29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਿੱਧਵਾਂ ਕਾਲਜ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਨੇ 'ਨੈਸ਼ਨਲ ਫੋਟੋਗ੍ਰਾਫ਼ੀ ਐਵਾਰਡ' ਜਿੱਤ ਕੇ ਸੰਸਥਾ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 17-05-2026
ਚੌਂਕੀਮਾਨ, 16 ਮਈ (ਤੇਜਿੰਦਰ ਸਿੰਘ ਚੱਢਾ)-ਡਾਇਰੈਕਟਰ ਯੁਵਕ ਸੇਵਾਵਾਂ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੌਰਮਿੰਟ ਜੰਮੂ-ਕਸ਼ਮੀਰ, ਡਾਇਰੈਕਟਰ ਆਫ਼ ਯੁਵਕ ਸੇਵਾਵਾਂ ਅਤੇ ਸਪੋਰਟਸ ਜੰਮੂ-ਕਸ਼ਮੀਰ ਵੱਲੋਂ ਮਿਤੀ 11 ਤੋਂ 14 ਮਈ, 2026 ਤੱਕ ਸ਼ੇਰ-ਏ-ਕਸ਼ਮੀਰ ਅੰਤਰਰਾਸ਼ਟਰੀ ਕੰਨਵੈਨਸ਼ਨ ਸੈਂਟਰ ਸ਼੍ਰੀ ਨਗਰ ਵਿਖੇ ਆਰੋਹਨ 2026, ਨੈਸ਼ਨਲ ਲੈਵਲ ਯੂਥ ਫੈਸਟੀਵਲ ਅਤੇ ਵਿਕਸਿਤ ਜੰਮੂ-ਕਸ਼ਮੀਰ ਯੰਗ ਲੀਡਰਜ਼ ਡਾਇਲੋਗ ਪ੍ਰੋਗਰਾਮ ਵਿੱਚ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਨੇ ਪੰਜਾਬ ਵੱਲੋਂ ਆਪਣੀ ਭਾਗੀਦਾਰੀ ਕੀਤੀ | ਇਸ ਪ੍ਰੋਗਰਾਮ ਹੈਕਾਥੌਨ ਪ੍ਰਤੀਨਿਧੀU ਲਈ ਐੱਨ.ਐੱਸ.ਅੱੈਸ. ਵਲੰਟੀਅਰ ਪਵਨਪ੍ਰੀਤ ਕੌਰ ਨੇ ਫੋਟੋਗ੍ਰਾਫ਼ੀ ਵਿੱਚੋਂ ਸਰਵੋਤਮ ਫੋਟੋਗ੍ਰਾਫ਼ੀ ਐਵਾਰਡ ਅਤੇ ਮੈਡਲ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ਕਿ ਇਸ ਨੈਸ਼ਨਲ ਯੂਥ ਫੈਸਟੀਵਲ ਵਿੱਚ ਪੰਜਾਬ ਤੋਂ ਕੁੱਲ 25 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ | ਇਸ ਸਮਾਗਮ ਵਿਚ ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਨੂੰ ਵਿਸ਼ੇਸ਼ ਸਨਮਾਨ ਅਤੇ ਮੈਡਲ ਨਾਲ ਨਿਵਾਜਿਆ ਗਿਆ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਵਿਦਿਆਰਥਣ ਪਵਨਪ੍ਰੀਤ ਕੌਰ ਉਸਦੇ ਮਾਪਿਆਂ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਇੰਦਰਜੀਤ ਕੌਰ ਨੂੰ ਵਧਾਈ ਦਿੱਤੀ | ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਮੁਖਾਤਿਬ ਹੁੰਦਿਆਂ ਕਿਹਾ ਕਿ ਕਾਲਜ ਦੀਆਂ ਵਿਦਿਆਰਥਣਾਂ ਅਜਿਹੇ ਸਨਮਾਨਾਂ ਨਾਲ ਜਿੱਥੇ ਸੰਸਥਾ ਦਾ ਨਾਂਅ ਰੌਸ਼ਨ ਕਰਦੀਆਂ ਹਨ ਅਤੇ ਉੱਥੇ ਹੋਰਨਾਂ ਵਿਦਿਆਰਥਣਾਂ ਲਈ ਪ੍ਰੇਰਨਾ ਸ੍ਰੋਤ ਬਣਦੀਆਂ ਹਨ |
ਪਿਛਲੀ ਖ਼ਬਰ ਸਵੇਰੇ 10 ਵਜੇ ਦੀ ਕੱਟੀ ਬਿਜਲੀ ਸਪਲਾਈ ਲੋਕਾਂ ਦੇ ਰੋਸ ਵਿਖਾਉਣ 'ਤੇ ਦੇਰ ਰਾਤ 10.20 'ਤੇ ਚਾਲੂ ਹੋ ਸਕੀ ਅਗਲੀ ਖ਼ਬਰ ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਦੀ ਦੂਜੀ ਵਰ੍ਹੇਗੰਢ 'ਤੇ ਸਾਲਾਨਾ ਸਮਾਗਮ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।