ਚੌਂਕੀਮਾਨ, 17 ਮਈ (ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਵਿਖੇ ਮਾਝਾ ਕਬੂਤਰ ਕਲੱਬ ਵਲੋਂ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ, ਜਿਸ ਦਾ ਉਦਘਾਟਨ ਗ੍ਰਾਮ ਪੰਚਾਇਤ ਤੇ ਕਲੱਬ ਮੈਂਬਰਾਂ ਵਲੋਂ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਕਲੱਬ ਮੈਂਬਰ ਚੰਨਪ੍ਰੀਤ ਸਿੰਘ ਪੰਡੋਰੀ ਤੇ ਬੂਟਾ ਸਿੰਘ ਪੰਡੋਰੀ ਨੇ ਦੱਸਿਆ ਕਿ ਕਬੂਤਰਬਾਜ਼ੀ ਮੁਕਾਬਲੇ ਵਿਚ 95 ਦੇ ਕਰੀਬ ਕਬੂਤਰਾਂ ਨੇ ਭਾਗ ਲਿਆ ਤੇ ਮੁਕਾਬਲਾ ਸਵੇਰੇ 6:30 ਵਜੇ ਸ਼ੁਰੂ ਕੀਤਾ | ਇਹ ਕਬੂਤਰਬਾਜ਼ੀ ਚਾਰ ਕਬੂਤਰਾਂ ਵਿਚ ਸਾਂਝੀ ਕਰ ਦਿੱਤੀ ਗਈ, ਜਿਸ 'ਚ ਪਹਿਲਾ ਤੇ ਦੂਜਾ ਇਨਾਮ ਬੀਰੀ ਭੰਗੂ ਗਰੁੱਪ ਇਯਾਲੀ ਨੇ ਜਿੱਤਿਆ ਤੇ ਤੀਜਾ ਇਨਾਮ ਦੀਪ ਹਾਂਸ ਕਲਾਂ ਅਤੇ ਚੌਥਾ ਇਨਾਮ ਕੀਪਾ ਮਾਸਟਰ ਪਮਾਲ ਨੇ ਜਿੱਤਿਆ | ਇਸ ਮੌਕੇ ਜੇਤੂ ਕਬੂਤਰਾਂ ਦੇ ਮਾਲਕਾਂ ਨੂੰ ਇਨਾਮ ਦੀ ਵੰਡ ਸਮਾਜ ਸੇਵੀ ਸਤਨਾਮ ਸਿੰਘ ਪੰਡੋਰੀ ਵਲੋਂ ਕੀਤੀ ਗਈ | ਇਸ ਮੌਕੇ ਸਮਾਜ ਸੇਵੀ ਸਤਨਾਮ ਸਿੰਘ ਪੰਡੋਰੀ ਨੇ ਮਾਝਾ ਕਬੂਤਰ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ | ਇਸ ਮੌਕੇ ਮਾਝਾ ਕਬੂਤਰ ਕਲੱਬ ਵਲੋਂ ਸਮਾਜ ਸੇਵੀ ਸਤਨਾਮ ਸਿੰਘ ਪੰਡੋਰੀ ਦਾ ਸਨਮਾਨ ਵੀ ਕੀਤਾ | ਇਸ ਮੌਕੇ ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਸੀਰਾਂ (ਦੋਨੋਂ ਪੰਚ), ਰਾਮਾ ਪੰਡੋਰੀ, ਸੁੱਖਾ ਸਿੰਘ ਪੰਡੋਰੀ, ਮਨਜੀਤ ਸਿੰਘ, ਗਾਇਕ ਜੋਤ ਪੰਡੋਰੀ, ਮਨਪ੍ਰੀਤ ਸਿੰਘ ਪੰਡੋਰੀ, ਜਾਜੂ ਪੰਡੋਰੀ, ਇੰਦਰਪਾਲ ਸਿੰਘ ਸਿੱਧੂ, ਜੀਤਾ ਬਾਬਾ ਪੰਡੋਰੀ, ਮਨੀ ਪੰਡੋਰੀ, ਨੀਟਾ ਪੰਡੋਰੀ