇਤਿਹਾਸਕ ਜਿੱਤ ਦਰਜ ਕਰੇਗੀ | ਉਨ੍ਹਾਂ ਕਿਹਾ ਕਿ ਸਾਡੇ ਸਮੁੱਚੇ 15 ਉਮੀਦਵਾਰ ਇਮਾਨਦਾਰ ਤੇ ਮਿਹਨਤੀ ਹਨ, ਅਸੀਂ ਰਾਏਕੋਟ ਸ਼ਹਿਰ ਲਈ ਵਿਕਾਸ ਨੂੰ ਪਹਿਲ ਦੇ ਅਧਾਰ 'ਤੇ ਕਰਨ ਲਈ ਪੂਰੇ ਯੋਗ ਹਨ | ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਲੋਕਪੱਖੀਂ ਕੰਮਾਂ ਕਰਕੇ 'ਆਪ' ਪਾਰਟੀ ਨੂੰ ਹਰ ਵਾਰਡ ਵਿਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਸ਼ਹਿਰੀ ਪ੍ਰਧਾਨ ਰਾਮ ਕੁਮਾਰ ਛਾਪਾ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਡਾਇਰੈਕਟਰ ਬਲਵੰਤ ਸਿੰਘ ਜੰਟਾ, ਪੀਏ ਕਮਲ ਸੁਖਾਣਾ, ਬਲਵਿੰਦਰ ਸਿੰਘ ਗੋਲੂ ਜਲਾਲਦੀਵਾਲ, ਅਜੈ ਮਿੱਡਾ, ਬੰਟੀ ਸੋਖਲ, ਠੇਕੇਦਾਰ ਮਨਸਾ ਖਾਂ ਨੱਥੋਵਾਲ, ਸਰਪੰਚ ਜਸਵਿੰਦਰ ਸਿੰਘ ਨੱਥੋਵਾਲ, ਯਸ਼ਪਾਲ ਬਿੱਟੂ ਜੈਨ, ਸਰਪੰਚ ਸੁਖਵਿੰਦਰ ਸਿੰਘ ਰਾਜਗੜ੍ਹ, ਸਰਪੰਚ ਡਾ. ਬਲਜੀਤ ਸਿੰਘ ਸਹਿਬਾਜ਼ਪੁਰਾ, ਅਜਮੇਰ ਸਿੰਘ ਸਹਿਬਾਜ਼ਪੁਰਾ, ਪ੍ਰਧਾਨ ਨਰਿੰਦਰ ਡਾਬਰ, ਅਵਤਾਰ ਸਿੰਘ ਪ੍ਰਧਾਨ ਰਾਏਕੋਟ ਆਦਿ ਹਾਜ਼ਰ ਸਨ |