29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਦੀ ਦੂਜੀ ਵਰ੍ਹੇਗੰਢ 'ਤੇ ਸਾਲਾਨਾ ਸਮਾਗਮ ਹੋਏ

ਅਜੀਤ ਡੈਸਕ 17-05-2026
ਜਗਰਾਉਂ, 16 ਮਈ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਦੇ ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਦੀ ਦੂਜੀ ਵਰ੍ਹੇਗੰਢ 'ਤੇ ਵਿਸ਼ਾਲ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਸ੍ਰੀ ਸਾਲਾਸਰ ਬਾਲਾ ਜੀ ਮੰਦਰ ਰਾਜਸਥਾਨ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਪੁਜਾਰੀ ਨਿਤਿਨ ਜੀ ਦੀ ਅਗਵਾਈ ਹੇਠ ਜੋਤ ਜਗਾਉਣ ਦੀ ਰਸਮ ਸਮਾਜ ਸੇਵੀ ਰਾਸ਼ੀ ਅਗਰਵਾਲ ਅਤੇ ਅਮਰਜੀਤ ਸਿੰਘ ਜਿੰਦਲ ਵਲੋਂ ਕੀਤੀ ਗਈ | ਸਮਾਗਮ ਵਿਚ ਪੁੱਜੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਨੂੰ ਬਾਲਾ ਜੀ ਧਾਮ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਪੂਜਾ ਅਰਚਨਾ ਉਪਰੰਤ ਜੈਪੁਰ ਦੇ ਮਸ਼ਹੂਰ ਭਜਨ ਗਾਇਕ ਅਭਿਸ਼ੇਕ ਨਾਮਾ ਨੇ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਸੰਕੀਰਤਨ ਉਤਸਵ ਦੌਰਾਨ ਸ਼੍ਰੀ ਬਾਲਾ ਜੀ ਧਾਮ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਕੇਸ਼ ਰਿਚੂ ਬਾਂਸਲ, ਸਰਪ੍ਰਸਤ ਤਰਸੇਮ ਲਾਲ ਗੁਪਤਾ, ਚੇਅਰਮੈਨ ਧਰਮਵੀਰ ਗੋਇਲ, ਉਪ ਚੇਅਰਮੈਨ ਸੰਜੀਵ ਗਰਗ, ਕਾਰਜਕਾਰੀ ਪ੍ਰਧਾਨ ਪਿਊਸ਼ ਗਰਗ, ਕੈਸ਼ੀਅਰ ਅਸ਼ਵਨੀ ਗਰਗ, ਜਨਰਲ ਸਕੱਤਰ ਅਸ਼ੀਸ਼ ਗੁਪਤਾ, ਸਕੱਤਰ ਨੀਲਮ ਸ਼ਰਮਾ, ਮਨੀਸ਼ ਮਿੱਤਲ, ਅਸ਼ੀਸ਼ ਗੁਪਤਾ ਸੋਨੂੰ, ਜਤਿੰਦਰ ਕੁਮਾਰ ਮਿੱਠੂ, ਮਨੋਜ ਕੁਮਾਰ ਯੋਗੀ, ਪ੍ਰਦੀਪ ਸ਼ਰਮਾ, ਅਮਨ ਜੈਨ, ਰਾਜ ਕੁਮਾਰ ਕੱਕੜ ਅਤੇ ਪੁਨੀਤ ਗਰਗ ਨੇ ਆਏ ਹੋਏ ਮਹਿਮਾਨਾਂ, ਸ਼ਖਸੀਅਤਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ, ਇੰਸਪੈਕਟਰ ਪਰਮਿੰਦਰ ਸਿੰਘ, ਹਰੀ ਓਮ ਮਿੱਤਲ, ਅਮਰੀਸ਼ ਮਿੱਤਲ, ਰਮਨ ਗੋਡ, ਭਾਜਪਾ ਦੇ ਡਾ. ਰਾਜਿੰਦਰ ਸ਼ਰਮਾ, ਰਾਜ ਭਾਰਦਵਾਜ, ਸੁਧਾ ਭਾਰਦਵਾਜ, ਟੋਨੀ ਵਰਮਾ, ਅਨਿਲ ਕੁਮਾਰ ਸ਼ੈਂਟੀ, ਸੰਜੀਵ ਹਠੂਰ, ਅਜੀਤ ਅਗਰਵਾਲ, ਅਦਿੱਤਿਆ ਗੁਲਾਟੀ, ਹਰਿਆਵਲ ਪੰਜਾਬ ਦੇ ਪ੍ਰਵੀਨ, ਬਲਵੀਰ ਸਿੰਘ ਗਿੱਲ, ਭੂਸ਼ਣ ਮਿੱਤਲ, ਦੀਪੇਸ਼ ਬੱਤਰਾ ਅਤੇ ਅਮਿਤ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਧਵਾਂ ਕਾਲਜ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਨੇ 'ਨੈਸ਼ਨਲ ਫੋਟੋਗ੍ਰਾਫ਼ੀ ਐਵਾਰਡ' ਜਿੱਤ ਕੇ ਸੰਸਥਾ ਦਾ ਨਾਂਅ ਕੀਤਾ ਰੌਸ਼... ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੇ 10 ਦਿਨਾਂ ਦੇ ਸੰਘਰਸ਼ ਦੇ ਬਾਵਜੂਦ ਸਰਕਾਰ ਨਾਲ ਮੀਟਿੰਗ ਰਹੀ ਬੇਸਿੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।