29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਵੇਰੇ 10 ਵਜੇ ਦੀ ਕੱਟੀ ਬਿਜਲੀ ਸਪਲਾਈ ਲੋਕਾਂ ਦੇ ਰੋਸ ਵਿਖਾਉਣ 'ਤੇ ਦੇਰ ਰਾਤ 10.20 'ਤੇ ਚਾਲੂ ਹੋ ਸਕੀ

ਅਜੀਤ ਡੈਸਕ 17-05-2026
ਹਠੂਰ, 16 ਮਈ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਬੀਤੀ ਕੱਲ੍ਹ ਸਵੇਰੇ 10 ਵਜੇ ਕੱਟੀ ਬਿਜਲੀ ਸਪਲਾਈ ਦੇਰ ਰਾਤ 10:20 ਮਿੰਟ 'ਤੇ 12 ਘੰਟੇ ਤੋਂ ਬਾਅਦ ਲੋਕਾਂ ਵਲੋਂ ਹੋ ਹੱਲਾ ਕਰਨ ਤੋਂ ਬਾਅਦ ਮਹਿਕਮੇ ਵਲੋਂ ਚਾਲੂ ਕੀਤੀ ਗਈ | ਜਿਸ ਕਰਕੇ ਲੋਕ ਪ੍ਰੇਸ਼ਾਨ ਹੁੰਦੇ ਰਹੇ | ਜਾਣਕਾਰੀ ਅਨੁਸਾਰ ਉੱਾਝ ਤਾਂ ਇਹ ਅਤਿਗਰਮੀ ਦੇ ਦਿਨਾਂ ਵਿਚ ਪਾਵਰਕਾਮ ਵਲੋਂ ਮੁਰੰਮਤ ਦੇ ਨਾਂਅ 'ਤੇ ਪਿਛਲੇ ਕਈ ਦਿਨਾਂ ਤੋਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡਾਂ ਦੀ 24 ਘੰਟੇ ਸਪਲਾਈ ਬੰਦ ਕੀਤੀ ਜਾ ਰਹੀ ਹੈ, ਪਰ ਬੀਤੀ ਕੱਲ ਵੀ ਇਹ ਕੱਟ ਸ਼ਾਮ 5 ਵਜੇ ਤੱਕ ਦੱਸਿਆ ਗਿਆ ਸੀ, ਕਿਉਂਕਿ ਦੇਹੜਕਾ ਪਿੰਡ ਵਿਚ ਨਵੇਂ ਖੰਭੇ ਲਾ ਕੇ ਨਵੀਆਂ ਤਾਰਾਂ ਪਾਈਆਂ ਜਾ ਰਹੀਆਂ ਹਨ, ਪਰ ਜਦ ਰਾਤ 8 ਵਜੇ ਤੱਕ ਵੀ ਬਿਜਲੀ ਨਾ ਆਈ ਤਾਂ ਲੋਕ ਇਕੱਠਾ ਹੋਣਾ ਸ਼ੁਰੂ ਹੋ ਗਏ ਅਤੇ ਦੇਖਿਆ ਕਿ ਅਜੇ ਵੀ ਤਾਰਾਂ ਪਾਉਣ ਦਾ ਕੰਮ ਚੱਲ ਰਿਹਾ ਸੀ | ਲੋਕਾਂ ਨੇ ਰੋਸ ਜਤਾਇਆ ਕਿ ਜਦ 5 ਵਜੇ ਤੱਕ ਕੱਟ ਸੀ ਤਾਂ ਹੁਣ 8 ਵੱਜਣ ਉਪਰੰਤ ਵੀ ਬਿਜਲੀ ਚਾਲੀ ਕਿਉਂ ਨਹੀਂ ਕੀਤੀ ਗਈ | ਹੈਰਾਨੀ ਦੀ ਗੱਲ ਇਹ ਰਹੀ ਕਿ ਉਕਤ ਬਿਜਲੀ ਦੇ ਚੱਲ ਰਹੇ ਕੰਮ ਲਈ ਕਿਸੇ ਵਲੋਂ ਕੋਈ ਪਰਮਿਟ ਨਹੀਂ ਲਿਆ ਗਿਆ ਸੀ ਅਤੇ ਨਾਜ਼ਾਇਜ਼ ਤੌਰ 'ਤੇ ਹੀ ਬਿਜਲੀ ਸਪਲਾਈ ਬੰਦ ਕੀਤੀ ਹੋਈ ਸੀ | ਜਦ ਇਸ ਸਬੰਧੀ 'ਅਜੀਤ' ਵਲੋਂ ਪਾਵਰਕਾਮ ਦੇ ਸਬੰਧਤ ਗਰਿੱਡ ਤੇ ਹਾਜ਼ਰ ਮੁਲਾਜ਼ਮ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਇੱਥੋਂ ਤਾਂ ਬਿਜਲੀ ਚੱਲ ਰਹੀ ਹੈ ਕਿਸੇ ਵਲੋਂ ਕੋਈ ਪਰਮਿਟ ਨਹੀਂ ਲਿਆ ਹੋਇਆ | ਇਸ ਸਬੰਧੀ ਮੌਕੇ ਤੇ ਹਾਜ਼ਰ ਲਾਇਨਮੈਨ ਵਿਕਾਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਲਾਇਨਮੈਨ ਕੋਮਲ ਡੱਲਾ ਹੀ ਦੱਸ ਸਕਦੇ ਹਨ | ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਲਾਪਰਵਾਹੀ ਨਾਲ ਪੱਲਾ ਝਾੜਦਿਆਂ ਕਿਹਾ ਕਿ ਐੱਸ.