ਮਲੌਦ, 17 ਮਈ (ਸਹਾਰਨ ਮਾਜਰਾ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਹਮੇਸ਼ਾ ਵਚਨਬੱਧ ਹੈ | ਇਸ ਲਈ 6ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਮਦਦਗਾਰ ਵਜੋਂ ਬਹੁਤ ਸਾਰੀਆਂ ਸਹੂਲਤਾਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ | ਇਹ ਵਿਚਾਰ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ (ਲੜਕੇ) ਦੇ ਇੰਚਾਰਜ ਸ੍ਰੀਮਤੀ ਕੁਲਵਿੰਦਰ ਕੌਰ ਨੇ 12ਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਦੀ ਖੁਸ਼ੀ ਸਾਂਝੀ ਕਰਦਿਆਂ ਪ੍ਰਗਟਾਏ | ਉਨ੍ਹਾਂ ਦੱਸਿਆ ਕਿ ਕਾਮਰਸ ਗਰੁੱਪ 'ਚੋਂ ਮਲਵਿੰਦਰ ਸਿੰਘ ਨੇ ਪਹਿਲਾ, ਰਸ਼ਪਿੰਦਰ ਸਿੰਘ ਨੇ ਦੂਜਾ ਤੇ ਬੇਟੀ ਕਿ੍ਤਿਕਾ ਨੇ ਤੀਜਾ ਸਥਾਨ ਹਾਸਿਲ ਕੀਤਾ | ਵੋਕੇਸ਼ਨਲ ਗਰੁੱਪ (ਇਲੈਕਟ੍ਰੀਕਲ) 'ਚੋਂ ਹਰਸਿਮਰਨਜੀਤ ਸਿੰਘ ਨੇ ਪਹਿਲਾ, ਜੈ ਰਾਮ ਸਿੰਘ ਨੇ ਦੂਜਾ ਤੇ ਗੁਰਸੇਵਕ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਆਰਟਸ ਗਰੁੱਪ 'ਚੋਂ ਅਮਜਦ ਖਾਨ ਨੇ ਪਹਿਲਾ, ਰਾਜਵੀਰ ਸਿੰਘ ਨੇ ਦੂਜਾ ਤੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਇੰਚਾਰਜ ਕੁਲਵਿੰਦਰ ਕੌਰ ਨੇ ਇਨ੍ਹਾਂ ਨਤੀਜਿਆਂ ਦਾ ਸਿਹਰਾ ਸਮੁੱਚੇ ਸਟਾਫ਼ ਮੈਂਬਰਾਂ ਨੂੰ ਦਿੰਦਿਆਂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਦੂਜੇ ਪਾਸੇ ਸਿੱਖਿਆ ਵਿਭਾਗ ਪੰਜਾਬ ਬੱਚਿਆਂ ਨੂੰ ਸਿੱਖਿਆ ਦੇਣ ਲਈ ਮੁਫ਼ਤ ਕਿਤਾਬਾਂ, ਵਰਦੀਆਂ, ਪੜ੍ਹਾਈ ਲਈ ਸ਼ਾਂਤ ਮਾਹੌਲ, ਸ਼ਾਨਦਾਰ ਕਲਾਸ-ਰੂਮ, ਐਜ਼ੁਕੇਟਡ ਤਜਰਬੇਕਾਰ, ਐਨ. ਸੀ. ਸੀ. ਕੇਡਰ, ਸ਼ਾਨਦਾਰ ਖੇਡ ਮੈਦਾਨ ਤੇ ਮਿਹਨਤੀ ਸਟਾਫ਼ ਸਮੇਤ ਹੋਰ ਕਈ ਰਾਹਤਾਂ ਵੀ ਦੇ ਰਿਹਾ ਹੈ | ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਦੀ ਅਪੀਲ ਕੀਤੀ | ਇਸ ਮੌਕੇ ਲੈਕ.ਪਰਮਿੰਦਰਪਾਲ ਸਿੰਘ, ਲੈਕ. ਮੁਹੰਮਦ ਆਰਿਫ਼, ਲੈਕ. ਸੁਖਦੇਵ ਸਿੰਘ, ਬੂਟਾ ਸਿੰਘ, ਮੁਹੰਮਦ ਸਫੀਕ, ਕਮਲਦੀਪ ਸਿੰਘ, ਮੁਹੰਮਦ ਨਾਸਿਰ, ਲੈਕ. ਕਮਲਜੀਤ ਕੌਰ, ਲੈਕ. ਹਰਪ੍ਰੀਤ ਕੌਰ, ਜਸਪਾਲ ਕੌਰ, ਹਰਜੀਤ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਨਵਨੀਤ ਕੌਰ, ਧਰਮ ਸਿੰਘ, ਗੁਰਪ੍ਰੀਤ ਸਿੰਘ, ਰਮੇਸ਼ ਕੁਮਾਰ ਵਰਮਾ, ਜਗਦੀਪ ਸਿੰਘ ਬਦੇਸ਼ਾ, ਅੰਮਿ੍ਤਪਾਲ ਸਿੰਘ, ਪਰਨੀਤ ਕੌਰ, ਕੈਂਪਸ ਮੈਨੇਜਰ ਪ੍ਰਦੀਪ ਮੋਹਨ ਸਿੰਘ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |