ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ-14 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਦੇ ਹੱਕ 'ਚ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਗੁਰਮੇਲ ਸਿੰਘ ਆਂਡਲੂ ਕੋਆਰਡੀਨੇਟਰ ਹਲਕਾ ਰਾਏਕੋਟ ਤੇ ਸੁਖਜੀਤ ਸਿੰਘ ਬੱਗੀ ਝੋਰੜਾਂ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ |ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਬੈਂਕ ਕਲੋਨੀ, ਸੀਲੋਆਣੀ ਰੋਡ, ਗੁਰੂ ਰਾਮਦਾਸ ਨਗਰ ਆਦਿ ਇਲਾਕਿਆਂ ਵਿੱਚ ਅਕਾਲੀ ਉਮੀਦਵਾਰ ਬੀਬੀ ਮਨਜੀਤ ਕੌਰ ਨੂੰ ਚੋਣ ਫੰਡ ਦਿੱਤਾ ਅਤੇ ਵੋਟਾਂ ਮੰਗਦਿਆਂ ਅਪੀਲ ਕੀਤੀ ਕਿ ਇਕ-ਇਕ ਕੀਮਤੀ ਵੋਟ ਚੋਣ ਨਿਸ਼ਾਨ 'ਤੱਕੜੀ' ਉੱਪਰ ਪਾ ਕੇ ਕਾਮਯਾਬ ਬਣਾਇਆ ਜਾਵੇ | ਇਸ ਸਮੇਂ ਵਾਰਡ ਵਾਸੀਆਂ ਵੱਲੋਂ ਅਕਾਲੀ ਉਮੀਦਵਾਰ ਬੀਬੀ ਮਨਜੀਤ ਕੌਰ ਦੇ ਹੱਕ 'ਚ ਵੱਧ ਤੋਂ ਵੱਧ ਵੋਟਾਂ ਪਾਉਣ ਦਾ ਭਰੋਸਾ ਦਿੱਤਾ ਅਤੇ ਹਰ ਪੱਖੋਂ ਸਹਿਯੋਗ ਦੇਣ ਦੀ ਗੱਲ ਆਖੀ | ਇਸ ਮੌਕੇ ਸੁਖਰਾਜ ਸਿੰਘ ਮਹੇਰਨਾ ਪ੍ਰਧਾਨ ਸਰਕਲ ਪੱਖੋਵਾਲ, ਜੁਗਰਾਜ ਸਿੰਘ ਰਾਜਾ ਭੈਣੀ ਦਰੇੜਾ ਮੈਂਬਰ ਕੋਰ ਕਮੇਟੀ, ਸਾਬਕਾ ਸਰਪੰਚ ਡਾ. ਸੁਖਦੇਵ ਸਿੰਘ ਕੇਡੀ ਗੋਬਿੰਦਗੜ੍ਹ, ਹਰਮਿੰਦਰ ਸਿੰਘ ਰਾਣਾ ਛੱਜਾਵਾਲ, ਬੀਬੀ ਅੰਮਿ੍ਤਪਾਲ ਕੌਰ ਰਾਣੀ ਸੇਖੋਂ, ਜਗਦੀਸ਼ ਸਿੰਘ ਰਾਏਕੋਟ, ਸਾਬਕਾ ਪੰਚ ਗੁਰਮੇਲ ਸਿੰਘ ਆਂਡਲੂ, ਜਗਦੇਵ ਸਿੰਘ ਨਿੱਕਾ ਝੋਰੜਾਂ, ਰਾਜਿੰਦਰ ਸਿੰਘ ਡੱਲਾ, ਸੁਰਿੰਦਰ ਸਿੰਘ ਡੱਲਾ ਮੈਂਬਰ ਬਲਾਕ ਸੰਮਤੀ, ਸਾਬਕਾ ਸਰਪੰਚ ਅਵਤਾਰ ਸਿੰਘ ਮੱਲ੍ਹਾ, ਸੁਖਮਿੰਦਰ ਸਿੰਘ ਧੂਰਕੋਟ ਸਾਬਕਾ ਮੰਡੀ ਸੁਪਰਵਾਈਜ਼ਰ, ਨੰਬਰਦਾਰ ਸਵਰਨਜੀਤ ਸਿੰਘ ਧੂਰਕੋਟ, ਕਿਰਨਦੀਪ ਸਿੰਘ ਤੂਰ ਆਂਡਲੂ ਆਦਿ ਹਾਜ਼ਰ ਸਨ |