28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਹਾਜੀਪੁਰ ਮੰਡੀ 'ਚੋਂ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਨੇ ਕੀਤਾ ਚੱਕਾ ਜਾਮ

ਅਜੀਤ ਡੈਸਕ 18-05-2026
ਹਾਜੀਪੁਰ, 17 ਮਈ (ਪੁਨੀਤ ਭਾਰਦਵਾਜ, ਜੋਗਿੰਦਰ ਸਿੰਘ)-ਹਾਜੀਪੁਰ ਮੰਡੀ ਦੇ ਵਿਚ ਕਣਕ ਦੀਆਂ ਬੋਰੀਆਂ ਦੀਆਂ ਧਾਕਾਂ ਲੱਗੀਆਂ ਹੋਈਆਂ ਹਨ | ਲਿਫ਼ਟਿੰਗ ਨਾ ਹੋਣ ਦੇ ਕਾਰਨ ਆੜ੍ਹਤੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆੜ੍ਹਤੀਆਂ ਦਾ ਕਹਿਣਾ ਹੈ ਕਿ ਮੰਡੀ ਖ਼ਤਮ ਹੋਣ ਦੇ ਬਾਵਜੂਦ ਵੀ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਲੇਬਰ ਨੂੰ ਕੋਲੋਂ ਪੈਸੇ ਦੇਣੇ ਪੈ ਰਹੇ ਹਨ | ਆੜ੍ਹਤੀਆਂ ਦਾ ਕਹਿਣਾ ਹੈ ਕਿ ਅੱਜ ਸਾਨੂੰ ਮਜਬੂਰ ਹੋ ਕੇ ਇਹ ਕਦਮ ਚੁੱਕਣਾ ਪਿਆ ਹੈ | ਅੱਜ ਹਾਜੀਪੁਰ ਮੰਡੀ ਦੇ ਆੜ੍ਹਤੀਆਂ ਵਲੋਂ ਹਾਜੀਪੁਰ ਦੇ ਬੱਸ ਅੱਡਾ ਚੌਕ 'ਚ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਕੀਤਾ | ਇਸ ਮੌਕੇ ਆੜ੍ਹਤੀਆਂ ਵਲੋਂ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਥੇ ਦੱਸਣਾ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਹਾਜੀਪੁਰ ਮੰਡੀ 'ਚ ਲਗਪਗ 7 ਹਜ਼ਾਰ ਕੁਇੰਟਲ ਦੇ ਕਰੀਬ ਕਣਕ ਦੀਆਂ ਭਰੀਆਂ ਬੋਰੀਆਂ ਖੁੱਲੇ੍ਹ ਅਸਮਾਨ ਦੇ ਥੱਲੇ ਪਈਆਂ ਹੋਈਆਂ ਹਨ | ਮੀਂਹ ਝੱਖੜ 'ਚ ਇਨ੍ਹਾਂ ਬੋਰੀਆਂ ਨੂੰ ਆਰਤੀ ਕਿਵੇਂ ਸੰਭਾਲਣਗੇ | ਆੜ੍ਹਤੀਆਂ ਦਾ ਕਹਿਣਾ ਹੈ ਕਿ ਮੰਡੀ 'ਚ ਖ਼ਰੀਦ ਨੂੰ ਖ਼ਤਮ ਹੋਏ ਪੰਜ ਤੋਂ ਛੇ ਦਿਨ ਹੋ ਗਏ ਹਨ ਪਰ ਲਿਫ਼ਟਿੰਗ ਨਾ ਹੋਣ ਦੇ ਕਾਰਨ ਸਾਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆੜ੍ਹਤੀਆਂ ਦੀ ਮੰਗ ਹੈ ਕਿ ਜਲਦੀ ਲਿਫ਼ਟਿੰਗ ਕਰਵਾਈ ਜਾਵੇ | ਇਸ ਮੌਕੇ ਵਰਿੰਦਰ ਬੱਬੂ, ਸਰਦਾਰ ਪਰਮਵੀਰ ਸਿੰਘ, ਰਾਹੁਲ ਕੁਮਾਰ, ਲਖਵਿੰਦਰ ਸਿੰਘ ਟਿੰਮੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 15 ਤੋਲੇ ਸੋਨਾ ਤੇ 25 ਹਜ਼ਾਰ ਦੀ ਨਕਦੀ ਚੋਰੀ ਅਗਲੀ ਖ਼ਬਰ ਪੰਡੋਰੀ ਵਿਖੇ ਮਾਝਾ ਕਬੂਤਰ ਕਲੱਬ ਨੇ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।