ਮਲੌਦ, 17 ਮਈ (ਸਹਾਰਨ ਮਾਜਰਾ)-ਪ੍ਰਸਿੱਧ ਮੀਤਕੇ ਗੋਤਰ ਦੇ ਵਡੇਰਿਆਂ ਸੰਤ ਬਾਬਾ ਮੀਤਦਾਸ ਅਤੇ ਮਾਤਾ ਦੀ ਯਾਦ ਵਿਚ ਪਿੰਡ ਧੌਲ ਖ਼ੁਰਦ ਵਿਖੇ ਧੌਲ ਕਲਾਂ ਵਾਲੇ ਰਸਤੇ ਤੇ ਬਣੇ ਅਸਥਾਨਾਂ ਤੇ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਸਾਲਾਨਾ ਸਮਾਗਮ 28 ਮਈ ਨੂੰ ਸਵੇਰੇ 10 ਵਜੇ ਤੋਂ ਕਰਵਾਏ ਜਾ ਰਹੇ ਹਨ | ਬਾਬਾ ਮੇਜਰ ਸਿੰਘ ਮੀਤਕੇ, ਭਾਈ ਜਗਪਾਲ ਸਿੰਘ ਪਾਲ, ਮਾ. ਜੰਗੀਰ ਸਿੰਘ, ਅਮਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣਗੇ | ਉਪਰੰਤ ਭੋਗ ਉਪਰੰਤ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਤੇ ਪੰਥ ਦੀਆਂ ਪ੍ਰਸਿੱਧ ਸਖਸ਼ੀਅਤਾਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ ਅਤੇ ਗੁਰੂ ਕੇ ਲੰਗਰ ਵਰਤਾਏ ਜਾਣਗੇ |