ਚੌਕੀਮਾਨ, 19 ਮਈ (ਤੇਜਿੰਦਰ ਸਿੰਘ ਚੱਢਾ)-ਅੰਮਿ੍ਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਪਰਥ (ਆਸਟ੍ਰਲੀਆ) ਪਹੁੰਚਣ 'ਤੇ ਇੰਡੀਅਨ ਓਵਰਸੀਜ਼ ਯੂਥ ਕਾਂਗਰਸ ਆਸਟ੍ਰੇਲੀਆ ਦੇ ਉੱਪ ਪ੍ਰਧਾਨ ਕਮਲ ਜਵੰਦਾ (ਛੱਜਾਵਾਲ) ਤੇ ਜਨਰਲ ਅਵਤਾਰ ਸਿੰਘ ਮੁੰਡੀ ਦੀ ਅਗਵਾਈ ਵਿਚ ਇੰਡੀਅਨ ਉਵਰਸੀਜ ਯੂਥ ਕਾਂਗਰਸ ਆਸਟ੍ਰੇਲੀਆ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਰਵਾ ਸਵਾਗਤ ਕੀਤਾ | ਇਸ ਮੌਕੇ ਰਾਸਟਰੀ ਪ੍ਰਧਾਨ ਮਨੋਜ ਸੋਰਨ, ਉੱਪ ਪ੍ਰਧਾਨ ਸੁਖਬੀਰ ਸੰਧੂ, ਪੰਜਾਬ ਚੈਪਟਰ ਦੇ ਪ੍ਰਧਾਨ ਹਰਪ੍ਰੀਤ ਡੋਡ ਤੇ ਉੱਪ ਪ੍ਰਧਾਨ ਕਮਲ ਜਵੰਦਾ ਨੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਪੰਜਾਬ ਦੇ ਮੌਜੂਦਾ ਹਾਲਤਾਂ ਤੇ ਵਿਚਾਰਾਂ ਕੀਤੀਆਂ ਤੇ ਕਿਹਡ ਕੇ ਪੰਜਾਬ ਦੇ ਹਾਲਤ ਬਹੁਤ ਮਾੜੇ ਹਨ ਤੇ 'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ ਤੇ ਉਨ੍ਹਾਂ ਕਿਹਾ ਕੇ ਇੰਡੀਅਨ ਉਵਰਸੀਜ਼ ਯੂਥ ਕਾਂਗਰਸ ਆਸਟ੍ਰੇਲੀਆ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਜਿਤਾਉਣ ਵਿਚ ਅਹਿਮ ਰੋਲ ਅਦਾ ਕਰੇਗੀ | ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕੇਦਰ ਦੀ ਮੋਦੀ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਦੇਸ਼ ਭਰ ਵਿਚ ਭਾਜਪਾ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਲੜਾਈ ਲੜੀ ਜਾ ਰਹੀ ਹੈ ਜੋ ਕਿ ਸ਼ਲਾਘਾ ਯੋਗ ਹੈ ਤੇ ਨਾਲ ਹੀ ਰਾਹੁਲ ਗਾਂਧੀ ਵੱਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਨੌਜਵਾਨਾਂ ਨੂੰ ਅੱਗੇ ਲਿਆ ਜਾ ਰਿਹਾ ਹੈ |