ਡੀ.ਓ ਨਾਲ ਗੱਲ ਕਰੋ | ਜਦ ਐੱਸ.ਡੀ.ਓ. ਰੂਮੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਸਾਰੀ ਜਾਣਕਾਰੀ ਲਈ ਅਤੇ ਠੇਕੇਦਾਰ ਤੇ ਸਬੰਧਿਤ ਐੱਸ.ਡੀ.ਓ. ਨੂੰ ਇਸ ਸਬੰਧੀ ਵਰਤੀ ਲਾਪ੍ਰਵਾਹੀ ਲਈ ਹਿਦਾਇਤ ਕਰਦਿਆਂ ਅੱਗੇ ਤੋਂ ਕੋਈ ਕੁਤਾਹੀ ਨਾ ਕਰਨ ਦੀ ਗੱਲ ਕਹੀ | ਕਿਹਾ ਕਿ ਉਹ ਹੁਣੇ ਪਤਾ ਕਰਦੇ ਹਨ | ਫਿਰ ਸਬੰਧਤ ਮੌਕੇ ਤੇ ਹਾਜ਼ਰ ਸਰਪੰਚ ਜਸਵੀਰ ਸਿੰਘ ਸਿੱਧੂ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਬਿੱਲੂ ਸਿੰਘ ਆਦਿ ਨੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਪਾਣੀ ਭਰਨ ਤੋਂ ਆਵਾਜ਼ਾਰ ਹੋਏ ਪਏ ਹਨ, ਜਿਸ ਕਰਕੇ ਪਸ਼ੂ ਪਿਆਸੇ ਖੜੇ ਹਨ ਬਿਜਲੀ ਦੀ ਸਖਤ ਜ਼ਰੂਰਤ ਹੈ ਤਾਂ ਉਸ ਸਮੇਂ ਮੁਰੰਮਤ ਦੇ ਨਾਂਅ 'ਤੇ ਬਿਜਲੀ ਸਪਲਾਈ ਬੰਦ ਕਰਨਾ ਉਹ ਵੀ 12-12 ਘੰਟੇ, ਤਾਂ ਲੋਕ ਕੀ ਕਰਨ | ਮਹਿਕਮੇ ਦਾ ਤਾਂ ਉਹ ਕੰਮ ਹੈ ਕਿ 'ਬੂਹੇ ਢੁੱਕੀ ਜੰਙ ਵਿੰਨੋਂ ਕੁੜੀ ਦੇ ਕੰਨ' ਵਾਲੀ ਹੈ | ਇਸ ਤਰ੍ਹਾਂ ਖੱਜ਼ਲ ਖੁਆਰ ਹੁੰਦੇ ਲੋਕਾਂ ਨੂੰ ਦੇਰ ਰਾਤ 10. 20 ਮਿੰਟ 'ਤੇ ਉਦੋਂ ਸੁੱਖ ਦਾ ਸਾਹ ਮਿਲਿਆ, ਜਦ ਮੌਕੇ 'ਤੇ ਪੁੱਜੇ ਪ੍ਰਾਈਵੇਟ ਕਾਮੇ ਗੁਰਪ੍ਰੀਤ ਸਿੰਘ ਰਸੂਲਪੁਰ ਨੇ ਤੇਜ਼ੀ ਨਾਲ ਕੰਮ ਕਰਦਿਆਂ ਬਿਜਲੀ ਸਪਲਾਈ ਚਾਲੂ ਕੀਤੀ | ਜਿਸ ਲਈ ਲੋਕਾਂ ਨੇ ਉਸਦਾ ਧੰਨਵਾਦ ਕੀਤਾ | ਇਸ ਮੌਕੇ ਕੁਲਵੰਤ ਸਿੰਘ ਖਹਿਰਾ, ਚਮਕੌਰ ਸਿੰਘ
ਪਿਛਲੀ ਖ਼ਬਰ ਭੂੰਦੜੀ ਚੌਕ ਵਿਚ ਕਿਸਾਨ ਜਥੇਬੰਦੀਆਂ ਦੀ ਰੋਸ ਰੈਲੀ, ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸਿੱਧਵਾਂ ਕਾਲਜ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਨੇ 'ਨੈਸ਼ਨਲ ਫੋਟੋਗ੍ਰਾਫ਼ੀ ਐਵਾਰਡ' ਜਿੱਤ ਕੇ ਸੰਸਥਾ ਦਾ ਨਾਂਅ ਕੀਤਾ ਰੌਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।